Skip to content
Independent perspectives. Global stories.
BREAKING

60 ਤੋਂ ਵੱਧ ਸੀਟਾਂ ਜਿੱਤੇਗਾ ਗਠਜੋੜ : ਸੁਖਬੀਰ ਸਿੰਘ ਬਾਦਲ

Share this story

Page-2_19  ਪਰਨੀਤ ਕੌਰ-    ਕਾਰਜਕਾਰੀ ਸੰਪਾਦਕ-ਜਲੰਧਰ/ਨੀਲੋਖੇੜੀ, ਪਿਹੋਵਾ, 9 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਨੈਲੋ ਤੇ ਅਕਾਲੀ ਦਲ ਦਾ ਗਠਜੋੜ ਇਕ ਸਧਾਰਨ ਗਠਜੋੜ ਨਹੀਂ ਸਗੋਂ ਦੋਹਾਂ ਪਾਰਟੀਆਂ ਵਿਚਕਾਰ ਅਟੁੱਟ ਰਿਸ਼ਤਾ ਹੈ ਜੋ ਕਿ ਹਰਿਆਣਾ ਦੀ ਖੁਸ਼ਹਾਲੀ ਲਈ ਵਚਨਬੱਧ ਹੈ। ਅੱਜ ਇੱਥੇ ਨੀਲੋਖੇੜੀ ਵਿਖੇ ਇਨੈਲੋ ਉਮੀਦਵਾਰ ਮਾਮੂ ਰਾਮ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਸ. ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਦੀ ਭਰਾਵਾਂ ਵਾਲੀ ਸਾਂਝ ਹੈ ਜਿਸਨੂੰ ਕੋਈ ਤੋੜ ਨਹੀਂ ਸਕਦਾ। ਉਨ੍ਹਾਂ  ਕਿਹਾ ਕਿ ਚੌਧਰੀ ਦੇਵੀ ਲਾਲ, ਸ.ਪਰਕਾਸ਼ ਸਿੰਘ ਬਾਦਲ  ਹਮੇਸ਼ਾ ਲੋਕਾਂ ਵਿਚਕਾਰ ਰਹੇ ਤੇ ਉਨ੍ਯ੍ਹਾਂ ਆਪਣੇ ਸਿਆਸੀ ਜੀਵਨ ਦੌਰਾਨ ਹਰ ਭਾਈਚਾਰੇ  ਨੂੰ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਪੰਜਾਬ

ਦੇ ਲੋਕਾਂ ਨੇ ਵਾਰ-ਵਾਰ ਸ. ਬਾਦਲ ਵਿਚ ਭਰੋਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਹੁਣ ਅਸੀਂ ਸ੍ਰੀ ਚੌਟਾਲਾ ਨੂੰ ਵੱਡੀ ਜਿੱਤ ਦਿਵਾਉਣ ਦਾ ਨਿਸ਼ਚਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਸੀ.ਬੀ.ਆਈ. ਰਾਹੀਂ ਬਾਦਲ ਪਰਿਵਾਰ ਨੂੰ ਸਿਆਸੀ ਤੌਰ ’ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇੈ ਹੁਣ ਚੌਟਾਲਾ ਪਰਿਵਾਰ ਨੂੰ ਖਤਮ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਇਨੈਲੋ ਦੇ ਹੱਕ ਵਿਚ ਲਹਿਰ ਹੈ ਤੇ ਗਠਜੋੜ 60 ਤੋਂ ਵੱਧ ਸੀਟਾਂ ਜਿੱਤੇਗਾ। ਉਨ੍ਹਾਂ ਕਿਹਾ ਕਿ ਸੂਬੇ ਦੋੇ ਲੋਕਾਂ ਨੇ ਕਾਂਗਰਸ  ਨੂੰ ਰਾਹ ਦਿਖਾਉਣ ਦਾ ਮਨ ਬਣਾ ਲਿਆ ਹੈ।
ਪਿਹੋਵਾ ਤੇ ਪੰਚਕੂਲਾ ਵਿਖੇ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸ੍ਰੀ ਹੁੱਡਾ ਨੇ ਪਿਛਲੇ 10 ਸਾਲ ਮੁੱਖ ਮੰਤਰੀ ਵਾਂਗ ਕੰਮ ਹੀ ਨਹੀਂ ਕੀਤਾ ਸਗੋਂ ਸਿਰਫ ਤੇ ਸਿਰਫ ਰੋਹਤਕ ਨੂੰ ਵੀ ਸੰਵਾਰਨ ਵੱਲ ਧਿਆਨ ਦਿੱਤਾ ਜਿੱਥੋਂ ਉਨ੍ਹਾਂ ਦੇ ਪੁੱਤਰ ਸ੍ਰੀ ਦਪਿੰਦਰ ਹੁੱਡਾ ਸੰਸਦ ਮੈਂਬਰ ਹਨ।  ਉਨ੍ਹਾਂ ਕਿਹਾ ਕਿ ਮੰਦਭਾਗੀ ਗੱਲ ਇਹ ਹੈ ਕਿ ਸ੍ਰੀ ਹੁੱਡਾ ਨੇ ਜਿੱਥੇ ਸੂਬੇ ਦੇ ਹਿੱਤ ਵੇਚ ਦਿੱਤੇ ਉੱਥੇ ਸੂਬੇ ਦੀ ਕਰੋੜਾਂ ਦੀ ਜ਼ਮੀਨ ਸ੍ਰੀ ਰਾਬਰਟ ਵਾਡਰਾ ਨੂੰ ਕੌਂਡੀਆਂ ਦੇ ਭਾਅ ਸੌਂਪ ਦਿੱਤੀ। 
ਪੰਚਕੂਲਾ ਵਿਖੇ ਰੈਲੀ ਦੌਰਾਨ ਸ. ਬਾਦਲ ਨੇ ਕਿਹਾ ਕਿ 10 ਸਾਲ ਪਹਿਲਾਂ ਪੰਚਕੂਲਾ ਦੀ ਤੁਲਨਾ   ਚੰਡੀਗੜ੍ਹ ਨਾਲ ਕੀਤੀ ਜਾਂਦੀ ਸੀ ਪਰ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਜੋ ਕਿ ਟ੍ਰਾਈਸਿਟੀ ਦਾ ਹਿੱਸਾ ਹੈ ਤੇ ਉਹ ਬਹੁਤ ਤੇਜੀ ਨਾਲ ਵਿਕਾਸ ਕਰ ਰਿਹਾ ਹੈ। ਇਸ ਮੌਕੇ ਸ. ਰਣਜੀਤ ਸਿੰਘ ਬ੍ਰਹਮਪੁਰਾ  ਤੇ ਐਨ.ਕੇ. ਸ਼ਰਮਾ ਵੀ ਹਾਜ਼ਰ ਸਨ। 

WRITTEN BY