Skip to content
Independent perspectives. Global stories.
BREAKING

ਪਤਨੀ ਤੇ ਬੱਚਿਆਂ ਦੀ ਹੱਤਿਆ ਤੋਂ ਬਾਅਦ ਸਿਪਾਹੀ ਵੱਲੋਂ ਖੁਦਕੁਸ਼ੀ

Share this story

ਜੈਪੁਰ/ਅੰਬਾਲਾ, 27 ਜੁਲਾਈ (ਪੀ.ਟੀ.)-ਰਾਜਸਥਾਨ ਦੇ ਜੈਪੁਰ ਸ਼ਹਿਰ ਵਿਚ ਇਕ ਸਿਪਾਹੀ ਨੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਆਤਮ ਹੱਤਿਆ ਕਰ ਲਈ। ਇਹ ਘਟਨਾ ਸ਼ਾਸਤਰੀ ਨਗਰ ਥਾਣਾ ਖੇਤਰ ਦੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਸਿਪਾਹੀ ਵਿਜੇ ਸਿੰਘ ਦੇ ਕੁਆਟਰ ਵਿਚ ਉਸ ਦੀ ਪਤਨੀ, ਇਕ ਬੇਟਾ ਤੇ ਦੋ ਬੇਟੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਦੋਂ ਕਿ ਵਿਜੇ ਸਿੰਘ ਨੇ ਅੱਜ ਤੜਕੇ ਅੰਬਾਲਾ ਨੇੜੇ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ।

WRITTEN BY