May 28, 2026 8:18 am

ਵੱਖ-ਵੱਖ ਖੇਡਾਂ ਲਈ ਜ਼ਿਲ੍ਹਾ ਪੱਧਰੀ ਵੂਮੈਨ ਸਪੋਰਟਸ ਫੈਸਟੀਵਲ ਸਹੀਦ ਭਗਤ ਸਿੰਘ ਸਟੇਡੀਅਮ ਫਿਰੋਜਪੁਰ ਵਿਖੇ ਕਰਵਾਇਆ

ਫਿਰੋਜਪੁਰ, 21 ਅਕਤੂਬਰ (ਵਿਨੇ ਹਾਂਡਾ)- ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਖੇਡਾਂ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਆਰ.ਜੀ. ਖੇਲ ਅਭਿਆਨ ਅਧੀਨ ਸਾਲ 2014-15 ਦੇ ਸ਼ੈਸ਼ਨ ਲਈ ਜ਼ਿਲ੍ਹਾ ਪੱਧਰੀ ਵੂਮੈਨ ਸਪੋਰਟਸ ਫੈਸਟੀਵਲ  ਵੱਖ-ਵੱਖ  ਖੇਡਾਂ ਵਿੱਚ ਸਹੀਦ ਭਗਤ ਸਿੰਘ ਸਟੇਡੀਅਮ ਫਿਰੋਜਪੁਰ ਵਿਖੇ ਕਰਵਾਇਆ ਗਿਆ। ਅੱਜ ਇਸ ਟੁਰਨਾਮੈਂਟ ਦੇ ਸਮਾਪਤੀ   ਸਮਾਰੋਹ ਤੇ ਮੁੱਖ ਮਹਿਮਾਨ ਰਣਜੀਤ ਸਿੰਘ ਰਾਮੂਵਾਲੀਆ ਬਰਾਂਊਜ਼ ਮੈਡਲਿਸਟ ਏਸ਼ੀਅਨ ਗੇਮਜ਼ 2014 ਕੋਰੀਆ ਸ਼ਾਮਿਲ ਹੋਏ, ਅਤੇ ਗੈਸਟ ਆਫ਼ ਆਨਰ ਬਿੱਟੂ ਰਾਜਪੂਤ ਪ੍ਰਧਾਨ ਜ਼ਿਲ੍ਹਾ ਬੀ.ਜੇ.ਪੀ. ਸਪੋਰਟਸ ਸੈੱਲ ਅਤੇ ਸ. ਗੁਰਚਰਨ ਸਿੰਘ ਸੈਕਟਰੀ ਬੀ.ਜ।ੇਪੀ. ਸਪੋਰਟਸ ਸੈੱਲ ਸ਼ਾਮਿਲ ਹੋਏ। ਮੁੱਖ ਮਹਿਮਾਨ ਜੀ ਨੇ ਦੱਸਿਆ ਕਿ ਅਸੀਂ ਵੀ ਇਨ੍ਹਾਂ ਗਰਾਊਂਡਾ ਵਿੱਚ ਖੇਡ ਕੇ ਹੀ ਇਨ੍ਹਾਂ ਮੰਜ਼ਲਾ ਤੇ ਪਹੁੰਚੇ ਹਾਂ ਅਤੇ ਅਜਿਹੀਆਂ ਗੇਮਾਂ ਵਿੱਚ ਲੜਕੀਆਂ ਨੂੰ ਵੀ ਅੱਗੇ

ਆਉਣ ਦਾ ਮੌਕਾ ਮਿਲਦਾ ਹੈ। ਜ਼ਿਲ੍ਹਾ ਸਪੋਰਟਸ ਅਫਸਰ ਫਿਰੋਜਪੁਰ ਸ਼੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਵੂਮੈਨ ਸਪੋਰਟਸ ਫੈਸਟੀਵਲ ਵਿੱਚ ਐਥਲੈਟਿਕਸ, ਹਾਕੀ, ਹੈਂਡਬਾਲ, ਖੋ-ਖੋ, ਕਬੱਡੀ, ਅਤੇ ਵਾਲੀਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਹੈਂਡਬਾਲ ਵਿੱਚ ਸਰਕਾਰੀ ਹਾਈ ਸਕੂਲ ਤੂਤ ਦੀ ਟੀਮ ਨੇ ਪਹਿਲਾ, ਪਿੰਡ ਤੂਤ ਦੀ ਟੀਮ ਨੇ ਦੂਜਾ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਅਰਮਾਨਪੁਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਦੇ ਮੁਕਾਬਲਿਆਂ ਵਿੱਚ ਜ਼ੀਰਾ ਦੀ ਟੀਮ ਨੇ ਪਹਿਲਾ, ਆਰ.ਐਸ.ਡੀ ਕਾਲਜ ਫਿਰੋਜ਼ਪੁਰ ਨੇ ਦੂਜਾ ਅਤੇ ਦੇਵ ਸਮਾਜ ਸਕੂਲ ਫਿਰੋਜ਼ਪੁਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

Send this to a friend