ਜੈਤੋ, 27 ਅਕਤੂਬਰ (ਪੀ. ਟੀ. ਬਿਊਰੋ)- ਜੈਤੋ ਪੁਲਿਸ ਦੀ ਨਾ-ਅਹਿਲੀਅਤ ਤੋਂ ਤੰਗ ਆਏ ਜੈਤੋ ਤੋਂ ‘ਪੰਜਾਬ ਟਾਇਮਜ਼’ ਦੇ ਪੱਤਰਕਾਰ ਜੋਗਿੰਦਰ ਕਾਲੜਾ ਨੇ ਜੈਤੋ ਥਾਣੇ ਅੱਗੇ 9 ਨਵੰਬਰ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਪੁਲਿਸ ਦੀ ਬੇਰੁਖ਼ੀ ਤੋਂ ਤੰਗ ਆਏ ਸ੍ਰੀ ਕਾਲੜਾ ਨੇ ਦੱਸਿਆ ਕਿ ਲੰਘੀ 12 ਸਤੰਬਰ ਦੀ ਰਾਤ ਨੂੰ ਉਹ ਲੁਟੇਰਿਆਂ ਦੇ ਕਾਰਨਾਮੇ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਪਿੰਡ ਜਾਂਦਿਆਂ ਰਸਤੇ ’ਚ ਘੇਰ ਕੇ ਹੱਥੋਂ ਪਾਈ ਕੀਤੀ ਅਤੇ 29,500 ਰੁਪਏ ਦੀ ਨਕਦੀ ਖੋਹ ਲਈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਪੁਲਿਸ ਕੋਲ ਪਹੁੰਚ ਕਰਨ ਦੇ ਬਾਵਜੂਦ ਪੁਲਿਸ ਨੇ ਕਾਰਵਾਈ ਤਾਂ ਕੀ ਕਰਨੀ ਸੀ, ਹਾਲੇ ਤੱਕ ਐ¤ਫ.ਆਈ.ਆਰ. ਵੀ ਦਰਜ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਰ ਵਾਰ ਥਾਣੇ ਜਾਣ ’ਤੇ ਪੁਲਿਸ ਦੇ ਕੁਰੱਖਤ ਵਤੀਰੇ ਦਾ ਅੱਡ ਸ਼ਿਕਾਰ ਹੋਣਾ ਪੈਂਦਾ ਹੈ। ਸ੍ਰੀ ਕਾਲੜਾ ਨੇ ਪੁਲਿਸ ਦੀ ਇਸ ਖੱਜਲਖੁਆਰੀ ਤੋਂ ਤੰਗ ਆ ਕੇ ਹੁਣ
ਅਲਟੀਮੇਟਮ ਦਿੱਤਾ ਹੈ ਕਿ ਜੇ ਉਨ੍ਹਾਂ ਦੀ 8 ਨਵੰਬਰ ਤੱਕ ਕੋਈ ਸੁਣਵਾਈ ਨਾ ਹੋਈ ਤਾਂ ਉਹ 9 ਨਵੰਬਰ ਨੂੰ ਸਵੇਰੇ 9 ਵਜੇ ਜੈਤੋ ਥਾਣੇ ਅੱਗੇ ਟੈਂਟ ਲਾ ਕੇ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਕਰਨਗੇ। ਇਸੇ ਦੌਰਾਨ ਪ੍ਰੈ¤ਸ ਕਲੱਬ ਦੇ ਆਗੂਆਂ ਕੁਲਦੀਪ ਕੋਛੜ, ਜਸਵਿੰਦਰ ਜੱਸਾ, ਸਤਵਿੰਦਰ ਸੱਤੀ ਅਤੇ ਸ਼ਗਨ ਕਟਾਰੀਆ ਆਦਿ ਨੇ ਜੈਤੋ ਪੁਲਿਸ ਦੇ ਰਵੱਈਏ ਦੀ ਕਰੜੀ ਨਿੰਦਾ ਕਰਦਿਆਂ ਸ੍ਰੀ ਕਾਲੜਾ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਡਟਣ ਦਾ ਐਲਾਨ ਕਰ ਦਿੱਤਾ ਹੈ। ਓਧਰ ਐਕਸ਼ਨ ਕਮੇਟੀ ਜੈਤੋ ਦੇ ਕਨਵੀਨਰ ਮਾਸਟਰ ਜਗਤਾਰ ਰੋੜੀਕਪੂਰਾ ਨੇ ਵੀ ਪੁਲਿਸ ਦੇ ਨਾਂਹ ਪੱਖੀ ਵਤੀਰੇ ਦੀ ਤਿੱਖੀ ਆਲੋਚਨਾ ਕਰਦਿਆਂ ਸ੍ਰੀ ਕਾਲੜਾ ਦੀ ਹਮਾਇਤ ਵਿਚ ਡਟਣ ਦਾ ਐਲਾਨ ਕੀਤਾ ਹੈ।



