ਨਵੀਂ ਦਿੱਲੀ, 2 ਨਵੰਬਰ (ਪੀ. ਟੀ.)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਮੀਡੀਆ ਨਾਲ ਕੀਤੀ ਬਦਸਲੂਕੀ ਦੀ ਸਾਰੇ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ । ਹਰਿਆਣਾ ਦੇ ਜ਼ਮੀਨ ਸੌਦੇ ਪ੍ਰਤੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਉਨ੍ਹਾਂ ਪੱਤਰਕਾਰ ਨੂੰ ਜਵਾਬ ਦੇਣ ਦੀ ਬਜਾਏ ਉਸ ਦਾ ਮਾਇਕ ਵੀ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਸੀ .ਪੀ. ਆਈ. ਨੇਤਾ ਡੀ ਰਾਜਾ ,ਭਾਜਪਾ ਦੇ ਨੇਤਾ ਐਮ ਸੁਬਰਾਮਨੀਅਮ ਸਵਾਮੀ ਨੇ ਜਿਥੇ ਇਸ ਦੀ ਨਿੰਦਾ ਕੀਤੀ ਹੈ ਉੱਥੇ ਵਾਡਰਾ ਦੀ ਸਪੈਸ਼ਲ ਸਕਿਉਰਿਟੀ ਹਟਾਉਣ ਦੀ ਮੰਗ ਵੀ ਕੀਤੀ ਹੈ । ਕਰੀਟ ਸਮੋਇਆ ਨੇ ਕਿਹਾ ਕਿ ਇਸ ਤੋਂ ਸਾਫ਼ ਪਤਾ ਲਗਦਾ ਹੈ ਵਾਡਰਾ ਅਪਸੈੱਟ ਹ।ੈ ਐਨ. ਸੀ .ਪੀ .ਨੇਤਾ ਮਜੀਦ ਮੈਨਨ ਨੇ ਕਿਹਾ ਕਿ ਮੀਡੀਆ ਕੁਛ ਵੀ ਪੁੱਛ ਸਕਦਾ ਹੈ ,ਉਨ੍ਹਾਂ ਦਾ ਹੱਕ ਹੈ। ਸਵਾਲਾਂ ਦੇ ਜਵਾਬ ਹਰ ਹਾਲਤ ‘ਚ ਦੇਣੇ ਚਾਹੀਦੇ ਹਨ।
ਮੀਡੀਆ ਨਾਲ ਕੀਤੇ ਬੁਰੇ ਸਲੂਕ ਲਈ ਵਾਡਰਾ ਦੀ ਆਲੋਚਨਾ



