ਸਿਰਸਾ, 11 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਹਰਿਆਣਾ ‘ਚ ਕਾਂਗਰਸ ਸ਼ਾਸਨ ‘ਚ 10 ਸਾਲ ਬਰਬਾਦ ਹੋਏ ਅਤੇ ਹੁਣ ਜੇਕਰ ਭਾਜਪਾ ਸੂਬੇ ਵਿਚ ਪੂਰਨ ਬਹੁਮਤ ਨਾਲ ਸੱਤਾ ਵਿਚ ਆਏਗੀ ਤਾਂ ਜੋ ਕੰਮ 50 ਸਾਲ ‘ਚ ਨਹੀਂ ਹੋਏ, ਉਹ 5 ਸਾਲ ਵਿਚ ਕਰ ਦਿੱਤੇ ਜਾਣਗੇ।ਮੋਦੀ ਨੇ ਚੋਣ ਸਭਾ ਵਿਚ ਕਿਹਾ ਕਿ ਹਰਿਆਣਾ ਦੀਆਂ ਕਈ ਸਮੱਸਿਆਵਾਂ ਹਨ ਜੋ ਹੱਲ ਚਾਹੁੰਦੀਆਂ ਹਨ ਪਰ ਇਨ੍ਹਾਂ ਦਾ ਹੱਲ ਨਾ ਕੱਢ ਕੇ ਸੂਬੇ ਦਾ 10 ਸਾਲ ਦਾ ਸਮਾਂ ਬਰਬਾਦ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰਿਆਣਾ ਦੀ ਜਨਤਾ ਸੂਬੇ ਦੇ ਵਿਕਾਸ ਅਤੇ ਨੌਜਵਾਨਾਂ ਦਾ ਭਵਿੱਖ ਯਕੀਨੀ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਇਨ੍ਹਾਂ ਪਰਿਵਾਰਾਂ ਅਤੇ ਭਰਾ-ਭਤੀਜਾਵਾਦ ਤੋਂ ਉੱਪਰ ਉਠਣਾ ਹੋਵੇਗਾ।