Skip to content
Independent perspectives. Global stories.
BREAKING

ਸਾਰੇ ਕੰਮਾਂ ਦਾ ਆਖਰੀ ਟੀਚਾ ਲੋਕ ਹਿੱਤ ਹੋਵੇ : ਖੱਟਰ

Share this story

ਚੰਡੀਗੜ੍ਹ, 26 ਅਕਤੂਬਰ (ਨਾਗਪਾਲ)– ਹਰਿਆਣਾ ਦੇ ਨਵੇਂ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਨੇ ਅੱਜ ਨੁਮਾਇੰਦਿਆਂ ਤੇ ਨੌਕਰਸ਼ਾਹਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਾਰੇ ਕੰਮਾਂ ਦਾ ਆਖਰੀ ਟੀਚਾ ਲੋਕ ਹਿਤ ਹੀ ਹੋਣਾ ਚਾਹੀਦਾ ਹੈ। ਸਰਕਾਰ ਚਲਾਉਣਾ ਸਿਰਫ ਰਾਜਨੀਤਿਕ ਲੋਕਾਂ ਦਾ ਕੰਮ ਨਹੀਂ ਹੈ, ਸਗੋਂ ਨੌਕਰਸ਼ਾਹੀ ਦੀ ਹਿੱਸੇਦਾਰੀ ਵੀ ਉਨ੍ਹੀ ਹੀ ਹੈ। ਸਾਰੇ ਅਧਿਕਾਰੀ ਚਾਹੇ ਉਹ ਆਈ.ਪੀ.ਐਸ. ਜਾਂ ਆਈ.ਏ.ਐਸ. ਹੋਣ, ਸੱਭ ਨੂੰ ਮਿਲ ਜੁਲ ਕੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। ਸ੍ਰੀ ਖਟੱਰ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਅਹੁੱਦੀ ਦੀ ਸੁੰਹ ਲੈਣ ਤੋਂ ਬਾਅਦ ਹਰਿਆਣਾ ਸਿਵਲ ਸਕੱਤਰੇਤ ਵਿਚ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਆਯੋਜਿਤ ਰਸਮੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ । ਬੈਠਕ ਵਿਚ ਹਰਿਆਣਾ ਮੰਤਰੀ ਮੰਡਲ ਦੇ ਸਾਰੇ ਨਵੇਂ 9 ਮੰਤਰੀ ਵੀ ਹਾਜ਼ਿਰ ਸਨ । ਮੁੱਖ ਮੰਤਰੀ ਸ੍ਰੀ ਖਟੱਰ ਨੇ ਹਾਲ ਹੀ ਦੇ ਵਿਧਾਨ ਸਭਾ ਚੋਣਾਂ ਦਾ ਸਫਲਤਾ ਨਾਲ ਕਰਾਉਣ

ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਆਸ਼ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਸਾਰੇ ਅਧਿਕਾਰੀ ਸਰਕਾਰ ਦੇ ਨਾਲ ਮਿਲ ਕੇ ਚੰਗਾ ਕੰਮ ਕਰਨਗੇ । ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀਮਤੀ ਸ਼ਕੁੰਤਲਾ ਜਾਖੂ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਸਮੇਤ ਸਾਰੇ ਨਵੇਂ ਮੰਤਰੀਆਂ ਦਾ ਸੁਆਗਤ ਕੀਤਾ । ਉਨ੍ਹਾਂ ਕਿਹਾ ਕਿ ਅਧਿਕਾਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਿਨੀਮਨ ਗੋਰਮੈਂਟ-ਮੈਕਸਿਮਮ ਗਰਵਨੈਂਸ ’ਤੇ ਕੰਮ ਕਰਨ ਨੂੰ ਪਹਿਲ ਦੇਣਗੇ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਵੀਂਆਂ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਉਣਾ ਅਧਿਕਾਰੀਆਂ ਲਈ ਚੁਣੌਤੀ ਹੁੰਦੀ ਹੈ । ਅਧਿਕਾਰੀਆਂ ਨੂੰ ਇਸ ਨੂੰ ਆਪਣਾ ਰੈਗੂਲਰ ਕੰਮ ਨਾ ਮੰਨ ਕੇ ਆਪਣੇ ਏਜੰਡੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸਾਰੇ ਅਧਿਕਾਰੀ ਨਵੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ। ਬੈਠਕ ਵਿਚ 75 ਤੋਂ ਵੱਧ ਪ੍ਰਸ਼ਾਸਨਿਕ ਸਕੱਤਰਾਂ ਤੇ ਵਿਭਾਗ ਮੁੱਖੀਆਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਸ੍ਰੀ ਖਟੱਰ ਨੂੰ ਉਨ੍ਹਾਂ ਦੇ ਅਧੀਨ ਵਿਭਾਗਾਂ ਦੀ ਜਾਣਕਾਰੀ ਦਿੱਤੀ ।

WRITTEN BY