Skip to content
Independent perspectives. Global stories.
BREAKING

ਮੋਦੀ ਨੇ ਲਗਾਇਆ ਖੁਦ ਝਾੜੂ

Share this story

ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ 
Page-1_08 ਨਵੀਂ ਦਿੱਲੀ, 2 ਅਕਤੂਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਲਮੀਕ ਬਸਤੀ ਵਿੱਚ ਝਾੜੂ ਲਗਾ ਕੇ ‘ਸਵੱਛ ਭਾਰਤ’ ਅਭਿਆਨ ਦੀ ਸ਼ੁਰੂਆਤ ਕੀਤੀ। ਵਾਲਮੀਕ ਬਸਤੀ ਵਿੱਚ ਪ੍ਰਧਾਨ ਮੰਤਰੀ ਨੇ ਸਕੂਲੀ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਬਾਇਓ ਟਾਇਲਟ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਨਾਅਰੇ ਵੀ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਾਸਤਰੀ ਜੀ ਦਾ ਨਾਅਰਾ ਸੀ -ਜੈ ਜਵਾਨ ਜੈ ਕਿਸਾਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਦੇਸ਼ ਨੂੰ ਅਜ਼ਾਦ ਕਰਵਾਇਆ ਸੀ ਪਰ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦਾ ਸੁਪਨਾ ਹਾਲੇ ਅਧੂਰਾ ਹੈ ਜਿਸ ਨੂੰ ਅਸੀਂ ਪੂਰਾ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਸਰਕਾਰਾਂ

ਨੇ ਸਫਾਈ ਦੇ ਲਈ ਚਤਨ ਕੀਤਾ ਹੈ। ਇਸ ਤਰ੍ਹਾਂ ਦੇ ਯਤਨ ਦੇ ਨਾਲ ਅਸੀਂ ਉਨ੍ਹਾਂ ਸਾਰੀਆਂ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ। ਸ੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਭਾਰਤ ਮਾਂ ਦੀ ਸੰਤਾਨ ਹੁੰਦਾ ਹੈ, ਫਿਰ ਪ੍ਰਧਾਨ ਮੰਤਰੀ। ਸਾਡੀਆਂ ਜਿਹੜੀਆਂ ਪੁਰਾਣੀਆਂ ਆਦਤਾਂ ਹੁੰਦੀਆਂ ਹਨ ਉਨ੍ਹਾਂ ਨੂੰ ਬਦਲਣ ਲਈ ਸਮਾਂ ਲਗਦਾ ਹੈ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਕਠਿਨ ਕੰਮ ਹੈ। ਪਰ ਸਾਡੇ ਕੋਲ 2019 ਤੱਕ ਦਾ ਸਮਾਂ ਹੈ। ਭਾਰਤ ਵਾਸੀ ਇਹ ਕਰ ਸਕਦੇ ਹਨ। ਜੇਕਰ ਅਸੀਂ ਮੰਗਲ ’ਤੇ ਪਹੁੰਚ ਸਕਦੇ ਹਾਂ ਤਾਂ ਕੀ ਅਸੀਂ ਆਪਣੀ ਗਲੀ ਮੁਹੱਲੇ ਦੀ ਸਫਾਈ ਨਹੀਂ ਕਰ ਸਕਦੇ।
ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਸਫਾਈ ਦੇ ਲਈ ਮੇਰੀ ਕੋਈ ਅਲੋਚਨਾ ਵੀ ਕਰਦਾ ਹੈ ਤਾਂ ਮੈਂ ਅਲੋਚਨਾ ਬਰਦਾਸ਼ਤ ਕਰਨ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਬਾਪੂ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਸਾਨੂੰ ਸਾਰਿਆਂ ਨੂੰ ਰਾਸ਼ਟਰਭਗਤੀ ਤੋਂ ਪ੍ਰੇਰਨਾ ਤੋਂ ਲੈ ਕੇ ਸਫਾਈ ਦਾ ਕੰਮ ਕਰਨਾ ਚਾਹੀਦਾ ਹੈ। ਅਸੀਂ ਚਾਹੇ ਜਿੱਥੇ ਵੀ ਰਹੀਏ ਉਥੇ ਸਫਾਈ ਕਰਨੀ ਜ਼ਰੂਰੀ ਹੈ। ਸਫਾਈ ਦਾ ਕੰਮ ਸਿਰਫ ਸਰਕਾਰ ਦਾ ਨਹੀਂ ਹੈ, ਇਹ ਕੰਮ ਮਿਲਜੁਲ ਕੇ ਸਾਰਿਆਂ ਲਈ ਕਰਨ ਦਾ ਹੈ। ਸਫਾਈ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੋ ਕੇ ਇਸ ਅਭਿਆਨ ਨੂੰ ਨਾ ਦੇਖਿਆ ਜਾਵੇ ਇਹ ਅਭਿਆਨ ਰਾਸ਼ਟਰ ਨੀਤੀ ਤੋਂ ਪ੍ਰੇਰਿਤ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਗੰਦਗੀਮੁਕਤ ਬਣਾਉਣ ਦਾ ਪ੍ਰਣ ਲੈਣ ਦਾ ਸੱਦਾ ਵੀ ਦਿੱਤਾ ਅਤੇ ਇਸ ਮੌਕੇ ਸਭਨਾਂ ਨੂੰ ਸਹੁੰ ਵੀ ਚੁਕਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਕੰਮ ਦੇ ਲਈ ਆਪਣੇ ਨਾਲ 9 ਵਿਅਕਤੀਆਂ ਨੂੰ ਜੋੜਿਆ ਹੈ, ਜਿਨ੍ਹਾਂ ਵਿੱਚ ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨਹਾ, ਸ਼ਸ਼ੀ ਥਰੂਰ, ਬਾਬਾ ਰਾਮਦੇਵ, ਸਲਮਾਨ ਖਾਨ, ਕਮਲ ਹਸਨ, ਅਤੇ ਸਚਿਨ ਤੇਂਦੁਲਕਰ ਸ਼ਾਮਲ ਹਨ।

WRITTEN BY