ਚੰਡੀਗੜ੍ਹ, 13 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸੂਬੇ ਦੇ ਪੱਕੇ ਵਸਨੀਕ, ਗ੍ਰੈਜੂਏਟ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਾਈਚਾਰੇ (ਮੁਸਲਿਮ, ਸਿੱਖ, ਇਸਾਈ, ਬੋਧੀ ਅਤੇ ਪਾਰਸੀ) ਦੇ ਉਮੀਦਵਾਰਾਂ ਤੋਂ ਸਿਵਲ ਸੇਵਾਵਾਂ (ਪ੍ਰੀਲਿਮਨਰੀ)/ਪੀ.ਸੀ.ਐਸ. (ਪ੍ਰੀਲਿਮਨਰੀ) ਪ੍ਰੀਖਿਆ-2015 ਦੀ ਅੰਬੇਦਕਰ ਇੰਸਟੀਚਿਊਟ ਆਫ ਕਰੀਅਰਜ, ਫੇਸ 3ਬੀ2, ਐਸ.ਏ.ਐਸ. ਨਗਰ, ਮੁਹਾਲੀ ਵਿਖੇ ਮੁਫਤ ਕੋਚਿੰਗ ਦੇਣ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਦੱਸਦਿਆਂ ਸ੍ਰੀ ਗੁਲਜ਼ਾਰ ਸਿੰਘ ਰਣੀਕੇ, ਭਲਾਈ ਮੰਤਰੀ ਨੇ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਿਕ ਮੁਫਤ ਕੋਚਿੰਗ, ਮੁਫਤ ਹੋਸਟਲ ਅਤੇ ਵਿੱਤੀ ਸਹਾਇਤਾ ਮੁਹ¤ਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰਾਂ ਨੇ ਕਿਸੇ ਰਾਜ ਸਰਕਾਰ ਜਾਂ ਭਾਰਤ ਸਰਕਾਰ ਦੀ ਕਿਸੇ ਸੰਸਥਾ ਤੋਂ ਸਕੀਮ ਅਧੀਨ ਦੋ ਵਾਰ ਕੋਚਿੰਗ ਪ੍ਰਾਪਤ ਕੀਤੀ ਹੈ, ਉਨ੍ਹਾਂ ਨੂੰ ਵਿਚਾਰਿਆ ਨਹੀਂ
ਜਾਵੇਗਾ। ਦਾਖਲੇ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਉਮੀਦਵਾਰ ਦੇ ਮਾਪਿਆਂ ਦੀ ਸਾਰੇ ਵਸੀਲਿਆਂ ਤੋਂ ਆਮਦਨ ਇਕ ਲੱਖ ਰੁਪਏ ਪ੍ਰਤੀ ਸਾਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦ¤ਸਿਆ ਕਿ ਕੋਰਸ ਦੀਆਂ 40 ਸੀਟਾਂ ਵਿਚੋਂ 50 ਫੀਸਦੀ ਸੀਟਾਂ ਅਨੁਸੂਚਿਤ ਜਾਤੀਆਂ, 30 ਫੀਸਦੀ ਸੀਟਾਂ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਅਤੇ 20 ਫੀਸਦੀ ਸੀਟਾਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਰਾਖਵੀਆਂ ਹਨ, ਬਸ਼ਰਤੇ ਕਿ ਉਪਲਬਧਤਾ ਦੇ ਤਹਿਤ ਹਰੇਕ ਸ਼੍ਰੇਣੀ ਵਿਚ 30 ਫੀਸਦੀ ਮਹਿਲਾਵਾਂ ਅਤੇ 5 ਫੀਸਦੀ ਅਪਾਹਜ ਉਮੀਦਵਾਰ ਸ਼ਾਮਲ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਦ¤ਸਿਆ ਕਿ ਉਮੀਦਵਾਰ ਦੀ ਚੋਣ ਇੰਸਟੀਚਿਊਟ ਵਿਖੇ 28-10-2014 ਨੂੰ ਹੋਣ ਵਾਲੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਨਵਾਂ ਬੈਚ 10-11-2014 ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ ਇੰਸਟੀਚਿਊਟ ਵਿਖੇ ਜਾਂ 0172-2228396 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਦਰਖਾਸਤਾਂ ਭੇਜਣ ਦੀ ਅੰਤਿਮ ਮਿਤੀ 20 ਅਕਤੂਬਰ 2014 ਹੈ।