ਬਰਨਾਲਾ, 5 ਅਕਤੂਬਰ- ਲੰਘੀਆਂ ਲੋਕ ਸਭਾਈ ਚੋਣਾਂ ਵਿੱਚ ਸਖਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਪਾਰਟੀ ਹਾਈਕਮਾਂਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦੀ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਤਹਿਤ ਲੋਕ ਸਭਾਈ ਚੋਣਾਂ ਵਿੱਚ ਪਾਰਟੀ ਲਈ ਦਿਨ-ਰਾਤ ਇੱਕ ਕਰਕੇ ਕੀਤੀ ਗਈ ਸਖਤ ਅਣਥੱਕ ਮਿਹਨਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਨੂੰ ਜ਼ਿਲ੍ਹਾ ਪ੍ਰਧਾਨ ਥਾਪਮ ਤੋਂ ਬਾਅਦ ਜਿੱਥੇ ਜ਼ਿਲ੍ਹਾ ਭਰ ਦੇ ਅਹੁਦੇਦਾਰਾਂ, ਟਕਸਾਲੀ ਆਗੂਆਂ ਤੇ ਯੂਥਵਿੰਗ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਪਰਮਜੀਤ ਸਿੰਘ ਖਾਲਸਾ ਦੀ ਤਾਜਪੋਸ਼ੀ ਲਈ ਰੱਖੇ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪਰਮਜੀਤ ਸਿੰਘ ਖਾਲਸਾ ਜ਼ਿਲ੍ਹਾ ਜੱਥੇਬੰਦੀਆਂ ਨੂੰ
ਇੱਕਜੁੱਟ ਕਰਕੇ ਸਹੀ ਸੇਧ ਦੇਣ ਦੇ ਯੋਗ ਪ੍ਰਧਾਨ ਹਨ। ਜੋ ਆਉਣ ਵਾਲੇ ਸਮੇਂ ਦੌਰਾਨ ਜ਼ਿਲ੍ਹਾ ਬਰਨਾਲਾ ਵਿੱਚ ਅਕਾਲੀ ਦਲ ਦੇ ਡਿੱਗੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਪੂਰੀ ਵਾਅ ਲਾਉਣਗੇ। ਜਿੱਥੇ ਇਹ ਸਾਰੀ ਪੁਰਾਣੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਣ ਦੇ ਯੋਗ ਹਨ। ਉਥੇ ਹੀ ਪਿਛਲੇ ਸਮੇਂ ਦੌਰਾਨ ਪਾਰਟੀ ਵਿੱਚ ਕੀਤੀਆਂ ਉਪਲਬਧੀਆਂ ਵਾਂਗ ਹੁਣ ਅੱਜ ਦੇ ਯੂਥ ਵਿੰਗ ਨੂੰ ਵੀ ਪਾਰਟੀ ਨਾਲ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਉੱਚੀਆਂ ਬੁਲੰਦੀਆਂ ਵੱਲ ਲੈ ਜਾਣਗੇ। ਕਿਉਂਕਿ ਪਰਮਜੀਤ ਸਿੰਘ ਖਾਲਸਾ ਪੜ੍ਹੇ ਲਿਖੇ ਤੇ ਸੂਝਵਾਨ ਆਗੂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਤਾਜਪੋਸ਼ੀ ਸਮਾਗਮ ਦੌਰਾਨ ਖਾਲਸਾ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਧਾਰਾਵਾਂ ਸੌਂਪ ਕੇ ਸਵ: ਸਾਬਕਾ ਹਲਕਾ ਇੰਚਾਰਜ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਦੀਆਂ ਪਾਰਟੀ ਲਈ ਕੀਤੀਆਂ ਅਣਥੱਕ ਸੇਵਾਵਾਂ ਨੂੰ ਅਮਡਿੱਠ ਕਰਨਾ ਉਹਨਾਂ ਦੇ ਸਿਆਸੀ ਜੀਵਨ ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਜਿਸ ਕਾਰਣ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਕੁਲਵੰਤ ਸਿੰਘ ਕੀਤੂ ਨੇ ਆਪਣੇ ਸਵ: ਪਿਤਾ ਮਲਕੀਤ ਸਿੰਘ ਕੀਤੂ ਦੀ ਬਰਸੀ ਮੌਕੇ ਅਤੇ ਹੋਰ ਵੱਖ-ਵੱਖ ਸਮਾਗਮਾਂ ਰਾਹੀਂ ਹਲਕਾ ਇੰਚਾਰਜੀ ਲੈਣ ਲਈ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ, ਪ੍ਰੰਤੂ ਦੂਸਰੇ ਪਾਸੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਦੁਆਰਾ ਪਾਰਟੀ ਲਈ ਕੀਤੀ ਗਈ ਅਣਥੱਕ ਮਿਹਨਤ ਵੀ ਕਿਸੇ ਨਾਲੋਂ ਘੱਟ ਨਹੀਂ ਸੀ। ਲੋਕ ਸਭਾਈ ਚੋਣਾਂ ਦੇ ਰਹਿੰਦੇ ਥੋੜੇ ਸਮੇਂ ਦੌਰਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਵੱਲੋਂ ਦਿਨ-ਰਾਤ ਇੱਕ ਕਰਕੇ ਯੂਥ ਵਿੰਗ ਤੇ ਟਕਸਾਲੀ ਆਗੂਆਂ ਨੂੰ ਪਾਰਟੀ ਨਾਲ ਜੋੜਨਾ ਅਤੇ ੋਚਣਾਂ ਦੌਰਾਨ ਸ. ਢੀਂਡਸਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪੋ-ਆਪ ਬਣੇ ਹਲਕਾ ਇੰਚਾਰਜ ਨਾਲੋਂ ਕਿਤੇ ਜ਼ਿਆਦਾ ਗੁਣਾ ਇਕੱਠ ਕਰਕੇ ਰੈਲੀਆਂ ਕਰਨਾ ਤੇ ਪਾਰਟੀ ਨੂੰ ਲਾਮਬੰਦ ਕਰਕੇ ਪਾਰਟੀ ਨੂੰ ਚੜ੍ਹਦੀਕਲਾ ਵੱਲ ਲਿਜਾਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਗੀਆਂ। ਭਾਵੇਂ ਸ. ਸੁਖਦੇਵ ਸਿੰਘ ਢੀਂਡਸਾ ਨੂੰ ਇਸ ਚੋਣ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਪਰ ਉਨ੍ਹਾਂ ਨੂੰ ਪਾਰਟੀ ਵਿੱਚ ਸਖਤ ਮਿਹਨਤ ਕਰਨ ਵਾਲੇ ਇੱਕ-ਇੱਕ ਵਰਕਰ ਤੇ ਆਗੂ ਦਾ ਪਤਾ ਹੀ ਹੈ। ਜ਼ਿਲ੍ਹਾ ਬਰਨਾਲਾ ’ਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਜਿਵੇਂ ਪਰਮਜੀਤ ਸਿੰਘ ਖਾਲਸਾ ਨੂੰ ਜ਼ਿਲ੍ਹੇ ਦਾ ਦਿਹਾਤੀ ਪ੍ਰਧਾਨ ਚੁਣਿਆ ਗਿਆ ਹੈ, ਉਸੇ ਤਰ੍ਹਾਂ ਪਾਰਟੀ ਹਾਈਕਮਾਂਡ ਤੇ ਸ. ਢੀਂਡਸਾ ਰਵਿੰਦਰ ਸਿੰਘ ਰੰਮੀ ਢਿੱਲੋਂ ਨੂੰ ਵੀ ਪਾਰਟੀ ਵਿੱਚ ਕੋਈ ਉੱਚਾ ਅਹੁਦਾ ਦੇ ਕੇ ਨਿਵਾਜਣਗੇ।ਹਲਕਾ ਬਰਨਾਲਾ ਅੰਦਰ ਹਲਕੇ ਦੇ ਲੋਕਾਂ ਵੱਲ ਇਹ ਵੀ ਕਿਆਸ ਲਗਾਈਆਂ ਜਾ ਰਹੀਆਂ ਹਨ ਕਿ ਬੀਬੀ ਗਗਨਜੀਤ ਕੌਰ ਢੀਂਡਸਾ ਬਰਨਾਲਾ ਦੇ ਇੰਚਾਰਜ ਹੋ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਲਕਾ ਬਰਨਾਲਾ ਅੰਦਰ ਕਾਂਗਰਸ ਪਾਰਟੀ ਦਾ ਮੁਕਾਬਲਾ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਕਿਉਂਕਿ ਦਸ ਸਾਲਾਂ ਦੇ ਅਰਸੇ ਦੌਰਾਨ ਸੂਬੇ ਅੰਦਰ ਭਾਵੇਂ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਆਈ ਪ੍ਰੰਤੂ ਹਲਕਾ ਬਰਨਾਲਾ ਦੇ ਲੋਕਾਂ ਨੇ ਆਪਣੀ ਸੂਝ-ਬੂਝ ਸਦਕਾ ਪੜ੍ਹੇ ਲਿਖੇ ਤੇ ਮਿਹਨਤੀ ਆਗੂ ਸ. ਕੇਵਲ ਸਿੰਘ ਢਿੱਲੋਂ ਨੂੰ ਹੀ ਇੱਥੋਂ ਲਗਾਤਾਰ ਦੋ ਵਾਰੀ ਜਿਤਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਅਗਰ ਕਾਂਗਰਸ ਪਾਰਟੀ ਨੂੰ ਭਾਂਜ ਦੇ ਸਕਦੇ ਹਨ ਤਾਂ ਉਹ ਯੋਗ ਉਮੀਦਵਾਰ ਬੀਬੀ ਗਗਨਜੀਤ ਕੌਰ ਢੀਂਡਸਾ ਹੀ ਹਨ।



