ਚੰਡੀਗੜ੍ਹ, 3 ਅਕਤੂਬਰ (ਪੀ. ਟੀ.)- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ 5 ਅਕਤੂਬਰ ਨੂੰ ਹਰਿਆਣਾ ਦੇ ਚੋਣ ਦੌਰੇ ’ਤੇ ਆ ਰਹੇ ਹਨ, ਜਿੱਥੇ ਉਹ ਪਹਿਲਾਂ ਸਵੇਰੇ 10 ਵਜੇ ਕਰਨਾਲ ਤੇ ਫਿਰ 12 ਵਜੇ ਯਮੁਨਾਨਗਰ ’ਚ ਪਾਰਟੀ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪਾਰਟੀ ਦੇ ਬੁਲਾਰੇ ਰਾਜਾ ਰਾਮ ਦੇ ਅਨੁਸਾਰ ਉਹ ਯਮੁਨਾ ਨਗਰ ਤੋਂ ਹਰਿਆਣਾ ਵਿਧਾਨ ਸਭਾ ਦੀ ਚੋਣ ਲੜ ਰਹੇ ਅਰਵਿੰਦਰ ਸ਼ਰਮਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਸ੍ਰੀ ਸ਼ਰਮਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਹਨ, ਜੋ 2 ਸੀਟਾਂ ਤੋਂ ਚੋਣ ਮੈਦਾਨ ’ਚ ਹਨ। ਬਸਪਾ ਨੇ ਸਾਰੀਆਂ 90 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ, ਜਿਸ ਦਾ ਸਿਆਸੀ ਮੰਤਵ ਇਹ ਲਿਆ ਜਾ ਰਿਹਾ ਹੈ ਕਿ ਉਹ ਆਪਣੀ ਕੌਮੀ ਪਾਰਟੀ ਵਜੋਂ ਮਾਨਤਾ ਬਰਕਰਾਰ ਰੱਖਣਾ ਚਾਹੁੰਦੀ ਹੈ



