ਲੁਧਿਆਣਾ, 27 ਅਕਤੂਬਰ (ਮਨਿੰਦਰਪਾਲ ਸਿੰਘ ਮਿੱਡਾ)- ਪੰਜਾਬ ਦੇ ਲੋਕ ਕਾਂਗਰਸ ਸਰਕਾਰ ਲਿਆਉਣ ਦੇ ਲਈ ਉਤਾਵਲੇ ਦੀ ਆਵਾਜ਼ ਬੁਲੰਦ ਕਰਦਿਆਂ ਵਾਰਡ ਨੰ: 59 ਦੇ ਇਲਾਕੇ ਗੁਰੂ ਅਮਰਦਾਸ ਨਗਰ ਵਿਖੇ ਸੀਵਰੇਜ ਦੇ ਪ੍ਰੋਜੈਕਟ ਦੇ ਮੁਕੰਮਲ ਹੋਣ ਤੇ ਉਦਘਾਟਣ ਕਰਦਿਆਂ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸ਼੍ਰੀਮਤੀ ਗੁਰਪ੍ਰੀਤ ਕੌਰ ਸਿੱਧੂ ਦੀ ਅਗਵਾਈ ਦੇ ਵਿੱਚ ਕਰਵਾਏ ਗਏ ਸ਼ੁਭ ਮਹੂਰਤ ਦੇ ਸਮਾਗਮ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਪਟਿਆਲਾ ਜਿਮਨੀ ਚੋਣ ਦੇ ਮਹਾਰਾਣੀ ਪਰਨੀਤ ਕੌਰ ਵੀ ਭਾਰੀ ਵੋਟਾਂ ਦੇ ਨਾਲ ਜਿੱਤ ਕੇ ਬਾਦਲ ਐਂਡ ਕੰਪਨੀ ਦੇ ਮਨਸੂਬਿਆਂ ਦੇ ਉਤੇ ਪਾਣੀ ਫੇਰ ਕਿ ਪੰਜਾਬ ਦੇ ਵਿੱਚ ਹਮੇਸ਼ਾ ਦੇ ਲਈ ਅਕਾਲੀਆਂ ਦੇ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਨੂੰ ਸਬਕ ਸਿਖਾਉਣ ਲਈ ਸਫਲ ਸਾਬਤ ਹੋਵੇਗੀ । ਪੰਜਾਬ ਦੀ ਅਕਾਲੀ ਸਰਕਾਰ ਦੇ ਵੱਲੋਂ ਵਿਕਾਸ ਕਾਰਜਾਂ ਦੇ ਲਈ ਵਿਧਾਇਕਾਂ ਅਤੇ ਕੌਂਸਲਰਾਂ ਦੇ ਨਾਲ ਭਾਰੀ ਵਿਤਕਰੇ ਦੀ ਨੀਤੀ ਬਾਵਜੂਦ ਗੁਰੂ ਅਮਰਦਾਸ
ਨਗਰ ਦੇ ਸੀਵਰੇਜ ਨੂੰ ਮੁਕੰਮਲ ਕਰਵਾਉਣ ਦੇ ਸਫਲਤਾ ਹਾਸਲ ਕੀਤੀ ਹੈ । ਪੰਜਾਬ ਦੇ ਲੋਕਾਂ ਦੇ ਉਤੇ ਮਹਿੰਗੀ ਬਿਜਲੀ ਕਰਨ ਦੇ ਨਾਦਰ ਸ਼ਾਹੀ ਐਲਾਨ ਦਾ ਡੱਟ ਕੇ ਵਿਰੋਧ ਕਰਦਿਆਂ ਆਖਿਆ ਕਿ ਅਨੇਕਾਂ ਵਾਰ ਬੱਸ ਕਿਰਾਏ ਅਤੇ ਬਿਜਲੀ ਦਰਾਂ ਦੇ ਵਿੱਚ ਵਾਧਾ ਕਰਨਾ ਪੰਜਾਬ ਭਰ ਦੇ ਵੋਟਰਾਂ ਦੇ ਨਾਲ ਵਿਸ਼ਵਾਸ਼ਘਾਤ ਹੈ । ਉਨ•ਾਂ ਨੇ ਗੁਰੂ ਅਮਰਦਾਸ ਨਗਰ ਮੁਹੱਲਾ ਸੁਧਾਰ ਕਮੇਟੀ ਦੇ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀ ਕੀਤਾ । ਸਮਾਗਮ ਦੇ ਵਿੱਚ ਸੀਵਰੇਜ ਸਕੀਮ ਆਰੰਭ ਦੀ ਖੁਸ਼ੀ ਦੇ ਵਿੱਚ ਲੱਡੂ ਵੰਡਣ ਉਪਰੰਤ ਸ਼੍ਰੀਮਤੀ ਗੁਰਪ੍ਰੀਤ ਕੌਰ ਸਿੱਧੂ ਨੇ ਕਿਹਾ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਕਰਜ਼ੇ ਦੇ ਬੋਝ ਥੱਲੇ ਵੱਧੇ ਹੋਏ ਪੰਜਾਬ ਨੂੰ ਬਚਾਉਣ ਦੇ ਲਈ ਬਦਲਾਓ ਲਿਆ ਕਿ ਲੋਕ ਹਿੱਤਾਂ ਦੇ ਉਤੇ ਪਹਿਰਾ ਦੇਣ ਵਾਲੀ ਕਾਂਗਰਸ ਸਰਕਾਰ ਲਿਆਉਣ ਦੇ ਕਈ ਕਾਂਗਰਸ ਦੇ ਆਗੂ ਅਤੇ ਵਰਕਰ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਪਲੇਟ ਫਾਰਮ ਦੇ ਉਤੇ ਇੱਕਠੇ ਹੋ ਕੇ ਸਮਾਜ ਦੀ ਸੇਵਾ ਕਰਨ ਦੇ ਲਈ ਕਦਮ ਚੁੱਕਣ।



