Skip to content
Independent perspectives. Global stories.
BREAKING

ਮਹਾਰਾਸ਼ਟਰ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਵੱਲੋਂ ਹਲਫ਼

Share this story

ਮੋਦੀ ਅਤੇ ਸ. ਬਾਦਲ ਦੀ ਮੌਜੂਦਗੀ ’ਚ 9 ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ

Page-1_08 ਮੁੰਬਈ, 31 ਅਕਤੂਬਰ (ਪੀ. ਟੀ. ਲਾਇਵ)- ਵਾਨਖੇੜੇ ਸਟੇਡੀਅਮ ਵਿੱਚ ਲਗਭਗ 40 ਹਜ਼ਾਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਮਹਾਰਾਸ਼ਟਰ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਨੇ ਅੱਜ ਹਲਫ਼ ਲਿਆ। ਉਨ੍ਹਾਂ ਦੇ ਨਾਲ 9 ਹੋਰ ਮੰਤਰੀਆਂ ਨੇ ਵੀ ਵਾਰੀ-ਵਾਰੀ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦਾ ਹਲਫ਼ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼ਿਵਸੈਨਾ ਮੁਖੀ ਉਧਵ ਠਾਕਰੇ ਸਮੇਤ ਕਈ ਅਹਿਮ ਸ਼ਖਸੀਅਤਾਂ ਮੌਜੂਦ ਸਨ।ਦੇਵੇਂਦਰ ਫੜਨਵੀਸ ਨੂੰ ਸ਼ੁੱਕਰਵਾਰ ਸ਼ਾਮ 4.30 ਵਜੇ ਰਾਜਪਾਲ ਕਾਂਤੀਕਲ ਸ਼ੰਕਰਨਰਾਇਣ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਇਸ ਦੇ ਬਾਅਦ ਸਭ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਵਿਧਾਇਕ ਏਕਨਾਥ ਖੜਸੇ, ਫਿਰ ਸੁਧੀਰ ਮੁਨਗੰਟੀਵਾਰ, ਵਿਨੋਦ

ਤਾਵੜੇ, ਪ੍ਰਕਾਸ਼ ਮਹਿਤਾ, ਚੰਦਰਕਾਂਤ ਪਾਟਿਲ, ਪੰਕਜਾ ਮੁੰਡੇ ਅਤੇ ਵਿਸ਼ਨੂੰ ਸਾਵਰਾ ਨੂੰ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਇਨ੍ਹਾਂ ਤੋਂ ਬਾਅਦ ਦਲੀਪ ਕਾਂਬਲੇ ਅਤੇ ਵਿਦਿਆ ਠਾਕਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
ਨਾਗਪੁਰ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਫੜਨਵੀਸ ਮਹਾਰਾਸ਼ਟਰ ਦੇ 27ਵੇਂ ਮੁੱਖ ਮੰਤਰੀ ਬਣੇ ਹਨ। ਉਹ ਵਿਧਰਭ ਖੇਤਰ ਤੋਂ ਮੁੱਖ ਮੰਤਰੀ ਬਣਨ ਵਾਲੇ ਚੌਥੇ ਵਿਅਕਤੀ ਹਨ। ਜ਼ਿਕਰਯੋਗ ਹੈ ਕਿ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਵਾਨਖੇੜੇ ਸਟੇਡੀਅਮ ਵਿੱਚ ਸੁਰੱਖਿਆ ਦੇ ਲਾਮਿਸਾਲ ਪ੍ਰਬੰਧ ਕੀਤੇ ਗਏ ਸਨ। ਇਸ ਸਮਾਗਮ ਵਿੱਚ ਢਾਈ ਹਜ਼ਾਰ  ਤੋਂ ਵੀ ਵਧ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ।
ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਸਨ ਕਿ ਸ਼ਿਵਸੈਨਾ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰੇਗੀ, ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਫੜਨਵੀਸ ਵੱਲੋਂ ਨਿਜੀ ਤੌਰ ’ਤੇ ਉਧਵ ਠਾਕਰੇ ਨੂੰ ਫੋਨ ਕਰਨ ਤੋਂ ਬਾਅਦ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸਿਆਸਤ, ਖੇਡ, ਕਲਾ ਅਤੇ ਉਦਯੋਗ ਜਗਤ ਨਾਲ ਜੁੜੀਆਂ ਕਈ ਹਸਤੀਆਂ ਮੌਜੂਦ ਸਨ। ਜਿਨ੍ਹਾਂ ਵਿੱਚ ਲਾਲਕ੍ਰਿਸ਼ਨ ਅਡਵਾਨੀ, ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਮੁਰਲੀ ਮਨੋਹਰ ਜੋਸ਼ੀ, ਵੈਂਕਈਆ ਨਾਇਡੂ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ, ਸ਼ਾਹਨਵਾਜ਼ ਹੁਸੈਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ, ਛਗੁਨ ਭੁਜਬਲ, ਪਰੇਸ਼ ਰਾਵਲ, ਅਨੁਪਮ ਖੇਰ, ਵਿਵੇਕ ਓਬਰਾਏ, ਸੁਨਿਲ ਗਵਾਸਕਰ, ਮੁਕੇਸ਼ ਅੰਬਾਨੀ, ਅਨਿਲ ਅੰਬਾਨੀ, ਰਾਹੁਲ ਬਜਾਜ, ਰਤਨ ਟਾਟਾ ਆਦਿ ਸ਼ਾਮਿਲ ਹਨ।

WRITTEN BY