Skip to content
Independent perspectives. Global stories.
BREAKING

ਹਰਿਆਣਾ ਦਿਵਸ ਮੌਕੇ ‘ਸਵੱਛ ਹਰਿਆਣਾ ਸਵੱਛ ਭਾਰਤ ਮੁਹਿੰਮ’ ਦੀ ਸ਼ੁਰੂਆਤ

Share this story

ਚੰਡੀਗੜ੍ਹ, 1 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਦਫਤਰ ਤੇ ਰਿਹਾਇਸ਼ ’ਤੇ ਨਿਯੁਕਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਜ ਚੰਡੀਗੜ੍ਹ ਵਿਚ ਸੁੰਹ ਲੈਣ ਤੋਂ ਬਾਅਦ ‘ਸਵੱਛ ਹਰਿਆਣਾ-ਸਵੱਛ ਭਾਰਤ ਮੁਹਿੰਮ’ ਦੀ ਸ਼ੁਰੂਆਤ ਕੀਤਾ ਅਤੇ ਸ਼ਹਿਰ ਤੇ ਰਾਜ ਦੇ ਲੋਕਾਂ ਨੂੰ ਸਾਫ-ਸਫਾਈ ਤੇ ਸਾਫ ਰਹਿਣ ਦਾ ਸੰਦੇਸ਼ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਰਾਕੇਸ਼ ਗੁਪਤਾ ਨੇ ਅੱਜ ਇੱਥੇ ਸਥਿਤ ਮੁੱਖ ਮੰਤਰੀ ਰਿਹਾਇਸ਼ ਤੋਂ ‘ਸਵੱਛ ਹਰਿਆਣਾ-ਸਵੱਛ ਭਾਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ । ਇਹ ਮੁਹਿੰਮ ਪੂਰੇ ਰਾਜ ਵਿਚ 1 ਨਵੰਬਰ ਤੋਂ 7 ਨਵੰਬਰ ਤਕ ਆਯੋਜਿਤ ਕੀਤੀ ਜਾਵੇਗੀ। ਇਸ ਮੌਕੇ ’ਤੇ ਪੁਲਿਸ ਮਹਾਨਿਰਦੇਸ਼ਕ (ਸੀ.ਆਈ.ਡੀ.) ਏ. ਕੇ. ਢੁੱਲ, ਡੀਆਈਜੀ ਐਚ. ਐਸ. ਦੂਨ, ਪੁਲਿਸ ਸੁਪਰਡੈਂਟ ਬਿਕਰਮ ਸਿੰਘ, ਅਰਬਨ ਲੋਕਲ ਬਾਡੀ ਦੇ ਵਧੀਕ ਨਿਰਦੇਸ਼ਕ ਲਲਿਤ ਸਿਵਾਚ ਅਤੇ ਚੰਡੀਗੜ੍ਹ ਦੀ ਸਾਬਕਾ ਮੇਅਰ ਰਾਜਬਾਲਾ ਸਮੇਤ ਮੁੱਖ ਮੰਤਰੀ ਰਿਹਾਇਸ਼ ਵਿਚ ਨਿਯੁਕਤ ਸਾਰੇ ਸੁਰੱਖਿਆ ਕਰਮਚਾਰੀ, ਡਾਕਟਰ, ਸੁਪਰਡੈਂਟ, ਨਿੱਜ ਸਕੱਤਰ, ਅਪਰ ਸਕੱਤਰ, ਨਿੱਜੀ ਸਹਾਇਕ, ਕਲਰਕ, ਡਰਾਇਵਰ, ਸੇਵਾਦਾਰ, ਮਾਲੀ ਆਦਿ ਸਮੇਤ ਲਗਭਗ 300 ਕਰਮਚਾਰੀ ਹਾਜ਼ਿਰ ਸਨ। ਉਨ੍ਹਾਂ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮੁਹਿੰਮ ਦੀ

ਸ਼ੁਰੂਆਤ ਅੱਜ ਫਰੀਦਾਬਾਦ ਤੋਂ ਕੀਤੀ ਤੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੇ ਵੱਖ-ਵੱਖ ਜਿਲ੍ਹਿਆਂ ਤੋਂ ਕੀਤੀ ।ਇਸ ਮੌਕੇ ’ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਰਾਕੇਸ਼ ਗੁਪਤਾ ਨੇ ਹਾਜ਼ਿਰ ਸਾਰੇ ਕਰਮਚਾਰੀਆਂ ਤੋਂ ਕਿਹਾ ਕਿ ਅੱਜ ਹਰਿਆਣਾ ਦਿਵਸ ਦੇ ਇਸ ਪਵਿੱਤਰ ਮੌਕੇ ’ਤੇ ਸਾਨੂੰ ਆਪਣੇ ਆਸ-ਪਾਸ ਦੀ ਗੰਦਗੀ ਚੁੱਕਣ ਅਤੇ ਸਾਫ-ਸਫਾਈ ਰੱਖਣ ਦੀ ਸਹੁੰ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਵੇਖਿਆ ਸੀ ਉਸ ਵਿਚ ਸਿਫਰ ਰਾਜਨੀਤਿਕ ਆਜਾਦੀ ਹੀ ਨਹੀਂ ਸੀ, ਸਗੋਂ ਇਕ ਸਾਫ ਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਸੀ।

WRITTEN BY