Skip to content
Independent perspectives. Global stories.
BREAKING

ਭਾਜਪਾ ਵੱਲੋਂ ਸੋਨੀਆ ’ਤੇ ਹਮਲਾ, ਅੱਛਾ ਕੰਮ ਕੀਤਾ ਸੀ ਤਾਂ 44 ਸੀਟਾਂ ’ਤੇ ਕਿਉਂ ਸਿਮਟੀ ਕਾਂਗਰਸ

Share this story

Page-1_21 ਨਵੀਂ ਦਿੱਲੀ, 5 ਅਕਤੂਬਰ (ਪੀ. ਟੀ.)- ਭਾਜਪਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਪਰ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਸੋਨੀਆ ਜੀ ਇਹ ਦੱਸਣ ਕਿ ਜੇਕਰ ਕਾਂਗਰਸ ਨੇ ਅੱਛਾ ਕੰਮ ਕੀਤਾ ਸੀ ਤਾਂ ਉਹ 44 ਸੀਟਾਂ ’ਤੇ ਕਿਉਂ ਸਿਮਟ ਕੇ ਰਹਿ ਗਈ। ਭਾਜਪਾ ਨੇ ਸੋਨੀਆਂ ਦੇ ਕਲ੍ਹ ਦੇ ਹਮਲੇ ਦੇ ਜਵਾਬ ਵਿੱਚ ਇਹ ਗੱਲ ਕਹੀ ਹੈ। ਕਲ੍ਹ ਹਰਿਆਣਾ ’ਚ ਇੱਕ ਚੋਣ ਰੈਲੀ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਜੋ ਚੀਖਤੇ ਹਨ ਉਹ ਕੰਮ ਨਹੀਂ ਕਰਦੇ। ਸ੍ਰੀ ਪ੍ਰਸਾਦ ਮੁਤਾਬਿਕ ਯੂਪੀਏ ਸਰਕਾਰ 10 ਜਨਪਥ ਤੋਂ ਚਲਦੀ ਰਹੀ।

WRITTEN BY