Skip to content
Independent perspectives. Global stories.
BREAKING

ਸਕੂਲ ਦੀ ਗ੍ਰਾਂਟ ‘ਚ ਘਪਲੇ ਦੀ ਪਿੰਡ ਵਾਸੀਆਂ ਵੱਲੋਂ ਜਾਂਚ ਦੀ ਮੰਗ

Share this story

ਬਾਘਾਪੁਰਾਣਾ, 25 ਜੁਲਾਈ (ਤਰਲੋਚਨ ਬਰਾੜ)-ਹਲਕਾ ਬਾਘਾਪੁਰਾਣਾ ਦੇ ਪਿੰਡ ਰੋਡੇ ਵਿਖੇ ਪਿੱਛਲੇ ਤਿਨ ਸਾਲ ਤੋਂ ਪ੍ਰਾਇਮਰੀ ਸਕੂਲ ਪੱਤੀ ਰਜ਼ਾਦਾ ਨੂੰ ਸਰਕਾਰ ਵੱਲੋਂ ਸਾਲ 2011 ਵਿੱਚ ਸਕੂਲ ਲਈ ਕਮਰਾ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ, ਪਰ ਉਸ ਗ੍ਰਾਂਟ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਸਕੂਲ ਕਮੇਟੀ ਵਿੱਚ ਝਗੜਾ ਹੋ ਗਿਆ ਸੀ।
bagapurana
ਉਸ ਦਾ ਕੇਸ ਹਾਈ ਕੋਰਟ ਚੱਲ ਰਿਹਾ ਹੈ। ਹਾਈ ਕੋਰਟ ਨੇ ਗ੍ਰਾਂਟ ਖ਼ਰਚ ਕਰਨ ‘ਤੇ ਸਟੇਅ ਦੇ ਦਿੱਤਾ। ਸਟੇਅ ਲੱਗਣ ਤੋਂ ਪਹਿਲਾਂ ਸਕੂਲ ਦੀ ਇੰਚਾਰਜ ਗੁਰਵਿੰਦਰ ਕੌਰ ਅਤੇ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਸ਼ਬੂ ਨੇ ਕਮਰਾ ਬਣਾਉਣ ਵਾਸਤੇ ਕੁਝ ਇੱਟਾਂ ਤੇ ਸੀਮੇਂਟ ਮੰਗਵਾ ਲਿਆ,  ਪਰ ਜਿੰਨਾ ਸਾਮਾਨ ਆਇਆ ਸੀ, ਉਹ ਕਮਰਾ ਬਣਾਉਣ ਲਈ ਇੱਕ ਤਿਹਾਈ ਵੀ ਨਹੀਂ ਸੀ ਤੇ ਜੋ ਸਾਮਾਨ ਬਚ ਗਿਆ ਸੀ ਉਸ ਵਿੱਚ 50 ਬੋਰੀ ਸੀਮੇਂਟ ਅਤੇ ਸਾਰੀਆਂ ਵਗੈਰਾ ਜੋ ਹੁਣ ਖਰਾਬ ਹੋ ਚੁਕਾ ਹੇ ਈ  ਮਜੂਦ ਪਾਇਆ ਗਿਆ  ਜਦੋਂ  ਏਹ ਸਾਰਾ ਕੁਸ਼ ਸਕੂਲ ਵਿੱਚ ਜਾ ਕੇ ਪਤ੍ਰਕਾਰਾਂ ਨੇ ਦੇਖਿਆ ਆ ਤਾਂ ਕਮਰੇ ਦੀਆ ਨੀਹਾਂ ਕਢਣ ਤੋਂ ਇਲਾਵਾ ਇੱਕ ਕੰਧ ਓਸਰੀ ਹੋਈ ਸੀ ਜਦੋਂ ਇਸ ਬਾਰੇ ਮਜੂਦਾ ਸਕਤਰ ਮਿਸਜ ਰਾਣੀ ਨੂੰ ਅਤੇ ਮਜੂਦਾ ਚਾਇਰਮੈਨ ਬਲਬੀਰ ਸਿੰਘ ਨਾਲ ਗਲ ਕੀਤੀ ਤਾਂ ਓਹਨਾਂ ਦਸਿਆ ਸਾਥੋਂ ਪੈਹਲਾ ਸਕਤਰ ਗੁਰਵਿੰਦਰ ਕੌਰ ਅਤੇ ਚੇਅਰਮੈਨ ਰਜਿੰਦਰ ਸਿੰਘ ਸ਼ਬੂ ਸਨ  ਅਸੀਂ ਏ ਸਾਰੀ ਗ੍ਰਾਂਟ ਦੇ ਸਬੰਧ ਵਿੱਚ ਬੀ ਪੀ ਓ ਬਾਘਾਪੁਰਾਣਾ ਨੂੰ ਮਤਾ ਪਾ ਕੇ ਦੇ ਦਿਤਾ ਹੇ ਜੋ ਵੀ ਕਮਰੇ ਲਈ ਗ੍ਰਾਂਟ ਆਈ ਸੀ ਓਸ ਨੂੰ ਵੇਰਿਫ਼ਈ  ਕਾਰਵਾ ਕੇ ਜਲਦੀ ਤੋਂ ਜਲਦੀ ਕਮਰਾ ਬਣਾਇਆ ਜਾਵੇ  ਓਹਨਾਂ ਨੇ ਏ ਵੀ ਦਸਿਆ ਕੇ ਸਕੂਲ ਦੇ ਖਾਤੇ ਵਿਚੋਂ 280000/- ਰੁਪਏ ਜਮਾਂ ਹੋਏ ਸਨ ਪਰ ਜਦੋਂ ਅਸੀਂ ਬੈਂਕ ਚ ਜਾ ਕੇ ਸਕੂਲ ਦਾ ਖਾਤਾ ਚੇਕ ਕੀਤਾ ਤਾਂ ਪਤਾ ਲਗਾ ਤਾਂ 92500/- ਰੁਪਏ ਖਾਤੇ ਵਿੱਚ ਰਹਿ ਗਏ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਸ ਦੀ ਏਂਨਕੁਆਰੀ  ਜਲਦੀ ਕਾਰਵਾਈ ਜਾਵੇ।
ਜਦੋਂ ਇਸ ਸਾਰੇ ਸਬੰਧ ਵਿੱਚ ਸਾਡੇ ਪਤਰਕਾਰਾਂ ਨੇ ਸਾਬਕਾ ਚੇਅਰਮੈਨ  ਰਜਿੰਦਰ ਸਿੰਘ ਛਮਬੂ ਨਾਲ ਫੋਨ  ਤੇ ਗਲ ਕੀਤੀ ਗਈ ਤਾਂ ਉਸ ਨੇ ਕਿਹਾ ਕੇ ਮੈਂ ਕੋਈ ਹੇਰਾ ਫੇਰੀ ਨਹੀਂ ਕੀਤੀ ਅਤੇ ਕਿਹਾ ਮੇਨੂ ਪਿੰਡ ਦੇ ਸਿਆਸੀ ਲੋਕ ਰਾਂਜਿਸ਼ ਕਡਣ ਲਈ ਬਦਨਾਮ ਕਰਨਾ ਚਾਹੁੰਦੇ ਹਨ।
ਇਸ ਸਬੰਦ ਵਿੱਚ ਜਦੋਂ ਬੀ.ਪੀ.ਓ. ਜਸਵੰਤ ਕੌਰ ਅਤੇ ਬੀ.ਡੀ.ਓ. ਹਰਜਿੰਦਰ ਸਿੰਘ ਗਲ ਕੀਤੀ ਤਾਂ  ਉਹਨਾਂ ਕਿਹਾ ਕੇ ਸਾਨੂੰ ਇਸ ਮਸਲੇ ਬਾਰੇ ਕੋਈ ਜਾਣਕਾਰੀ  ਨਹੀਂ।

WRITTEN BY