Skip to content
Independent perspectives. Global stories.
BREAKING

ਪਾਕਿ ਵੱਲੋਂ ਫਿਰ 40 ਸਰਹੱਦੀ ਚੌਕੀਆਂ ’ਤੇ 25 ਪਿੰਡਾਂ ’ਤੇ ਗੋਲਾਬਾਰੀ, 9 ਜ਼ਖ਼ਮੀ

Share this story

ਇਸ ਮਹੀਨੇ ’ਚ 17ਵੀਂ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

Page-1_10 ਜੰਮੂ, 7 ਅਕਤੂਬਰ (ਪੀ. ਟੀ. ਲਾਇਵ)- ਇਸ ਮਹੀਨੇ 17ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਤੇ ਕਸ਼ਮੀਰ ਦੇ ਜੰਮੂ ਤੇ ਸਾਂਬਾ ਜਿਲ੍ਹਿਆਂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ 40 ਸਰਹੱਦੀ ਚੌਕੀਆਂ ਅਤੇ 25 ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ 9 ਵਿਅਕਤੀ ਜ਼ਖ਼ਮੀ ਹੋ ਗਏ। ਸਰਹੱਦੀ ਸੁਰੱਖਿਆ ਬਲ ਨੇ ਪਾਕਿਸਤਾਨ ਵਲੋਂ ਕੀਤੀ ਜੰਗਬੰਦੀ ਉਲੰਘਣਾ ਦਾ ਢੁਕਵਾਂ ਜਵਾਬ ਦਿੱਤਾ ਜਿਸ ਪਿੱਛੋਂ ਗੋਲੀ ਵਟਾਂਦਰਾ ਸ਼ੁਰੂ ਹੋ ਗਿਆ ਜਿਹੜਾ ਕੁਝ ਇਲਾਕਿਆਂ ਵਿਚ ਅਜੇ ਜਾਰੀ ਸੀ। ਬੀ. ਐਸ. ਐਫ. ਦੇ ਬੁਲਾਰੇ ਵਿਨੋਦ ਯਾਦਵ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਬੀਤੀ ਰਾਤ 9 ਵਜੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਬੀ. ਐਸ. ਐਫ. ਦੀਆਂ ਚੌਕੀਆਂ ਦੇ ਬਿਨਾ ਕਿਸੇ ਕਾਰਨ ਮੋਰਟਾਰ ਗੋਲਾਬਾਰੀ ਅਤੇ

ਭਾਰੀ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਨਾਲ ਬੀ. ਐਸ. ਐਫ. ਦੀਆਂ 40 ਸਰਹੱਦੀ ਚੌਕੀਆਂ ਮਾਰ ਹੇਠ ਆਈਆਂ ਅਤੇ ਗੋਲੀਬਾਰੀ ਅਤੇ ਗੋਲਾਬਾਰੀ ਨਾਲ ਜੰਮੂ ਤੇ ਸਾਂਬਾ ਜਿਲ੍ਹਿਆਂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਅਰਨੀਆ, ਆਰ. ਐਸ. ਪੁਰਾ, ਕਾਨਾਚੱਕ ਅਤੇ ਪਰਗਵਾਲ ਸਬ ਸੈਕਟਰਾਂ ਵਿਚ ਪੈਂਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਕਾਨਾਚੱਕ ਅਤੇ ਪਰਗਵਾਲ ਵਿਚ ਬੀ. ਐਸ. ਐਫ. ਦੀਆਂ ਲਗਭਗ ਸਾਰੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਦੁਸ਼ਮਣ ਨੇ ਅਰਨੀਆ ਅਤੇ ਆਰ. ਐਸ. ਪੁਰਾ ਸਬ ਸੈਕਟਰਾਂ ਵਿਚ ਵੀ ਬੀ. ਐਸ. ਐਫ. ਦੀ ਚੌਕੀਆਂ ਨੂੰ ਨਿਸ਼ਾਨ ਬਣਾਇਆ। ਬੁਲਾਰੇ ਨੇ ਦੱਸਿਆ ਕਿ ਬੀ. ਐਸ. ਐਫ. ਦੇ ਜਵਾਨਾਂ ਨੇ ਸਾਰੀਆਂ ਥਾਵਾਂ ‘ਤੇ ਪੂਰੀ ਤਾਕਤ ਨਾਲ ਢੁਕਵਾਂ ਜਵਾਬ ਦਿੱਤਾ। ਕੁਝ ਥਾਵਾਂ ਖਾਸਕਰ ਪਰਗਵਾਲ ਵਿਚ ਗੋਲੀਬਾਰੀ ਜਾਰੀ ਸੀ। ਬੀ. ਐਸ. ਐਫ. ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੰਮੂ ਦੇ ਜਿਲ੍ਹਾ ਮਜਿਸਟਰੇਟ ਅਜੀਤ ਕੁਮਾਰ ਸਾਹੂ ਨੇ ਦੱਸਿਆ ਕਿ ਜੰਮੂ ਜਿਲ੍ਹੇ ਦੀਆਂ ਪੱਟੀਆਂ ਅਰਨੀਆ, ਆਰ. ਐਸ. ਪੁਰਾ., ਪਰਗਵਾਲ, ਗੰਜਨਸੂ ਅਤੇ ਕਾਨਾਚੱਕ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ 20 ਤੋਂ 25 ਪਿੰਡਾਂ ‘ਤੇ ਭਾਰੀ ਗੋਲੀਬਾਰੀ ਅਤੇ ਗੋਲਾਬਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਅਤੇ ਗੋਲਾਬਾਰੀ ਵਿਚ ਜੰਮੂ ਦੇ ਸਰਹੱਦੀ ਇਲਾਕਿਆਂ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 1000 ਤੋਂ ਵੀ ਵੱਧ ਵਿਅਕਤੀਆਂ ਨੂੰ ਰਾਤ ਭਰ ਕੈਂਪਾਂ ‘ਚ ਰੱਖਿਆ ਗਿਆ। ਪਹਿਲੀ ਅਕਤੂਬਰ ਤੋਂ ਲੈ ਕੇ ਹੁਣ ਤਕ ਇਹ 17ਵੀਂ ਜੰਗਬੰਦੀ ਉਲੰਘਣਾ ਹੈ। ਇਸ ਮਹੀਨੇ ਜੰਮੂ ਤੇ ਪੁੰਣਛ ਜਿਲ੍ਹਿਆਂ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨੀ ਗੋਲੀਬਾਰੀ ਅਤੇ ਗੋਲਾਬਾਰੀ ਵਿਚ 6 ਵਿਅਕਤੀ ਮਾਰੇ ਗਏ ਅਤੇ ਬੀ. ਐਸ. ਐਫ. ਦੇ ਜਵਾਨ ਸਮੇਤ 50 ਵਿਅਕਤੀ ਜ਼ਖ਼ਮੀ ਹੋਏ ਹਨ। ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ 9 ਜੰਗਬੰਦੀ ਉਲੰਘਣਾਵਾਂ ਹੋਈਆਂ।

WRITTEN BY