ਅੰਮ੍ਰਿਤਸਰ, 27 ਅਕਤੂਬਰ (ਬਲਜੀਤ ਸਿੰਘ)- ਕੇਂਦਰੀ ਹਲਕੇ ਵਿੱਚ ਪੈਂਦੀਆਂ ਵਾਰਡਾਂ 23, 24, 25, 44, 45, 46, 49 ਦੇ ਕੌਂਸਲਰਾਂ ਅਤੇ ਮੁੱਖ ਵਰਕਰਾਂ ਦੀ ਬੈਠਕ ਮੰਡਲ ਪ੍ਰਧਾਨ ਪ੍ਰਦੀਪ ਸਰੀਨ ਦੀ ਅਗਵਾਈ ਵਿੱਚ ਹੋਈ। ਬੈਠਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਸ਼੍ਰੀ ਤਰੁਣ ਚੁਘ ਨੇ ੋਕੌਂਸਲਰਾ ਅਤੇ ਮੁੱਖ ਵਰਕਰਾਂ ਦੇ ਨਾਲ ਵਾਰਡਾਂ ਵਿੱਚ ਆ ਰਹੀਆਂ ਸੀਵਰੇਜ ਸੰਬੰਧੀ ਮੁਸ਼ਕਲਾਂ ਦਾ ਜਾਇਜ਼ਾ ਲਿਆ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰਿਆਂ ਜਿਨ੍ਹਾਂ ਵਿੱਚ ਐ¤ਸ.ਡੀ.ਓ. ਰਮੇਸ਼ ਸਹਿਗਲ, ਹਰਿੰਦਰ ਕੁਮਾਰ ਅਤੇ ਜੇ.ਈ. ਗੁਰਦੀਪ ਅਰੋੜਾ ਨੂੰ ਮੌਕੇ ’ਤੇ ਬੁਲਾ ਕੇ ਹਲਕੇ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨਾਲ ਅਧਿਕਾਰੀਆਂ ਨੂੰ ਰੂਬਰੂ ਕਰਵਾਇਆ। ਸ਼੍ਰੀ ਚੁਘ ਨੇ ਸਾਰੀਆਂ ਵਾਰਡਾਂ ਦੀਆਂ 124 ਗਲੀਆਂ ਅਤੇ ਛੋਟੇ ਬਾਜ਼ਾਰਾਂ ਵਿੱਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ। ਸ਼੍ਰੀ ਚੁਘ ਨੇ ਕੌਂਸਲਰਾ ਅਤੇ ਪਾਰਟੀ ਦੇ ਮੁੱਖ ਵਰਕਰਾਂ
ਨੂੰ ਭਰੋਸਾ ਦਿੱਤਾ ਕਿ ਕੇਂਦਰੀ ਹਲਕੇ ਵਿੱਚ ਵਿਕਾਸ ਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਦੇ ਲਈ ਸਰਕਾਰੀ ਫੰਡ ਪਹਿਲ ਦੇ ਆਧਾਰ ’ਤੇ ਪਾਸ ਕਰਵਾ ਕੇ ਹਲਕੇ ਨੂੰ ਮਾਡਲ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਕੰਮਾ ਦੇ ਲਈ ਪੂਰੀ ਤਰ੍ਹਾ ਵਚਨਬੱਧ ਹੈ ਅਤੇ ਵਿਕਾਸ ਕੰਮਾ ਦੀ ਤੇਜ਼ੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੰਦਰਸ਼ੇਖਰ ਸ਼ਰਮਾ, ਲ਼ਵਿੰਦਰ ਬੰਟੀ, ਰਾਕੇਸ਼ ਵੈਦ, ਡਾ.ਰਾਮ ਚਾਵਲਾ, ਜਰਨੈਲ ਸਿੰਘ ਢੋਟ, ਰੋਮੀ ਚੋਪੜਾ, ਹੇਮੰਤ ਪਿੰਕੀ, ਦੀਪਕ ਮਖੀਜਾ, ਕਮਲ ਮੇਹਰਾ, ਰਾਜੇਸ਼ ਮੇਹਤਾ, ਸਰਵਜੀਤ ਸਿੰਘ ਸ਼ੈਂਟੀ, ਰਜਿੰਦਰ ਸੈਕਟਰੀ ਆਦਿ ਮੌਜੂਦ ਸਨ।



