ਓਟਾਵਾ (ਪੀ. ਟੀ.)- ਕੈਨੇਡਾ ਪੱਛਮੀ ਅਫਰੀਕਾ ਵਿਚ ਇਬੋਲਾ ਬੀਮਾਰੀ ਨਾਲ ਲੜਨ ਲਈ ਆਪਣੀ ਇਕ ਹੋਰ ਮੋਬਾਈਲ ਲੈਬੋਰੇਟਰੀ ਸਥਾਪਤ ਕਰਨ ਜਾ ਰਿਹਾ ਹੈ। ਕੈਨੇਡਾ ਦੇ ਸਿਹਤ ਮੰਤਰੀ ਰੋਨਾ ਐਮਬ੍ਰੋਸ ਨੇ ਐਲਾਨ ਕੀਤਾ ਕਿ ਇਸ ਲੈਬ ਵਿਚ ਸਥਾਪਤ ਡਾਕਟਰਾਂ ਦੀ ਟੀਮ ਮੈਡੀਸਨ ਸੈਨਸ 382 ਫਰੰਟੀਅਰਜ਼, ਸਿਏਰਾ ਲਿਓਨ ਵਿਚ ਜਾ ਕੇ ਮਦਦ ਕਰੇਗੀ। ਇਸ ਟੀਮ ਦੇ ਕੋਲ ਸਾਫ-ਸੁਥਰੀ ਤਕਨੀਕ ਨਾਲ ਲੈਸ ਡਾਕਟਰਾਂ ਦੀ ਟੀਮ ਇਬੋਲਾ ਤੋਂ ਬਚਾਅ ਦੇ ਲਈ ਲੋਕਾਂ ਦੀ ਮਦਦ ਕਰੇਗੀ। ਵਰਨਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ 1 ਅਕਤੂਬਰ ਸਿਹਤ ਵਰਕਰ ਇਬੋਲਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 216 ਮੌਤ ਦੇ ਮੂੰਹ ਵਿਚ ਪੈ ਗਏ ਹਨ। ਇਬੋਲਾ ਇਕ ਖਤਰਨਾਕ ਬੀਮਾਰੀ ਹੈ, ਜਿਸ ਦਾ ਇਲਾਜ ਹੁਣ ਤੱਕ ਨਹੀਂ ਮਿਲਿਆ ਪਰ ਡਾਕਟਰਾਂ ਦੀਆਂ ਟੀਮਾਂ ਬਚਾਅ ਪੱਖੋਂ ਵੀ ਠੋਸ ਉਪਾਅ ਨਹੀਂ ਕਰ ਪਾ ਰਹੀਆਂ ਹਨ।


