May 28, 2026 5:00 pm

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 149 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ : ਰਣੀਕੇ

ਚੰਡੀਗੜ੍ਹ, 16 ਅਕਤੂਬਰ (ਨਾਗਪਾਲ)- ਅਨੁਸੂਚਿਤ ਜਾਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਾਲ 2013-14 ਲਈ ਬਕਾਇਆ 149.53 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।ਇਸ ਰਾਸ਼ੀ ਵਿੱਚ ਸੰਸਥਾਵਾਂ/ਕਾਲਜਾਂ ਦੀ ਫੀਸ ਅਤੇ ਵਿਦਿਆਰਥੀਆਂ ਦਾ ਮੈਂਟੀਨੇਸ ਅਲਾਉਂਸ ਵੀ ਸ਼ਾਮਿਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਭਲਾਈ ਮੰਤਰੀ ਸ੍ਰੀ ਗੁਲਜਾਰ ਸਿੰਘ ਰਣੀਕੇ ਨੇ ਦੱਸਿਆ ਕਿ ਇਸ ਰਾਸ਼ੀ ਵਿੱਚੋਂ 10.98 ਕਰੋੇੜ ਰੁਪਏ ਮੈਡੀਕਲ ਕਾਲਜਾਂ ਨੂੰ, 74.92 ਕਰੋੜ ਰੁਪਏ ਟੈਕਨੀਕਲ ਸੰਸਥਾਵਾਂ ਨੂੰ, 40.85 ਕਰੋੜ ਰੁਪਏ ਡੀ.ਪੀ.ਆਈ.(ਕਾਲਜ), 15.66 ਕਰੋੜ ਰੁਪਏ ਡੀ.ਪੀ.ਆਈ (ਸਕੂਲ) ਨੂੰ, 2.78 ਕਰੋੜ ਰੁਪਏ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਆਈ.ਟੀ.ਆਈ ਅਤੇ 4.34 ਕਰੋੜ ਰੁਪਏ ਐਸ.ਸੀ.ਈ.ਆਰ.ਟੀ/ਦੂਸਰੇ ਰਾਜਾਂ ਨੂੰ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਵਿਦਿਅਕ ਸੈਸ਼ਨ 2013-14 ਦੌਰਾਨ ਕੁੱਲ 327 ਕਰੋੜ ਰੁਪਏ ਦਾ 2,18,323 ਵਿਦਿਆਰਥੀਆਂ ਨੂੰ ਮੈਂਟੀਨੇਸ ਅਲਾਉਂਸ ਅਤੇ 4190 ਸੰਸਥਾਵਾਂ ਨੂੰ ਫੀਸਾਂ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਲ 2013-14 ਤੱਕ ਇਸ ਸਕੀਮ ਅਧੀਨ ਕੋਈ ਵੀ ਰਾਸ਼ੀ ਦੇਣਦਾਰੀ ਲਈ ਭਲਾਈ ਵਿਭਾਗ ਪਾਸ ਬਕਾਇਆ ਨਹੀਂ ਹੈ।

Send this to a friend