May 29, 2026 4:06 am

ਮਾਨਸਾ ’ਚ ਗੈਰਕਾਨੂੰਨੀ ਢੰਗ ਨਾਲ ਚੱਲ ਰਹੀ ਮਾਈਨਿੰਗ ਦਾ ਪਰਦਾਫਾਸ਼

Page-1_37 ਜੋਗਾ, 11 ਅਕਤੂਬਰ (ਜਗਤਾਰ ਸਿੰਘ ਡੀਸੀ ਰੱਲਾ)- ਖੇਤਰ ਦੇ ਪਿੰਡ ਖੜਕ ਸਿੰਘ ਵਾਲਾ ’ਚ ਮਾਈਨਿੰਗ ਦੇ ਮਾਮਲੇ ’ਚ ਪੁਲੀਸ ਥਾਣਾ ਜੋਗਾ ਵਿਖੇ ਪਰਚਾ ਦਰਜ ਹੋਣ ਦੀ ਖਬਰ ਹੈ । ਪਿੰਡ ਦੇ ਲੋਕਾਂ ਅਨੁਸਾਰ ਪਿਛਲੇ ਸਮੇਂ ਤੋਂ ਮੌੜ ਮੰਡੀ ਤੋਂ ਚਾਣਨ ਸਿੰਘ ਨਾਮ ਦੇ ਵਿਅਕਤੀ ਨੇ ਉਪਰੋਕਤ ਪਿੰਡ ਦੀ ਜ਼ਮੀਨ ਖਰੀਦ ਕੇ ਉਸਨੂੰ ਅੱਗੇ ਠੇਕੇਦਾਰ ਰਾਹੀਂ ਮਾਈਨਿੰਗ ਕੀਤੀ ਜਾ ਰਹੀ ਸੀ । ਲੋਕਾਂ ਨੇ ਦੱਸਿਆ ਸੜਕ ਸਿੰਗਲ ਹੋਣ ਕਰਕੇ ਖੇਤਾਂ ਨੂੰ ਆਉਣ ਜਾਣ ਵਾਲੇ ਵਾਹਨਾਂ ਵਾਲਿਆਂ ਲਈ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉ¤ਥੇ ਹੀ ਓਵਰ ਟਰੱਕਾਂ ਕਰਕੇ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਸੀ ਇਸਤੋਂ ਇਲਾਵਾ ਰੇਤਾ ਉ¤ਡਣ ਕਰਕੇ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ । ਇਸ ਸੰਬੰਧੀ ਦੱਸਿਆ ਕਿ ਲੋਕਾਂ ਵੱਲੋਂ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ,

ਮਾਈਨਿੰਗ  ਬੰਦ ਨਹੀਂ ਕਰਵਾਈ ਜਾ ਰਹੀ ਸੀ । ਲੋਕਾਂ ’ਚ ਗੁੱਸਾ ਪਾਇਆ ਜਾ ਰਿਹਾ ਸੀ ਜਦੋਂ ਮਾਲਕ ਜਾਂ ਇਸਦੇ ਠੇਕੇਦਾਰ ਨੂੰ ਇਸਦੇ ਬੰਦ ਕਰਨ ਦੀ ਬੇਨਤੀ ਕਰਦੇ ਤਾਂ ਉਹ ਇਸਦੀ ਮਨਜ਼ੂਰੀ ਲਈ ਹੋਣ ਦੀ ਗੱਲ ਕਹਿ ਕੇ ਪਾਸਾ ਵੱਟ ਲੈਂਦੇ ਅਤੇ ਮਨਜ਼ੂਰੀ ਦਿਖਾਉਣ ਦੀ ਬਜਾਏ ਜ਼ਿਲ੍ਹੇ ਦੇ ਇੱਕ ਨਾਮਵਰ ਅਕਾਲੀ ਨੇਤਾ ਅਤੇ ਪ੍ਰਸ਼ਾਸ਼ਨ ਦਾ ਹਿੱਸਾ ਹੋਣ ਦਾ ਡਰਾਵਾ ਦੇ ਕੇ ਚੁੱਪ ਕਰਾ ਦਿੰਦੇ । ਅੱਜ ਡਰਾਈਵਰ ਦੀ ਸ਼ਰਾਬ ਪੀਤੀ ਹੋਣ ਕਾਰਨ ਜਦੋਂ ਇੱਕ ਬਰੇਤੀ ਦਾ ਭਰਿਆ ਟਰੱਕ ਪਲਟ ਗਿਆ ਤਾਂ ਥਾਣਾ ਜੋਗਾ ਨੂੰ ਸੂਚਿਤ ਕੀਤਾ ਗਿਆ ਤਾਂ ਪੁਲੀਸ ਕਰੀਬ ਕਾਫੀ ਸਮਾਂ ਪਛੜ ਕੇ ਪੁੱਜੀ ਜਿਸ ਕਰਕੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਸੀ । ਲੋਕਾਂ ਨੇ ਦੱਸਿਆ ਪੁਲੀਸ ਆ ਕੇ ਸਮਝੌਤੇ ਦੀ ਗੱਲ ਕਰਦੀ ਰਹੀ ਪਰ ਲੋਕ ਮਾਈਨਿੰਗ ਬੰਦ ਕਰਵਾਉਣ ਲਈ ਕਾਰਵਾਈ ਤੇ ਅੜੇ ਰਹੇ । ਉਧਰ  ਜਦੋਂ ਇਸ ਸੰਬੰਧੀ ਮਾਈਨਿੰਗ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਸ ਸੰਬੰਧੀ ਪੁਲੀਸ ਥਾਣਾ ਜੋਗਾ ਤੋਂ ਇਲਾਵਾ ਐਸ.ਐਸ.ਪੀ. ਮਾਨਸਾ ਦੇ ਧਿਆਨ ’ਚ ਲਿਆ ਕੇ ਕਾਰਵਾਈ ਲਈ ਅਰਜ਼ੀ ਦਿੱਤੀ ਸੀ । ਥਾਣਾ ਮੁਖੀ ਜੋਗਾ ਦਲਵੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਅੱਜ ਹੀ ਉਨ੍ਹਾਂ ਦੇ ਧਿਆਨ ਵਿੱਚ ਸਾਰਾ ਮਾਮਲਾ ਆਇਆ ਸੀ ਜਿਸ ਦੇ ਆਧਾਰ ’ਤੇ ਖੇਤ ਮਾਲਕ ਚਾਨਣ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੌੜ (ਬਠਿੰਡਾ) ਅਤੇ ਟਰੱਕ ਡਰਾਈਵਰ ਬਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸਿਰਸਾ (ਹਰਿਆਣਾ) ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਖਿਲਾਫ ਮਾਈਨਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ।

Send this to a friend