ਜੰਮੂ, 12 ਅਕਤੂਬਰ (ਪੀ. ਟੀ.)- ਪਾਕਿਸਤਾਨੀ ਸੈਨਿਕਾਂ ਨੇ ਅੰਤਰਰਾਸ਼ਟਰੀ ਸਰਹ¤ਦ ‘ਤੇ ਜੰਮੂ ਖੇਤਰ ‘ਚ ਰਾਤ ਭਰ 15 ਸਰਹ¤ਦੀ ਚੌਕੀਆਂ ਅਤੇ ਪਿੰਡਾਂ ‘ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਨਾਲ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦ¤ਸੀ ਜਾ ਰਹੀ ਹੈ। ਬੀ.ਐਸ.ਐਫ. ਨੇ ਜਵਾਬੀ ਕਾਰਵਾਈ ਕੀਤੀ ਅਤੇ ਅੰਤਿਮ ਖ਼ਬਰਾਂ ਮਿਲਣ ਤ¤ਕ ਰੁ¤ਕ ਰੁ¤ਕ ਕੇ ਗੋਲੀਬਾਰੀ ਤੇ ਗੋਲਾਬਾਰੀ ਜਾਰੀ ਸੀ। ਬੀ. ਐਸ. ਐਫ. ਦੇ ਇਕ ਬੁਲਾਰੇ ਨੇ ਦ¤ਸਿਆ ਕਿ ਭਾਰੀ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਰਾਤ ਭਰ ਜੰਮੂ ਜਿਲ੍ਹੇ ਦੇ ਅਰਨਿਆ ਅਤੇ ਆਰ. ਐਸ. ਪੂਰਾ ਸੈਕਟਰਾਂ ‘ਚ ਭਾਰੀ ਗੋਲਾਬਾਰੀ ਕੀਤੀ। ਉਨ੍ਹਾਂ ਨੇ ਦ¤ਸਿਆ ਕਿ ਕਰੀਬ 15 ਸਰਹ¤ਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ।