Skip to content
Independent perspectives. Global stories.
BREAKING

ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਮਾਰਕੁੱਟ ਕਰਨ ਦੇ ਦੋਸ਼ ’ਚ ਕਈਆਂ ’ਤੇ ਪਰਚਾ ਦਰਜ

Share this story

ਬਰਨਾਲਾ, 3 ਸਤੰਬਰ (ਰਾਮ ਸਿੰਘ ਧਨੌਲਾ)- ਥਾਣਾ ਮਹਿਲਕਲਾਂ ਦੀ ਪੁਲਿਸ ਨੇ ਵੱਖ-ਵੱਖ ਝਗੜਿਆਂ ਵਿੱਚ ਦੋ ਔਰਤਾਂ ਸਮੇਤ 12 ਵਿਅਕਤੀਆਂ ਖਿਲਾਫ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪਰਚੇ ਦਰਜ ਕੀਤੇ ਹਨ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਦੇ ਦਿੱਤੇ ਗਏ ਬਿਆਨ ਦੇ ਆਧਾਰ ’ਤੇ ਰਿੰਪੀ ਸਿੰਘ, ਗੋਪੀ ਸਿੰਘ, ਮੀਤਾ ਸਿੰਘ, ਬਹਾਦਰ ਸਿੰਘ, ਮਹਿੰਦਰ ਸਿੰਘ, ਰਜਿੰਦਰ ਸਿੰਘ ਵਾਸੀ ਕੁਤਬਾਂ, ਸੋਹਣ ਸਿੰਘ ਵਾਸੀ ਦੀਵਾਲਾ ਅਤੇ ਨਾਮਾਲੂਮ ਅੱਠ-ਦਸ ਵਿਅਕਤੀਆਂ ਨੇ ਉਸ ਦੇ ਦਫਤਰ ਆ ਕੇ ਧੱਕੇ ਮਾਰਨ ਲੱਗੇ ਅਤੇ ਗੇਟ ਟੱਪ ਕੇ ਹਥਿਆਰਾਂ ਨਾਲ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੋਸ਼ੀਆਂ ਖਿਲਾਫ ਧਾਰਾ 458, 323, 324, 506, 427, 148, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਗੁਰਵੀਰ ਕੌਰ ਪਤਨੀ ਜੋਤਨ ਸਿੰਘ ਵਾਸੀ ਮਹਿਲ ਕਲਾਂ ਨੇ ਹੌਲਦਾਰ ਜੁਗਿੰਦਰ ਸਿੰਘ ਨੂੰ ਬਿਆਨ ਦਰਜ

ਕਰਵਾਏ ਕਿ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਰਾਜਦੀਪ, ਜਗਦੀਪ ਪੁੱਤਰਾਨ  ਕੁਲਛੇਤਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਧਰਮਜੀਤ ਕੌਰ, ਹਰਵਿੰਦਰ ਸਿੰਘ, ਕਰਮਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਮਹਿਲਕਲਾਂ ਨੇ ਰਾਤ ਨੂੰ ਕਰੀਬ 8 ਵਜੇ ਘਰ ਦੇ ਗੇਟ ਅੱਗੇ ਗਾਲੀ ਗਲੋਚ ਕਰਨ ਲੱਗੇ ਡੰਡੇ ਮਾਰੇ ਜਿਨ੍ਹਾਂ ਦੀ ਵਜ੍ਹਾ ਰੰਜਿਸ਼ ਜ਼ਮੀਨੀ ਝਗੜਾ ਹੈ। ਹੌਲਦਾਰ ਜੁਗਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।

WRITTEN BY