ਚੰਡੀਗੜ੍ਹ, 13 ਅਕਤੂਬਰ (ਨਾਗਪਾਲ)- ਮੁ¤ਖ ਚੋਣ ਕਮਿਸ਼ਨਰ ਵ¤ਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਹਰਿਆਣਾ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਤੇ ਚੋਣ ਆਬਜਰਵਰਾਂ ਤੋਂ ਜ਼ਿਲ੍ਹਿਆਂ ’ਚ ਚ¤ਲ ਰਹੀਆਂ ਚੋਣ ਗਤੀਵਿਧੀਆਂ ਤੇ ਕਾਨੂੰਨ ਵਿਵਸਥਾ ਦੀ ਹਾਲਤ ਦੀ ਜਾਣਕਾਰੀ ਲਈ ਗਈ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿ¤ਤੇ ਕਿ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਵ¤ਲੋਂ ਵੋਟਰਾਂ ਨੂੰ ਲੁਭਾਉਣ ਲਈ ਗੈਰ ਕਾਨੂੰਨੀ ਢੰਗ ਨਾਲ ਲੁਭਾਉਣ ਦੀ ਸੰਭਾਵਨਾ ਵ¤ਧ ਰਹਿੰਦੀ ਹੈ। ਇਸ ਲਈ ਇਨ੍ਹਾਂ ਚੋਣਾਂ ਵਾਲੇ ਦਿਨਾਂ ’ਚ 24 ਘੰਟੇ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਦੀਆਂ ਗਤੀਵਿਧੀਆਂ ’ਤੇ ਬਾਰੀਕੀ ਨਾਲ ਨਜ਼ਰ ਰ¤ਖਣ ਦੀ ਲੋੜ ਹੈ।