ਨਵੀਂ ਦਿੱਲੀ 12 ਅਕਤੂਬਰ (ਪੀ. ਟੀ.)- ਸਾਲ 2015 ਨੌਕਰੀਪੇਸ਼ਾ ਲੋਕਾਂ ਦੇ ਲਈ ਇਕ ਚੰਗੀ ਖਬਰ ਲੈ ਕੇ ਆਉਣ ਵਾਲਾ ਹੈ। ਅਗਲੇ ਸਾਲ ਨੌਕਰੀਪੇਸ਼ਾ ਲੋਕਾਂ ਨੂੰ ਕੁਲ 76 ਛੁ¤ਟੀਆਂ ਮਿਲਣ ਵਾਲੀਆਂ ਹਨ ਜਿਸ ‘ਚ ਐਤਵਾਰ ਵੀ ਸ਼ਾਮਲ ਹੈ।ਸਾਲ 2015 ’ਚ 24 ਅਜਿਹੀਆਂ ਛੁੱਟੀਆਂ ਹਨ ਜੋ ਵਰਕਿੰਗ ਡੇਜ਼ ‘ਚ ਪੈਣਗੀਆਂ ਜਿਸ ਦਾ ਫਾਇਦਾ ਕਰਮਚਾਰੀਆਂ ਨੂੰ ਮਿਲੇਗਾ। 2015 ‘ਚ ਰਿਪਬਲਿਕ ਡੇ, ਮਹਾਸ਼ਿਵਰਾਤਰੀ, ਦੁਸਹਿਰਾ ਅਤੇ ਦੀਵਾਲੀ ਜਿਹੇ ਪ੍ਰਮੁੱਖ ਤਿਊਹਾਰ ਵਕਰਿੰਕ ਡੇਜ਼ ‘ਚ ਪੈਣਗੇ। ਇਸ ਸਾਲ ਯਾਨੀ ਕਿ 2014 ਵਿਚ ਕਈ ਲੋਕ ਅਜਿਹੀਆਂ ਛੁੱਟੀਆਂ ਦਾ ਆਨੰਦ ਨਹੀਂ ਮਾਣ ਸਕੇ ਸਨ ਕਿਉਂਕਿ ਇਸ ਸਾਲ ਕਈ ਪ੍ਰਮੁ¤ਖ ਤਿਊਹਾਰ ਸ਼ਨੀਵਾਰ ਜਾਂ ਐਤਵਾਰ ਨੂੰ ਆਏ ਸਨ।