ਚੰਡੀਗੜ੍ਹ, 27 ਅਕਤੂਬਰ (ਪੀ. ਟੀ.)- ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਵਾਹਨਾਂ ‘ਤੇ ਲੱਗੇ ਹ’ੋਏ ਬਹੁ ਆਵਾਜ਼ੀ ਹਾਰਨਾਂ ਦੇ ਸਬੰਧ ਵਿਚ ਪੰਜਾਬ ਸਰਕਾਰ ਨੇ ਬੱਸਾਂ, ਟਰੱਕਾ, ਟੈ‘ਪੂ ਟਰੈਵਲਰਾਂ ਆਦਿ ਤੇ ਲੱਗੇ ਪ੍ਰੈਸ਼ਰ ਹਾਰਨਾਂ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿਤੇ ਹਨ। ਅੱਜ ਇਥੇ ਸਾਰੇ ਜਿਲ੍ਹਾ ਅਤੇ ਖੇਤਰੀ ਟਰਾਂਸਪੋਰਟ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਦੇ ਟਰਾਂਸਪ’ੋਰਟ ਮੰਤਰੀ ਸ ਅਜੀਤ ਸਿੰਘ ਕ’’ੋ’ਹਾੜ ਨੇ ਦੱਸਿਆ ਕਿ ਜਿਹੜੇ ਵਾਹਨ ਚਾਲਕਾਂ ਵਲ’ੋ ਨਿਯਮਾਂ ਦੀ ਉਲੰਘਣਾ ਕਰਕੇ ਪ੍ਰੈਸ਼ਰ ਅਤੇ ਸੰਗੀਤਕ ਹਾਰਨਾ ਦੀ ਵਰਤ’ੋ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਭਾਰੀ ਜ਼ੁਰਮਾਨੇ, ਵਾਹਨਾਂ ਨੂੰ ਜਬਤ ਕਰਨ ਅਤੇ ਚਾਲਕ ਲਾਇਸੰਸ ਰੱਦ ਕਰਨ ਦੇ ਰੂਪ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ। ਸ. ਕੋਹਾੜ ਨੇ ਦੱਸਿਆ ਕਿ ਕੇਂਦਰੀ ਮੋਟਰ ਵਾਹਨ ਕਾਨੂੰਨ ਅਤੇ ਕੇਂਦਰ
ਸਰਕਾਰ ਵਲੋਂ ਨਿਰਧਾਰਤ ਨਿਯਮਾਂ ਤਹਿਤ ਖੇਤੀ ਮੰਤਵ ਲਈ ਵਰਤੇ ਜਾਂਦੇ ਟ੍ਰੈਕਟਰਾਂ ਸਮੇਤ ਕਿਸੇ ਵੀ ਮੋਟਰ ਵਾਹਨ ਵਿਚ ਬਹੁ-ਆਵਾਜ਼ੀ ਹਾਰਨ ਖਾਸ ਕਰਕੇ ਤਿਖੇ ਅਤੇ ਕੰਨ ਪਾੜਵੇਂ ਪ੍ਰਦੂਸ਼ਨ ਦਾ ਸਬੱਬ ਬਣਦੇ ਹਾਰਨ ਨਹੀਂ ਲਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਸਿਰਫ ਪੁਲਿਸ ਵਾਹਨਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਐਂਬੂਲੰਸਾਂ ਵਿੱਚ ਬਹੁ-ਆਵਾਜ਼ੀ ਹਾਰਨ ਲਾਉਣ ਦੀ ਆਗਿਆ ਹੈ ਅਤੇ ਉਹ ਵੀ ਸਿਰਫ ਡਿਊਟੀ ਦੌਰਾਨ ਹੀ ਵਰਤੇ ਜਾ ਸਕਦੇ ਹਨ। ਉਹਨਾ ਇਸ ਸਬੰਧ ਵਿਚ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਨਿੱਜੀ ਤੌਰ ਤੇ ਆਪਣੇ ਅਧੀਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਲਈ ਆਖਿਆ।



