ਵਾਸ਼ਿੰਗਟਨ , 4 ਨਵੰਬਰ (ਪੀ. ਟੀ.)- ਪਾਕਿਸਤਾਨ ’ਚ ਅੱਤਵਾਦੀਆਂ ਦੇ ਸੁਰੱਖਿਅਤ ਠਿਕਾਣਿਆਂ ਦਾ ਅਨੁਮਾਨ ਕਰਦੇ ਹੋਏ ਪੈਂਟਾਗਨ ਨੇ ਅਮਰੀਕੀ ਕਾਂਗਰਸ ਨੂੰ ਦੱਸਿਆ ਹੈ ਕਿ ਉਹ ਸਰਬੋਤਮ ਭਾਰਤੀ ਸੈਨਾ ਦਾ ਮੁਕਾਬਲਾ ਕਰਨ ਲਈ ਅੱਤਵਾਦੀ ਸਮੂਹਾਂ ਦਾ ਇਸਤੇਮਾਲ ਕਰ ਰਿਹਾ ਹੈ। ਪੈਂਟਾਗਨ ਨੇ ਆਪਣੀ ਹਾਲ ’ਚ ਛਿਮਾਹੀ ਰਿਪੋਰਟ ’ਚ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਬਾਰੇ ’ਚ ਕਾਂਗਰਸ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਅਤੇ ਭਾਰਤ ਨੂੰ ਨਿਸ਼ਾਨੇ ’ਤੇ ਲੈਣ ਵਾਲੇ ਅੱਤਵਾਦੀ ਅਫ਼ਗਾਨ ਖੇਤਰੀ ਸਥਿਰਤਾ ਨੂੰ ਨੁਕਸਾਨ ਪਹੁੰਚਾਨ ਲਈ ਪਾਕਿਸਤਾਨ ਨਾਲ ਲਗਾਤਾਰ ਕੰਮ ਕਰ ਰਹੇ ਹਨ। ਪਾਕਿਸਤਾਨ ਇਨ੍ਹਾਂ ਅੱਤਵਾਦੀ ਬਲਾਂ ਦਾ ਇਸਤੇਮਾਲ ਅਫ਼ਗਾਨਿਸਤਾਨ ‘ਚ ਆਪਣੇ ਪ੍ਰਭਾਵ ‘ਚ ਆਈ ਕਮੀ ਖ਼ਿਲਾਫ਼ ਅਤੇ ਭਾਰਤ ਦੀ
ਸਰਬੋਤਮ ਸੈਨਾ ਨਾਲ ਮੁਕਾਬਲਾ ਕਰਨ ਲਈ ਕਰ ਰਿਹਾ ਹੈ। ਪੈਂਟਾਗਨ ਨੇ 100 ਤੋਂ ਜ਼ਿਆਦਾ ਪੰਨਿਆਂ ਦੀ ਇਸ ਰਿਪੋਰਟ ’ਚ ਕਿਹਾ ਕਿ ਇਹ ਸਬੰਧ ਪਾਕਿਸਤਾਨ ਦੇ ਉਸ ਸਰਵਜਨਕ ਪ੍ਰਤੀਬੱਧਤਾ ਦੇ ਉਲਟ ਹੈ ਜਿਸਦੇ ਤਹਿਤ ਉਸ ਨੇ ਅਫ਼ਗਾਨ ਅਗਵਾਈ ਵਾਲੀ ਮਿੱਤਰਤਾ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ। ਇਨ੍ਹਾਂ ਅਫਗਾਨ-ਪਾਕਿਸਤਾਨ ਦੇ ਦੁਪੱਖੀ ਸੰਬੰਧਾਂ ‘ਚ ਇਕ ਤਰਜੀਹੀ ਤੌਰ ‘ਤੇ ਕੰਮ ਕਰਨਾ ਅਜੇ ਵੀ ਬਾਕੀ ਹੈ। ਹੈਰਾਤ ‘ਚ ਭਾਰਤੀ ਵਣਜ ਕੌਂਸਲਖਾਣਾ ‘ਤੇ ਹਮਲੇ ਦੇ ਸਬੰਧ ‘ਚ ਪੈਂਟਾਗਨ ਨੇ ਕਿਹਾ ਕਿ ਇਹ ਹਮਲਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ਤੋਂ ਠੀਕ ਪਹਿਲਾ ਕੀਤਾ ਗਿਆ ਸੀ।


