ਅੰਮ੍ਰਿਤਸਰ, 3 ਨਵੰਬਰ (ਸੁਨੀਲ ਗੁਪਤਾ)- ਅੱਜ ਕੋਟ ਮੰਗਲ ਸਿੰਘ, ਗੁਰੂ ਨਾਨਕ ਕਲੋਨੀ ਵਿਖੇ ਵਾਰਡ ਨੰ. 37,38,39 ਅਤੇ ਨਾਲ ਲੱਗਦੀਆਂ 18 ਕਲੋਨੀਆਂ ਦੇ ਲੋਕਾਂ ਨੇ ਗੁਰਦੁਆਰਾ ਭਾਈ ਮਨੀ ਸਿੰਘ ਜੀ ਦੇ ਬਾਹਰ ਰੋਸ ਵਜੋਂ ਵਿਸ਼ਾਲ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਸਮੂਹ ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਡੰਪ ਤੋਂ ਨਿਕਲਦੇ ਜ਼ਹਿਰੀਲੇ ਧੂੰਏਂ ਨਾਲ ਲੋਕ ਮਰ ਰਹੇ ਹਨ, ਪਰ ਸਰਕਾਰ ਸੁੱਤੀ ਪਈ ਹੈ। ਡੰਪ ਤੋਂ ਨਿਕਲਦੇ ਧੂੰਏਂੇ ਕਾਰਨ ਦਮਾ, ਕੈਂਸਰ, ਐਲਰਜੀ, ਖਾਰਸ਼ ਰੋਗ ਲੱਗ ਰਹੇ ਹਨ। ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਰਹੀ ਹੈ। ਇਸ ਜ਼ਹਿਰੀਲੇ ਧੂੰਏਂ ਕਾਰਨ ਇਸ ਇਲਾਕੇ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ
ਹਰ ਦੋ ਘਰ ਛੱਡ ਕੇ ਇਲਾਕੇ ’ਚ ਇੱਕ ਦਮੇ ਦਾ ਮਰੀਜ਼ ਮਿਲ ਸਕਦਾ ਹੈ। ਹਲਕਾ ਦੱਖਣੀ ਦਾਣਾ ਮੰਡੀ ਭਗਤਾਂਵਾਲਾ ਇਲਾਕੇ ਵਿੱਚ 1,50,000 ਵੋਟ ਹੈ, ਪਰ 1,50,000 ਬੰਦੇ ਦੀ ਕੋਈ ਸੁਣਵਾਈ ਨਹੀ ਹੋ ਰਹੀ ਹੈ। ਇਹ ਮਸਲਾ ਕਈ ਵਾਰ ਬੁਲਾਰੀਆ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਇੱਥੇ ਕਈ ਵਾਰ ਅੰਮ੍ਰਿਤਸਰ ਸ਼ਹਿਰ ਦੇ ਐਮ.ਪੀ., ਐਮ.ਐਲ.ਏ. ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਕਈ ਵਾਰ ਆਪਣੇ ਅੱਖੀਂ ਮੌਕਾ ਵੇਖ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਕਰਕੇ ਲੋਕਾਂ ਨੇ ਅੱਜ ਤੰਗ ਆ ਕੇ ਸੜਕ ਉ¤ਤੇ ਧਰਨਾ ਲਾ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਲਾਕਾ ਨਿਵਾਸੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਜਲਦੀ ਹੀ ਇਸ ਮੁਸੀਬਤ ਦਾ ਹੱਲ ਨਾ ਕੀਤਾ ਗਿਆ ਤਾਂ ਨਗਰ ਨਿਗਮ ਦਫਤਰ ਦਾ ਘੇਰਾਓ ਕੀਤਾ ਜਾਵੇਗਾ ਅਤੇ ਹਾਈਵੇ ’ਤੇ ਵੀ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ’ਤੇ ਭੁਪਿੰਦਰ ਸਿੰਘ ਭਿੰਦਾ ਵਾਰਡ ਪ੍ਰਧਾਨ, ਦੀਪਾ ਮਹਾਜਨ, ਹੈਪੀ ਭਾਟੀਆ, ਬਿੱਲੂ ਕੜਿਆਂ ਵਾਲਾ, ਗੁਰਮੀਤ ਸਿੰਘ ਬਾਲੇਚੱਕ, ਜੋਗਿੰਦਰ ਸਿੰਘ ਰਾਜਾਸਾਂਸੀ, ਕਮਲਜੀਤ ਸਿੰਘ, ਸਤਿੰਦਰ ਸਿੰਘ ਸੋਨੀ, ਹੇਮਰਾਜ ਘੁੱਗੀ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਸ਼ਿੰਦੀ, ਜੈ ਇੰਦਰ ਸਿੰਘ, ਜਗਪ੍ਰੀਤ ਸਿੰਘ ਸ਼ੈਂਪੀ, ਅਜੀਤ ਸਿੰਘ ਪ੍ਰਧਾਨ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਜਰ ਸਨ।
ਗੁਰਵਿੰਦਰ ਮੱਮਣਕੇ (ਸਿਆਸੀ ਸਲਾਹਕਾਰ) ਕੌਂਸਲਰ ਦਲਬੀਰ ਸਿੰਘ ਮੱਮਣਕੇ ਵਾਰਡ ਨੰ. 39- ਛੇਤੀ ਹੀ ਸਾਰਾ ਮਸਲਾ ਐਮ.ਐਲ.ਏ. ਇੰਦਰਬੀਰ ਸਿੰਘ ਬੁਲਾਰੀਆ ਸਾਹਿਬ ਦੇ ਅੱਗੇ ਲਿਆਂਦਾ ਜਾਏਗਾ ਅਤੇ ਪਹਿਲ ਦੇ ਆਧਾਰ ਤੇ ਕੰਮ ਕਰਾਇਆ ਜਾਏਗਾ।
ਹਰਪਾਲ ਸਿੰਘ ਥਿੰਦ (ਸਿਆਸੀ ਸਲਾਹਕਾਰ) ਹਰਵਿੰਦਰ ਕੌਰ ਸ਼ਾਮ ਵਾਰਡ ਨੰ. 38- ਡੰਪ ਦਾ ਮਾਮਲਾ ਪਹਿਲਾਂ ਵੀ ਬੁਲਾਰੀਆ ਸਾਹਿਬ ਦੇ ਅੱਗੇ ਲਿਆਂਦਾ ਗਿਆ ਸੀ ਅਤੇ ਉਹ ਇਸ ਮਸਲੇ ਵਿੱਚ ਗੰਭੀਰ ਹਨ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਏਗਾ।
ਬੀਬੀ ਦਲਬੀਰ ਕੌਰ ਕੌਂਸਲਰ ਵਾਰਡ ਨੰ. 37- ਉਹ ਆਪ ਵੀ ਇਸ ਇਲਾਕੇ ਦੇ ਵਸਨੀਕ ਹਨ ਅਤੇ ਉਹ ਸਮੂਹ ਇਲਾਕਾ ਨਿਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਛੇਤੀ ਹੀ ਇਹ ਸਾਰਾ ਮਸਲਾ ਉ¤ਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਵੇਗਾ।



