May 28, 2026 9:04 pm

ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਮੀਂਹ

ਚੰਡੀਗੜ੍ਹ, 14 ਅਕਤੂਬਰ (ਪੀ. ਟੀ.)- ਮੌਸਮ ਵਿਭਾਗ ਮੁਤਾਬਿਕ ਹਰਿਆਣਾ ਤੇ ਪੰਜਾਬ ਦੇ ਕਈ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਪੱਧਰ ਦਾ ਮੀਂਹ ਪਿਆ ਹੈ। ਚੰਡੀਗੜ੍ਹ ’ਚ 10.8 ਮਿਮੀ ਬਰਸਾਤ ਹੋਈ ਜਿਸ ਨਾਲ ਮੌਸਮ ਖ਼ੁਸ਼ਗਵਾਰ ਬਣ ਗਿਆ। ਹਰਿਆਣਾ ਦੇ ਅੰਬਾਲਾ ਤੇ ਹਿਸਾਰ ’ਚ ਕ੍ਰਮਵਾਰ 12.3 ਤੇ 4.4 ਮਿਮੀ ਬਰਸਾਤ ਹੋਈ। ਜਦ ਕਿ ਕਰਨਾਲ ‘ਚ 38 ਮਿਮੀ ਨਾਲ ਭਾਰੀ ਬਰਸਾਤ ਹੋਣ ਦਾ ਸਮਾਚਾਰ ਹੈ। ਪੰਜਾਬ ’ਚ ਪਟਿਆਲਾ ’ਚ 7.6 , ਲੁਧਿਆਣਾ ’ਚ 2 ਤੇ ਮੋਹਾਲੀ ’ਚ 10 ਮਿਮੀ ਮੀਂਹ ਪਿਆ ਹੈ।

Send this to a friend