Skip to content
Independent perspectives. Global stories.
BREAKING

ਚੰਡੀਗੜ੍ਹ ’ਚ ਬਲਾਤਕਾਰ ਦੀਆਂ ਦੋ ਘਟਨਾਵਾਂ

Share this story

ਚੰਡੀਗੜ੍ਹ, (ਨਾਗਪਾਲ)- ਸੈਕਟਰ 49 ‘ਚ ਇਕ 4 ਸਾਲ ਦੀ ਬੱਚੀ ਨੂੰ 50 ਸਾਲਾਂ ਵਿਅਕਤੀ ਵਲੋਂ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਸ਼ਰਮਨਾਕ ਘਟਨਾ ਸਾਹਮਣੇ ਆਈਆ ਹੈ। ਇਸੇ ਸੈਕਟਰ ਦੀ ਰਹਿਣ ਵਾਲੀ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ ਨੇ 2 ਸਾਲ ਤਕ ਉਸ ਨਾਲ ਬਲਾਤਕਾਰ ਕਰਨ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਵੇਂ ਮਾਮਲਿਆਂ ‘ਚ ਬਲਾਤਕਾਰ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਦੋਵੇਂ ਦੋਸ਼ੀਆਂ ਦੀ ਪਛਾਣ ਸੈਕਟਰ 49 ਵਾਸੀ ਚੰਦਰਪਾਲ ਤੇ ਬੁੜੈਲ ਵਾਸੀ ਰਵੀ ਚੌਹਾਨ ਦੇ ਰੂਪ ‘ਚ ਹੋਈ ਹੈ।ਪਹਿਲਾਂ ਘਟਨਾ ਵਿਚ ਸੈਕਟਰ 49 ‘ਚ ਸ਼ਨੀਵਾਰ ਰਾਤ ਕਰੀਬ 10 ਵਜੇ ਇਕ 4 ਸਾਲ ਦੀ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਕਿ ਉਨ੍ਹਾਂ ਦੇ ਹੀ ਗੁਆਂਢ ‘ਚ ਰਹਿਣ ਵਾਲਾ 50 ਸਾਲਾ ਚੰਦਰਪਾਲ ਜੋ ਪੇਸ਼ੇ ਤੋਂ ਜਮਾਦਾਰ ਦਾ ਕੰਮ ਕਰਦਾ ਹੈ, ਆਇਆ ਅਤੇ ਬੱਚੀ ਦਾ ਮੂੰਹ ਦਬਾ ਕੇ ਉਥੋਂ ਚੁੱਕ ਕੇ ਲੈ ਗਿਆ ਅਤੇ ਸੁੰਨਮਸਾਨ ਥਾਂ ‘ਤੇ ਲਿਜਾ ਕੇ ਬੱਚੀ ਨਾਲ ਬਲਾਤਕਾਰ ਕੀਤਾ। ਉਸਦੇ ਬਾਅਦ ਬੱਚੀ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ।

ਜਿਸਦੇ ਬਾਅਦ ਬੱਚੀ ਰੋਂਦੀ-ਰੋਂਦੀ ਆਪਣੇ ਘਰ ਪਹੁੰਚੀ ਅਤੇ ਬੱਚੀ ਨੂੰ ਰੋਂਦੇ ਵੇਖ ਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਗੋਦੀ ‘ਚ ਉਠਾਉਂਦੇ ਹੋਏ ਪੁੱਛਿਆ ਤਾਂ ਬੱਚੀ ਨੇ ਇਸ਼ਾਰਿਆਂ ਨਾਲ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਜਿਸਦੇ ਬਾਅਦ ਪਰਿਵਾਰ ਵਾਲਿਆਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ।
ਦੂਜੇ ਮਾਮਲੇ ‘ਚ ਸੈਕਟਰ 49 ਦੀ ਰਹਿਣ ਵਾਲੀ ਇਕ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਸੈਕਟਰ 37 ‘ਚ ਪ੍ਰਾਈਵੇਟ ਨੌਕਰੀ ਕਰਦੀ ਹੈ। ਬੁੜੈਲ ਦੇ ਰਹਿਣ ਵਾਲੇ ਰਵੀ ਦੇ ਨਾਲ ਉਸਦੀ ਦੋਸਤੀ ਹੋ ਗਈ ਜਿਸਦੇ ਰਵੀ ਉਸ ਨਾਲ ਵਿਆਹ ਕਰਨ ਦੀ ਗਲ ਕਹਿ ਕੇ 2 ਸਾਲ ਤਕ ਸਰੀਰਿਕ ਸਬੰਧ ਬਣਾਉਂਦਾ ਰਿਹਾ। 3 ਤੇ 4 ਅਗਸਤ ਦੀ ਰਾਤ ਨੂੰ ਉਹ ਉਸਦੇ ਘਰ ਸੈਕਟਰ 49 ‘ਚ ਆਇਆ ਅਤੇ ਉਸਦੇ ਨਾਲ ਜਬਰੀ ਸਬੰਧ ਬਣਾਏ। ਉਸਦੇ ਬਾਅਦ ਰਵੀ ਨੇ ਉਸ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਲੜਕੀ ਵਲੋਂ ਬਲਾਤਕਾਰ ਦੀ ਸ਼ਿਕਾਇਤ ਮਿਲਣ ਮਗਰੋਂ ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾਇਆ। ਜਿਥੇ ਮੈਡੀਕਲ ‘ਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ।

WRITTEN BY