Skip to content
Independent perspectives. Global stories.
BREAKING

ਪੁਲਿਸ ਦਾ ਕੰਪਿਊਟਰ ਅਧਿਆਪਕਾਂ ਉ¤ਤੇ ਤਸ਼ੱਦਦ, 1500 ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਜਗ੍ਹਾ ਤੇ ਨਜ਼ਰਬੰਦ ਕੀਤਾ

Share this story

ਰੋਪੜ, 28 ਸਤੰਬਰ (ਪੀ. ਟੀ.)- ਕੰਪਿਊਟਰ ਅਧਿਆਪਕਾਂ ਉ¤ਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਤਸ਼ੱਦਦ ਇਸ ਕਦਰ ਟੁੱਟਿਆ ਕਿ ਕੰਪਿਊਟਰ ਅਧਿਆਪਕ ਘਰੋ ਬੇਘਰ ਹੋ ਗਏ ਹਨ। ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੂੰ ਰਾਤ ਨੂੰ ਉਹਨਾਂ ਦੇ ਘਰਾਂ ਚੋ  ਹੀ ਜ਼ਬਰਦਸਤੀ ਚੁੱਕਿਆ ਜਾ ਰਿਹਾ ਹੈ, ਅਤੇ ਕਈ ਕੰਪਿਊਟਰ ਅਧਿਆਪਕ ਨੂੰ ਸਕੂਲ ਡਿਊਟੀ ਤੋਂ ਵੀ ਪੁਲਿਸ ਵਲੋਂ ਚੁਕਿਆ ਜਾ ਰਿਹਾ ਹੈ। ਇੱਥੇ ਦੇਖਣਯੋਗ ਹੈ ਕਿ ਲੇਡੀਜ਼ ਕੰਪਿਊਟਰ ਅਧਿਆਪਿਕਾਵਾਂ ਨੂੰ ਰਾਤ ਵੇਲੇ ਉਹਨਾਂ ਦੇ ਘਰਾਂ ਚੋ ਬਿਨਾਂ ਲੇਡੀਜ਼ ਪੁਲਿਸ ਤੋ ਹੀ ਚੁੱਕ ਕੇ ਥਾਣੇ ਚ’ ਨਜ਼ਰਬੰਦ ਕੀਤਾ ਗਿਆ, ਅਤੇ ਜਿਨ੍ਹਾ ਪੁਲਿਸ ਅਧਿਕਾਰੀਆਂ ਦੁਆਰਾ ਇਹ ਕਰਤੂਤਾਂ ਕੀਤੀਆਂ ਗਈਆ ਉਹ ਪੁਲਿਸ ਅਧਿਕਾਰੀ ਉਸ ਸਮੇਂ ਨਸ਼ੇ ਦੇ ਹਾਲਤ ਵਿੱਚ ਸਨ। ਮਿਤੀ 27-9-14 ਨੂੰ ਸਿੱਖਿਆ ਵਿਭਾਗ ਮੋਹਾਲੀ ਦੇ ਦਫਤਰ ਸਾਹਮਣੇ ਤੋਂ ਕੰਪਿਊਟਰ ਅਧਿਆਪਕਾਂ ਦੇ 1500 ਕਰਮਚਾਰੀਆਂ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਗਿਆ।ਬੱਸਾਂ ਚ

’ ਬਿਠਾ ਕੇ ਕੰਪਿਊਟਰ ਅਧਿਆਪਕਾਂ ਨੂੰ ਪਤਾ ਨੀ ਕਿਸ ਜਗ੍ਹਾ ਤੇ ਨਜ਼ਰਬੰਦ ਕੀਤਾ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਡੀ.ਐਸ.ਪੀ.ਮੋਹਾਲੀ ਨਵਦੀਪ ਵਿਰਕ ਵਲੋਂ ਲੇਡੀਜ਼ ਅਧਿਆਪਕਾਂ ਲਈ ਬਹੁਤ ਹੀ ਨਿੰਦਣਯੋਗ ਬਿਆਨ ਦਿੱਤਾ ਗਿਆ ਕਿ ਠ ਮਹਿਲਾ ਕੰਪਿਊਟਰ ਅਧਿਆਪਕਾਵਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇੂ।

WRITTEN BY