Skip to content
Independent perspectives. Global stories.
BREAKING

ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ : ਮਾਨ

Share this story

Page-3_11  ਨਵੀਂ ਦਿੱਲੀ, 1 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ ਦੀ ਤਰ੍ਹਾਂ 31 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿਚ ਅਰਦਾਸ ਕੀਤੀ ਜਾਂਦੀ ਹੈ । ਇਸੇ ਲੜੀ ਤਹਿਤ ਪਾਰਟੀ ਵੱਲੋ ਪੰਜਾਬ ਦੇ ਵੱਖ-ਵੱਖ ਕੋਨਿਆ ਅਤੇ ਨਾਲ ਲੱਗਦੇ ਸੂਬਿਆਂ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਅਰਦਾਸ ਸਮੇਂ ਸ਼ਮੂਲੀਅਤ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨਾਲ ਹੋਈਆਂ ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਨੂੰ ਕੌਮ ਅਜੇ ਭੁੱਲੀ ਨਹੀਂ, ਕੌਮ ਦੇ ਸ਼ਹੀਦ ਕੌਮ ਦਾ ਮਹਾਨ ਸਰਮਾਇਆ ਹਨ। ਅਰਦਾਸ ਤੋਂਪਹਿਲਾ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ

ਕਿਹਾ ਕਿ ਲੰਮੇਂ ਸਮੇਂ ਤੋ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਅੱਜ ਵੀ ਬਾਸੂਰਤ ਜਾਰੀ ਹੈ।। ਕੌਮ ਨੂੰ ਅੱਜ ਤੱਕ ਕਿਸੇ ਵੀ ਹਿੰਦ ਹਕੂਮਤ ਨੇ ਇਨਸਾਫ਼ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਥ ਦੀ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਹਮੇਸ਼ਾਂ ਹੀ ਹਿੰਦ ਹਕੂਮਤ ਦਾ ਸਾਥ ਦੇ ਕੇ ਸਿੱਖ ਕੌਮ ਨਾਲ ਧ੍ਰੋਹ ਹੀ ਕਮਾਇਆ ਹੈ । ਜਿਸ ਦੀ ਨਿਸਵਤ ਕੌਮ ਵਿਚ ਡਰ, ਭੈਅ ਅਤੇ ਦਹਿਸ਼ਤ ਹੈ । ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿਚ ਗਲਤਾਨ ਕਰ ਦਿੱਤੀ ਹੈ । ਸ. ਮਾਨ ਨੇ ਕਿਹਾ ਕਿ ਅੱਜ ਭਾਰਤ ਹਕੂਮਤ ਇਹ ਕਹਿ ਰਹੀ ਹੈ ਕਿ ਜਿਹੜੇ ਸਿੱਖ ਪਿਛਲੇ ਸਮੇਂ ਦੌਰਾਨ ਮਾਰੇ ਜਾ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ । ਪਰ ਇਹ ਹਕੂਮਤ ਇਹ ਕਿਉਂ ਨਹੀਂ ਕਹਿੰਦੀ ਕਿ ਜਿਨ੍ਹਾਂ ਜ਼ਾਲਮ ਲੀਡਰਾਂ ਅਤੇ ਪੁਲਿਸ ਅਫ਼ਸਰਾਂ ਨੇ ਸਿੱਖ ਕੌਮ ਦਾ ਕਤਲੇਆਮ ਕੀਤਾ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ । ਸਿੱਖ ਕੌਮ ਦੀ ਨਸ਼ਲਕੁਸੀ ਕਰਨ ਵਾਲੀ ਹਿੰਦੂਤਵ ਸੋਚ ਅੱਜ ਹਰ ਪਾਸੇ ਭਾਰੂ ਹੋ ਚੁੱਕੀ ਹੈ । ਦਿੱਲੀ ਅਤੇ ਹੋਰਨਾਂ ਸੂਬਿਆਂ ਵਿਚ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੇ ਆਗੂ ਅੱਜ ਵੀ ਦਨਦਨਾਉਂਦੇ ਕੁਰਸੀਆਂ ਦਾ ਆਨੰਦ ਮਾਣ ਰਹੇ ਹਨ । ਅਦਾਲਤਾਂ ਨੇ ਵੀ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦਿੱਤਾ, ਜਿਸ ਕਾਰਨ ਸੱਜਣ ਕੁਮਾਰ, ਜਗਦੀਸ ਟਾਇਟਲਰ, ਐਚ.ਕੇ.ਐਲ. ਭਗਤ, ਕਮਲਨਾਥ, ਅਰੁਣ ਨਹਿਰੂ, ਅਰੁਣ ਸਿੰਘ ਵਰਗਿਆਂ ਨੂੰ ਭਾਰਤੀ ਅਦਾਲਤਾਂ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ । ਸ. ਮਾਨ ਨੇ ਕਿਹਾ ਕਿ ਗੁਜਰਾਤ ਸੂਬੇ ਨਾਲ ਸੰਬੰਧਤ ਭਾਰਤ ਦੇ ਸਾਬਕਾ ਗ੍ਰਹਿ ਵਜ਼ੀਰ ਵਲਭ ਭਾਈ ਪਟੇਲ ਸਨ। ਜਿਸ ਨੇ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਸੀ, ਜਿਸ ਦਾ ਜਨਮ ਦਿਨ ਅੱਜ ਸਮੁੱਚੇ ਹਿੰਦੂਤਵ ਆਗੂ ਮਨਾ ਰਹੇ ਹਨ। ਇਸੇ ਤਰ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਸ੍ਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚੋਂ ਸਿੱਖ ਜ਼ਿਮੀਦਾਰਾਂ ਨੂੰ ਆਪਣੀਆਂ ਜ਼ਾਇਦਾਦਾਂ ਅਤੇ ਜ਼ਮੀਨਾਂ ਤੋ ਬੇਦਖ਼ਲ ਕਰ ਦਿੱਤਾ ਹੈ। ਅੱਜ ਜਦੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ, ਫਿਰ ਇਸ ਤੋ ਸਿੱਖ ਕੌਮ ਨੂੰ ਕਿਵੇ ਇਨਸਾਫ਼ ਮਿਲਣ ਦੀ ਉਮੀਦ ਰੱਖੀ ਜਾ ਸਕਦੀ ਹੈ।

WRITTEN BY