ਖ਼ਾਸਾ/ਅੰਮ੍ਰਿਤਸਰ, 2 ਨਵੰਬਰ (ਸੁਨੀਲ ਗੁਪਤਾ)- ਪਿਛਲੀ ਰਾਤ 12 ਵਜ਼ੇ ਦੇ ਕਰੀਬ ਸੈਕਟਰ ਗੁਰਦਾਸਪੁਰ ਦੇ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਤਸਕਰਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ 22 ਕਿਲੋ ਹੈਰੋਇਨ, ਇਕ ਪਿਸਟਲ, ਤਿੰਨ ਮੈਗਜ਼ੀਨ, 30 ਰੌਂਦ, ਚਾਰ ਮੋਬਾਈਲ, ਤਿੰਨ ਪਾਕਿਸਤਾਨੀ ਸਿਮ ਤੇ ਇੱਕ ਭਾਰਤੀ ਸਿੰਮ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ। ਖ਼ਾਸਾ ਹੈੱਡਕੁਆਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਈ ਜੀ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਬਾਰਡਰ ‘ਤੇ ਕੁੱਝ ਹਲਚਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਤਾਂ ਬੀ.ਐਸ.ਐਫ.ਦੀ 38 ਬਟਾਲੀਅਨ ਨੇ ਇੰਟੈਲੀਜੈਂਸ ਟੀਮ ਨੂੰ ਨਾਲ ਲੈ ਕੇ ਪੋਸਟ ਬੋਹਰਵਡਾਲਾ ਤੋਂ ਕਰੀਬ 100 ਮੀਟਰ ਪਿੱਛੇ ਨਾਕਾ ਲਾ ਕੇ ਪੂਰਾ ਏਰੀਆ ਸੀਲ ਕਰ ਦਿੱਤਾ।
ਸਰਹੱਦ ਤੋਂ 110 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ



