ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਪੀ. ਟੀ.)- ‘‘ਅਮਰੀਕਾ ਵਿਚ ਜੋ ਮੱਧਕਾਲੀ ਚੋਣਾਂ ਦੇ ਦੌਰਾਨ ਕੈਲੇਫੋਰਨੀਆ ਦੀ ਸੈਵਨਥ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਐਮੀਬੇਰਾ ਚੋਣ ਲੜ੍ਹ ਰਹੇ ਹਨ, ਉਹ ਗੁਜਰਾਤ ਸੂਬੇ ਨਾਲ ਸੰਬੰਧ ਹਨ । ਜਿਨ੍ਹਾਂ ਦੇ ਮਾਪੇ 1950 ਵਿਚ ਅਮਰੀਕਾ ਵਿਚ ਚਲੇ ਗਏ ਸਨ । ਇਸ ਐਮੀਬੇਰਾ ਨੇ ਸਿੱਖ ਕਤਲੇਆਮ ਸੰਬੰਧੀ ਕਦੀ ਵੀ ਸਪੱਸਟ ਪੂਰਨ ਸੋਚ ਨਹੀਂ ਅਪਣਾਈ । ਜਦੋ ਕੈਲੇਫੋਰਨੀਆ ਦੇ ਇਕ ਅਖ਼ਬਾਰ ਸੈਕਰਾਮੈਟੋ ਬੀ ਵੱਲੋ ਸਿੱਖ ਕੌਮ ਦੇ ਕਤਲੇਆਮ ਬਾਰੇ ਐਮੀਬੇਰਾ ਦੇ ਵਿਚਾਰ ਲੈਣੇ ਚਾਹੇ ਤਾਂ ਉਸ ਵੱਲੋ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਇਸ ਕਤਲੇਆਮ ਨੂੰ ਕਤਲੇਆਮ ਕਹਿਣ ਅਤੇ ਸਿੱਖਾਂ ਨਾਲ ਹੋਈ ਜਿਆਦਤੀ ਅਤੇ ਜੁਲਮ ਵਿਰੁੱਧ ਸੱਚ ਬੋਲਣ ਦੀ ਬਜ਼ਾਇ ਚੁੱਪ ਰਹੇ ਜਿਸ ਤੋ ਉਸ ਦੀ ਅੰਦਰੂਨੀ ਹਿੰਦੂਤਵ ਪੱਖੀ ਸੋਚ ਦੀ ਝਲਕ ਸਪੱਸਟ ਦਿਖਾਈ ਦੇ ਰਹੀ ਸੀ । ਅਸੀਂ ਇਹ ਨਹੀਂ ਕਹਿੰਦੇ ਕਿ ਸਭ ਗੁਜਰਾਤੀ ਮਾੜੇ ਹੁੰਦੇ ਹਨ । ਲੇਕਿਨ ਜੋ ਸਿੱਖ ਕੌਮ ਦਾ ਗੁਜਰਾਤੀਆਂ ਸੰਬੰਧੀ ਬੀਤੇ ਸਮੇ ਦਾ
ਤੁਜ਼ਰਬਾ ਹੈ, ਉਸ ਤੋ ਅਮਰੀਕਨ ਸਿੱਖਾਂ ਨੂੰ ਅਤੇ ਕੌਮ ਨੂੰ ਜਾਣਕਾਰੀ ਦੇਣਾ ਸਾਡਾ ਕੌਮੀ ਫਰਜ ਹੈ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਕੂਮਤ ਵਿਚ ਭਾਗੀਦਾਰ ਗੁਜਰਾਤੀ ਆਗੂਆਂ ਦੇ ਇਖ਼ਲਾਕ ਅਤੇ ਸਿੱਖ ਕੌਮ ਉਤੇ ਕੀਤੇ ਗਏ ਜ਼ਬਰ-ਜੁਲਮਾਂ ਦਾ ਵੇਰਵਾ ਦਿੰਦੇ ਹੋਏ ਅਮਰੀਕਨ ਸਿੱਖਾਂ ਨੂੰ ਐਮੀਬੇਰਾ ਨੂੰ ਕਰਾਰੀ ਹਾਰ ਦੇਣ ਇਸ ਦੇ ਵਿਰੋਧੀ ਰੀਪਬਲਿਕਨ ਡੋਗ ਓਸ ਨੂੰ ਜਿਤਾਉਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਾਡੀ ਐਮੀਬੇਰਾ, ਐਮ.ਕੇ. ਗਾਂਧੀ, ਮਰਾਰਜੀ ਡਿਸਾਈ, ਵੱਲਭ ਭਾਈ ਪਟੇਲ, ਐਲ.ਕੇ. ਅਡਵਾਨੀ ਅਤੇ ਮੋਦੀ ਨਾਲ ਕੋਈ ਇਨਸਾਨੀਅਤ ਦੁਸ਼ਮਣੀ ਨਹੀਂ ਹੈ । ਲੇਕਿਨ ਇਹਨਾਂ ਵੱਲੋ ਸਮੇਂ-ਸਮੇਂ ਨਾਲ ਸਿੱਖ ਕੌਮ ਵਿਰੋਧੀ ਕੀਤੇ ਗਏ ਅਮਲਾਂ ਅਤੇ ਪ੍ਰਗਟਾਏ ਗਏ ਖਿਆਲਾ ਦੀ ਬਦੌਲਤ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਇਹਨਾਂ ਨੂੰ ਨਿਖੇੜਨਾ ਅਤੇ ਸਿੱਖ ਕੌਮ ਨੂੰ ਅਜਿਹੇ ਆਗੂਆਂ ਪ੍ਰਤੀ ਸੁਚੇਤ ਕਰਨ ਹਿੱਤ ਇਹ ਅਪੀਲ ਕੀਤੀ ਜਾ ਰਹੀ ਹੈ ।



