ਚੰਡੀਗੜ੍ਹ/ਨਵੀਂ ਦਿੱਲੀ, 5 ਨਵੰਬਰ (ਪੀ. ਟੀ.)- ਜਾਪਾਨ ਦੀ ਪ੍ਰਸਿੱਧ ਹਾਊਸਿੰਗ ਕੰਪਨੀ ਤਾਮਾ ਹੋਮ ਕੰਪਨੀ ਵਲੋਂ ਪੰਜਾਬ ਦੇ ਹਾਊਸਿੰਗ ਖੇਤਰ ਵਿਚ ਨਿਵੇਸ ਕਰਨ ਦੀ ਦਿਲਚਸਪੀ ਦਿਖਾਈ ਗਈ ਹੈ। ਇਹ ਸਬੰਧੀ ਕੰਪਨੀ ਦੇ ਪ੍ਰਤੀਨਿਧੀ ਯਾਸ਼ੂਹੀਰੋ ਤਮਾਕੀ ਵਲੋਂ ਅੱਜ ਇੱਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ।ਮੀਟਿੰਗ ਦੌਰਾਨ ਕੰਪਨੀ ਦੇ ਵਫਦ ਵਲੋਂ ਪੰਜਾਬ ਵਿਚ ਨਿਵੇਸ਼ ਪ੍ਰਸਤਾਵ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਲੁਧਿਆਣਾ ਤੇ ਨਿਊ ਚੰਡੀਗੜ੍ਹ ਵਿਖੇ ਹਾਊਸਿੰਗ ਪ੍ਰਾਜੈਕਟਾਂ ਵਿਚ ਨਿਵੇਸ਼ ਕੀਤਾ ਜਾਵੇਗਾ ਤੇ ਕੰਪਨੀ ਦੀ ਟੀਮ ਵਲੋਂ ਜਲਦ ਹੀ ਲੁਧਿਆਣਾ ਦਾ ਦੌਰਾ ਕਰਕੇ ਨਿਵੇਸ ਸੰਭਾਵਨਾਵਾਂ ਬਾਰੇ ਤਲਾਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਜਬ ਕੀਮਤਾਂ ’ਤੇ ਘਰ ਮੁਹੱਈਆ
ਕਰਵਾਉਣਾ ਕੰਪਨੀ ਦੀ ਵਿਸ਼ੇਸ਼ਤਾ ਹੈ ਤੇ ਕੰਪਨੀ ਵਲੋਂ ਭਵਿੱਖ ਵਿਚ 50 ਏਕੜ ਵਿਚ ਉਦਯੋਗਿਕ ਅਸਟੇਟ ਵੀ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਉਪ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਜ਼ਮੀਨ ਮੁਹੱਈਆ ਕਰਵਾਏ ਕਿਉਂਕਿ ਜਾਪਾਨੀ ਕੰਪਨੀਆਂ ਪੰਜਾਬ ਵਿਚ ਵੱਡੀ ਪੱਧਰ ’ਤੇ ਨਿਵੇਸ਼ ਕਰਨ ਦੀਆਂ ਇਛੁੱਕ ਹਨ।
ਗੱਲਬਾਤ ਦੌਰਾਨ ਸ.ਬਾਦਲ ਨੇ ਪੰਜਾਬ ਸਰਕਾਰ ਵਲੋਂ ਕੰਪਨੀ ਨੂੰ ਡੇਰਾਬੱਸੀ ਵਿਖੇ ਜ਼ਮੀਨ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਜਿੱਥੇ ਕੰਪਨੀ ਉਦਯੋਗਿਕ ਅਸਟੇਟ ਸਥਾਪਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੰਪਨੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਪਹਿਲਾਂ ਹੀ ਪੰਜਾਬ ਨਿਵੇਸ਼ ਬਿਊਰੋ ਦੀ ਸ਼ਥਾਪਨਾ ਕੀਤੀ ਗਈ ਹੈ ਜਿੱਥ ਉਦਯੋਗ ਸਥਾਪਨਾ ਲਈ ਹਰ ਤਰ੍ਹਾਂ ਦੀਅ੍ਯਾਂ ਮਨਜ਼ੂਰੀਆਂ ਇਕੋ ਥਾਂ ਤੋਂ ਜਾਰੀ ਕੀਤੀਅ੍ਯਾਂ ਜਾਂਦੀਆਂ ਹਨ।



