Skip to content
Independent perspectives. Global stories.
BREAKING

ਅਟੈਚੀ ਕੇਸ ਸਮੇਤ ਨੌਜਵਾਨ ਨੂੰ ਲਗਾਈ ਅੱਗ

Share this story

Page-1_25 ਤਰਨਤਾਰਨ, 30 ਅਕਤੂਬਰ (ਵਿਜੇ, ਸਾਹਿਲ)- ਤਰਨਤਾਰਨ ਦੇ ਨਜ਼ਦੀਕੀ ਪਿੰਡ ਕੱਕਾ ਕੰਡਿਆਂ ਵਿਖੇ ਉਸ ਵੇਲੇ ਜ਼ਬਰਦਸਤ ਸਨਸਨੀ ਫੈਲ ਗਈ ਜਦ ਪਿੰਡ ਦੇ ਕੁਝ ਲੋਕਾਂ ਨੇ ਅੱਧ ਸੜੀ ਹੋਈ ਲਾਸ਼ ਨੂੰ ਵੇਖਿਆ। ਪਿੰਡ ਵਾਸੀਆਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਮੌਕੇ †ਤੇ ਡੀ ਐਸ ਪੀ ਸੁਖਵਿੰਦਰ ਸਿੰਘ, ਡੀ ਐਸ ਪੀ ਸਿਟੀ ਜਸਵੰਤ ਸਿੰਘ, ਸੀ ਆਈ ਏ ਸਟਾਫ ਅਤੇ ਥਾਣਾ ਸਿਟੀ ਦੇ ਐਸ ਐਚ ਓ ਸੁਖਬੀਰ ਸਿੰਘ ਪੁਲਿਸ ਪਾਰਟੀ ਸਣੇ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ। ਮੌਕੇ ’ਤੇ ਜਾ ਕੇ ਵੇਖਿਆ ਕਿ ਇੱਕ ਨੌਜਵਾਨ ਜਿਸ ਦੀ ਉਮਰ ਕਰੀਬ 20-25 ਸਾਲ ਲਗਦੀ ਹੈ, ਦੀ ਅਧਸੜੀ ਲਾਸ਼ ਪਈ ਹੈ। ਪਿੰਡ ਦੇ ਵਾਸੀ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਕੰਮ ’ਤੇ ਜਾ ਰਹੇ ਸੀ ਕਿ ਰਸਤੇ ਵਿੱਚ

ਵੇਖਿਆ ਕਿ ਇੱਕ ਲਾਸ਼ ਸੜੀ ਪਈ ਹੈ। ਅਸੀਂ ਵੇਖ ਕੇ ਹੈਰਾਨ ਹੋ ਗਏ। ਮੌਕੇ ’ਤੇ ਪੁਲਿਸ ਪੱਜੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।  ਡੀ ਐਸ ਪੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੱਲੋਂ ਨੌਜਵਾਨ ਮੁੰਡੇ ਨੂੰ ਅਟੈਚੀ ਕੇਸ ਵਿਚ ਬੰਦ ਕਰਕੇ ਉਪਰੋਂ ਰੱਸਿਆਂ ਨਾਲ ਬੰਨ੍ਹ ਕੇ ਤੇਲ ਪਾਕੇ ਸਾੜ ਦਿੱਤਾ ਗਿਆ ਹੈ। ਇਹ ਕੌਣ ਹੈ ਇਸ ਦੀ ਹਾਲੇ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਜਲਦ ਹੀ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹ੍ਹਾ ਤਰਨਤਾਰਨ ਦੇ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਗਰ ਕਿਸੇ ਦਾ ਕੋਈ ਨੌਜਵਾਨ ਲੜਕਾ ਨਹੀਂ ਮਿਲ ਰਿਹਾ ਉਹ  ਆਪਣੇ ਨਜ਼ਦੀਕੀ ਥਾਣੇ ਵਿੱਚ ਸੰਪਰਕ ਜ਼ਰੂਰ ਕਰਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

WRITTEN BY