Skip to content
Independent perspectives. Global stories.
BREAKING

ਹਰਿਆਣਾ ਦੇ ਨਵੇਂ ਬਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ

Share this story

ਚੰਡੀਗੜ੍ਹ, 29 ਅਕਤੂਬਰ (ਨਾਗਪਾਲ)– ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋ¦ਕੀ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਲਾਹ ’ਤੇ ਰਾਜ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਵਿਭਾਗ ਵੰਡ ਕੀਤੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲ ਗ੍ਰਹਿ, ਬਿਜਲੀ, ਟਾਊਨ ਐਂਡ ਕੰਟਰੀ ਪਲਾਨਿੰਗ, ਖਾਨ ਤੇ ਭੌਂ-ਵਿਗਿਆਨ, ਆਮ ਪ੍ਰਸ਼ਾਸਨ, ਵਿਗਿਆਨ ਤੇ ਤਕਨਾਲੋਜੀ, ਅਰਬਨ ਲੋਕਲ ਬਾਡੀ, ਨਿਆਂ ਪ੍ਰਸ਼ਾਸਨ, ਅਭਿਲੇਖਾਗਾਰ, ਵਾਸਤੂਕਲਾ, ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ, ਰਿਹਾਇਸ਼, ਜੇਲ, ਸੂਚਨਾ, ਲੋਕ ਸੰਪਰਕ ਤੇ ਸਭਿਆਚਾਰਕ ਮਾਮਲੇ, ਅਮਲਾ ਤੇ ਸਿੱਖਲਾਈ, ਰਾਜ ਭਵਨ ਮਾਮਲੇ ਅਤੇ ਅਕਸ਼ੈ ਊਰਜਾ ਵਿਭਾਗ ਹੋਣਗੇ । ਇਸ ਤੋਂ ਇਲਾਵਾ, ਉਹ ਕਿਸੇ ਹੋਰ ਮੰਤਰੀ ਨੂੰ ਖਾਸ ਤੌਰ ’ਤੇ ਵੰਡ ਨਹੀਂ ਕੀਤੇ ਗਏ ਵਿਭਾਗਾਂ ਦਾ ਕੰਮ ਵੀ ਵੇਖਣਗੇ। ਕੈਬਿਨੇਟ ਮੰਤਰੀ ਰਾਮ ਬਿਲਾਸ ਸ਼ਰਮਾ ਨੂੰ ਸਿੱਖਿਆ ਤੇ ਭਾਸ਼ਾ, ਟਰਾਂਸਪੋਰਟ, ਤਕਨੀਕੀ ਸਿੱਖਿਆ, ਖੁਰਾਕ ਤੇ ਸਪਲਾਈ, ਸੈਰ-

ਸਪਾਟਾ, ਹਵਾਬਾਜੀ, ਸਾਂਸਦੀ ਮਾਮਲੇ, ਪੁਰਾਤੱਤਵ ਤੇ ਅਜਾਇਬਘਰ ਅਤੇ ਪ੍ਰੋਹਾਣਾਚਾਰੀ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ, ਕੈਪਟਨ ਅਭਿਮੰਯੂ ਨੂੰ ਵਿੱਤ, ਰਾਜਸਵ ਤੇ ਆਪਦਾ ਪ੍ਰਬੰਧਨ, ਆਬਕਾਰੀ ਤੇ ਕਰਾਧਾਨ, ਆਯੋਜਨਾ, ਜੰਗਲਾਤ, ਚੌਗਿਰਦਾ, ਉਦਯੋਗ ਤੇ ਵਪਾਰ, ਕਿਰਤ ਤੇ ਰੁਜ਼ਗਾਰ, ਕਾਨੂੰਨ ਤੇ ਵਿਧੀ, ਸੰਸਥਾਗਤ ਵਿੱਤ ਤੇ ਕੈਡਿਟ ਕੰਟ੍ਰੋਲ, ਚਕਬੰਦੀ, ਮੁੜਵਸੇਬਾ ਅਤੇ ਉਦਯੋਗਿਕ ਸਿੱਖਲਾਈ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ । ਓਮ ਪ੍ਰਕਾਸ਼ ਧੰਨਕੜ ਨੂੰ ਖੇਤੀਬਾੜੀ, ਵਿਕਾਸ ਤੇ ਪੰਚਾਇਤ, ਸਿੰਚਾਈ, ਪਸ਼ੂ ਪਾਲਣ ਤੇ ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ ।ਅਨਿਲ ਵਿਜ ਨੂੰ ਸਿਹਤ ਤੇ ਮੈਡੀਕਲ ਸਿੱਖਿਆ, ਆਯੂਸ਼, ਈ.ਐਸ.ਆਈ, ਚੋਣ ਅਤੇ ਖੇਡ ਤੇ ਯੁਵਾ ਮਾਮਲੇ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ । ਨਰਬੀਰ ਸਿੰਘ ਨੂੰ ਲੋਕ ਨਿਰਮਾਣ (ਭਵਨ ਤੇ ਸੜਕਾਂ) ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ। ਸ੍ਰੀਮਤੀ ਕਵਿਤਾ ਜੈਨ ਨੂੰ ਸਮਾਜਿਕ ਨਿਆਂ ਤੇ ਅਧਿਕਾਰਤਾ, ਮਹਿਲਾ ਤੇ ਬਾਲ ਵਿਕਾਸ ਅਤੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗਾ ਕਲਿਆਣ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ। ਰਾਜ ਮੰਤਰੀ ਵਿਕਰਮ ਸਿੰਘ ਠੇਕੇਦਾਰ ਨੂੰ ਸਹਿਕਾਰਤਾ ਅਤੇ ਛਪਾਈ ਤੇ ਸਟੇਸ਼ਨਰੀ ਵਿਭਾਗ ਦਾ ਆਜਾਦ ਕਾਰਜਭਾਰ ਸੌਂਪਿਆ ਗਿਆ ਹੈ । ਇਸ ਤੋਂ ਇਲਾਵਾ, ਉਨ੍ਹਾਂ ਨੂੰ ਵਿਕਾਸ ਤੇ ਪੰਚਾਇਤ ਵਿਭਾਗ ਲਈ ਵਿਕਾਸ ਤੇ ਪੰਚਾਇਤ ਮੰਤਰੀ ਨਾਲ ਸਬੰਧਤ ਕੀਤਾ ਗਿਆ ਹੈ । ਕ੍ਰਿਸ਼ਣ ਕੁਮਾਰ ਨੂੰ ਸਮਾਜਿਕ ਨਿਆਂ ਤੇ ਅਧਿਕਾਰਤਾ, ਮਹਿਲਾ ਤੇ ਬਾਲ ਵਿਕਾਸ ਅਤੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਕਲਿਆਣ ਵਿਭਾਗ ਲਈ ਕ੍ਰਮਵਾਰ ਸਬੰਧਤ ਮੰਤਰੀ ਨਾਲ ਸਬੰਧਤ ਕੀਤਾ ਗਿਆ ਹੈ। ਕਰਣ ਦੇਵ ਕੰਬੋਜ ਨੂੰ ਖੁਰਾਕ ਤੇ ਸਪਲਾਈ ਵਿਭਾਗ, ਟਰਾਂਸਪੋਰਟ ਵਿਭਾਗ, ਸੈਰ-ਸਪਾਟਾ ਵਿਭਾਗ ਅਤੇ ਪ੍ਰੋਹਾਣਾਚਾਰੀ ਵਿਭਾਗ ਲਈ ਸਬੰਧਤ ਮੰਤਰੀਆਂ ਨਾਲ ਸਬੰਧਤ ਕੀਤਾ ਗਿਆ ਹੈ। ਇਸੇ ਦੌਰਾਨ  ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਨਵੀਂ ਰਾਜ ਸਰਕਾਰ ਇਕ ਟੀਮ ਵੱਜੋਂ ਕੰਮ ਕਰੇਗੀ । ਉਨ੍ਹਾਂ ਇਹ ਗੱਲ ਅੱਜ ਇੱਥੇ ਹਰਿਆਣਾ ਕੈਬਿਨੇਟ ਦੇ ਨਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਹਰਿਆਣਾ ਸਿਵਲ ਸਕੱਤਰੇਤ ਸਥਿਤ ਦਫਤਰ ਵਿਚ ਜਾ ਕੇ ਅਹੁੱਦੇ ਗ੍ਰਹਿਣ ਕਰਵਾਉਣ ਤੋਂ ਬਾਅਦ ਕਹੀ।  ਉਨ੍ਹਾਂ ਨੇ ਮੰਤਰੀਆਂ ਦੀ ਨਵੇਂ ਕੰਮ ਦੀ ਸ਼ੁਰੂਆਤ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ । ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ਅਨੁਸਾਰ ਜਨਹਿਤ ਵਿਚ ਵਧੀਆ ਕੰਮ ਕਰੇਗੀ।

WRITTEN BY