Skip to content
Independent perspectives. Global stories.
BREAKING

3 ਆਈਪੀਐਸ ਤੇ 15 ਪੀਪੀਐਸ ਸਮੇਤ ਪੰਜਾਬ ਪੁਲਿਸ ਦੇ 18 ਅਫਸਰ ਤਬਦੀਲ

Share this story

ਲੁਧਿਆਣਾ, 30 ਅਕਤੂਬਰ (ਮਨਿੰਦਰਪਾਲ ਮਿੱਡਾ)- ਪੰਜਾਬ ਸਰਕਾਰ ਨੇ 18 ਆਈ ਪੀ ਐਸ/ਪੀ ਪੀ ਐਸ ਅਧਿਕਾਰੀਆਂ ਦੇ ਪ੍ਰਸਾਸ਼ਕੀ ਅਧਾਰ ਤੇ ਤਬਾਦਲੇ ਅਤੇ ਤੈਨਾਤੀਆਂ ਕੀਤੀਆਂ ਹਨ।ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਈ ਪੀ ਐਸ ਅਧਿਕਾਰੀਆਂ ਵਿਚ ਸ੍ਰੀ ਸੁਖਦੇਵ ਸਿੰਘ ਭੱਟੀ ਨੂੰ ਏ ਆਈ ਜੀ ਪੁਲਿਸ/ ਸੂਚਨਾ ਤਕਨਾਲੋਜੀ-2, ਪੰਜਾਬ, ਚੰਡੀਗੜ੍ਹ, ਸ੍ਰੀ ਹਰਚਰਨ ਸਿੰਘ ਭੁੱਲਰ ਨੂੰ ਕਮਾਂਡੈ‘ਟ ਤੀਜੀ ਕਮਾਂਡੈਂਟ ਬਟਾਲੀਅਨ, ਐਸ.ਏ.ਐਸ ਨਗਰ, ਗੁਰਪ੍ਰੀਤ ਸਿੰਘ ਗਿੱਲ ਨੂੰ ਕਮਾਂਡੈ‘ਟ ਚੌਥੀ ਕਮਾਂਡੈ‘ਟ ਬਟਾਲੀਅਨ, ਐਸ.ਏ.ਐਸ ਨਗਰ ਸ਼ਾਮਲ ਹਨ ਜਦਕਿ ਪੀ.ਪੀ.ਐਸ ਅਧਿਕਾਰੀਆਂ ਵਿਚ ਸ੍ਰੀ ਅਸ਼ਵਨੀ ਕਪੂਰ ਨੂੰ ਏ ਆਈ ਜੀ ਪੁਲਿਸ/ਟੈਲੀਕਮਿਊਨੀਕੇਸ਼ਨ ਚੰਡੀਗੜ੍ਹ; ਸ੍ਰੀ ਸਵਰਨਦੀਪ ਸਿੰਘ ਨੂੰ ਏ ਆਈ ਜੀ ਪੁਲਿਸ/ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ -1, ਪੰਜਾਬ, ਚੰਡੀਗੜ੍ਹ; ਸ੍ਰੀ ਮਨਧੀਰ ਸਿੰਘ ਨੂੰ ਏ ਆਈ ਜੀ ਪੁਲਿਸ/ਸੂਚਨਾ

ਤਕਨਾਲੋਜੀ ਪੰਜਾਬ, ਚੰਡੀਗੜ੍ਹ;ਸ੍ਰੀ ਸਨੇਹਦੀਪ ਸ਼ਰਮਾ ਨੂੰ ਏ ਆਈ ਜੀ ਪੁਲਿਸ/ਐਨ.ਆਰ.ਆਈ ਅਤੇ ਮਹਿਲਾ ਵਿੰਗ ਪੰਜਾਬ, ਐਸ.ਏ.ਐਸ ਨਗਰ; ਸ੍ਰੀ ਨਰੇਸ਼ ਕੁਮਾਰ ਨੂੰ ਜ਼ਿਲ੍ਹਾ ਕਮਿਊਨਟੀ ਪੁਲਿਸ ਅਧਿਕਾਰੀ ਹੁਸ਼ਿਆਰਪੁਰ, ਸ੍ਰੀ ਗੁਰਦੀਪ ਸਿੰਘ ਨੂੰ ਜ਼ਿਲ੍ਹਾ ਕਮਿਊਨਟੀ ਪੁਲਿਸ ਅਧਿਕਾਰੀ, ਕਮਿਸ਼ਨਰੇਟ ਲੁਧਿਆਣਾ, ਸ੍ਰੀ ਅਮਰਜੀਤ ਸਿੰਘ ਨੂੰ ਸਹਾਇਕ ਕਮਾਂਡੈਂਟ-4 ਆਈ ਆਰ ਬੀ, ਕਪੂਰਥਲਾ; ਸ੍ਰੀ ਹਰਦੀਪ ਸਿੰਘ ਨੂੰ ਏ.ਆਈ ਜੀ/ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਪੰਜਾਬ ਚੰਡੀਗੜ ਅਤੇ ਵਧੀਕ ਡੀ ਜੀ ਪੀ ਪੰਜਾਬ ਦੇ ਸਟਾਫ ਆਫੀਸਰ ਦਾ ਵਾਧੂ ਚਾਰਜ, ਸ੍ਰੀ ਸਵਰਨ ਸਿੰਘ ਨੂੰ ਐਸ ਪੀ/ਇਨਵੈਸਟੀਗੇਸ਼ਨ, ਬਰਨਾਲ, ਸ੍ਰੀ ਲਖਵਿੰਦਰ ਸਿੰਘ ਨੂੰ ਐਸ.ਪੀ/ਜੀ.ਆਰ.ਪੀ ਪੰਜਾਬ, ਜਲੰਧਰ; ਸ੍ਰੀ ਅਮਰੀਕ ਸਿੰਘ ਨੂੰ ਐਸ ਪੀ/ਇਨਵੈਸਟੀਗੇਸ਼ਨ ਬਟਾਲਾ, ਸ੍ਰੀ ਹਰਵਿੰਦਰ ਸਿੰਘ ਨੂੰ ਐਸ.ਪੀ./ਮੁੱਖ ਦਫਤਰ, ਤਰਨਤਾਰਨ;ਸ੍ਰੀ ਰਣਬੀਰ ਸਿੰਘ ਨੂੰ, ਐਸ ਪੀ/ਇਨਵੈਸਟੀਗੇਸ਼ਨ ਲੁਧਿਆਣਾ(ਦਿਹਾਤੀ); ਸ੍ਰੀ ਨਵਜੋਤ ਸਿੰਘ ਨੂੰ ਐਸ ਪੀ -ਕਮ-ਸਪਰੋਟਸ ਸਕੱਤਰ,ਪੀ ਏ ਪੀ ਜਲੰਧਰ ਅਤੇ ਸ੍ਰੀ ਮਨੋਹਰ ਲਾਲ ਟੀ.ਪੀ/65 ਨੂੰ ਐਸ.ਐਸ.ਪੀ ਅੰਮ੍ਰਿਤਸਰ(ਦਿਹਾਤੀ) ਨਾਲ ਤੈਨਾਤ ਕੀਤਾ ਗਿਆ ਹੈ।

WRITTEN BY