Skip to content
Independent perspectives. Global stories.
BREAKING

ਲਹਿਰਾਗਾਗਾ ’ਚ ਫੈਲਿਆ ਡਾਇਰੀਆ

Share this story

ਲਹਿਰਾਗਾਗਾ 23 ਸਤੰਬਰ (ਨਰਿੰਦਰ ਪਾਲ ਸਿੰਘ)-  ਲਹਿਰਾਗਾਗਾ ਦੇ ਵੱਖ ਵੱਖ ਵਾਰਡਾਂ  ਵਿੱਚ ਡਾਇਰੀਆ ਦੇ ਮਰੀਜ਼ ਪਾਏ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਸਥਾਨਕ ਸਬ ਡਵੀਜਨਲ ਹਸਪਤਾਲ ਵਿੱਚ ਵੱਡੀ ਗਿਣਤੀ ਡਾਇਰੀਆ ਦੇ ਮਰੀਜ ਆ ਰਹੇ ਹਨ ਅਤੇ ਕਈ ਮਰੀਜ਼ ਦਾਖਲ ਵੀ ਹਨ। ਛੋਟੇ ਬੱਚਿਆਂ ਅਤੇ ਬਜੁਰਗਾਂ ਤੇ ਡਾਇਰੀਆ ਦਾ ਜਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮਰੀਜਾਂ ਨਾਲ ਆਏ ਰਾਹੁਲ, ਪ੍ਰਮੇਸ਼ਵਰੀ, ਰਕੇਸ਼ ਕੁਮਾਰ, ਮੰਜੂ ਬਾਲਾ ਅਤੇ ਮਾਤਾ ਪਾਰਵਤੀ ਨੇ ਦੱਸਿਆ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀਆ ਪਾਇਪਾਂ ਲੀਕ ਹੋਣ ਕਰਕੇ ਪੀਣ ਵਾਲਾ ਪਾਣੀ ਦੂਸ਼ਿਤ ਆ ਰਿਹਾ ਹੈ ਜਿਸ ਦੇ ਚੱਲਦਿਆਂ ਸ਼ਹਿਰ ਵਿਚ ਉਲਟੀਆਂ ਅਤੇ ਦਸਤ ਲੱਗੇ ਹੋਏ ਹਨ। ਸਰਕਾਰੀ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿੱਚ ਵੀ ਡਾਇਰੀਆ ਦੇ ਮਰੀਜ਼ ਪਾਏ ਜਾ ਰਹੇ ਹਨ। ਜਦੋਂ ਇਸ ਸਬੰਧੀ ਸਰਕਾਰੀ ਹਸਪਤਾਲ ਲਹਿਰਾ ਦੇ ਡਾ: ਸ਼ਿਵ ਕੁਮਾਰ ਜਿੰਦਲ

ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਤੋਂ ਵੱਡੀ ਗਿਣਤੀ ਵਿਚ ਸ਼ਹਿਰ ਦੇ ਵੱਖ 2 ਵਾਰਡਾਂ ਸਮੇਤ ਲਾਗਲੇ ਪਿੰਡਾਂ ਵਿਚੋਂ ਵੀ ਡਾਇਰੀਆ ਦੇ ਮਰੀਜ ਆ ਰਹੇ ਹਨ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਪਹਿਲ ਦੇ ਆਧਾਰ ਤੇ ਇੰਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ  ਜੋ ਮਰੀਜ ਦਾਖਲ ਕਰਨ ਵਾਲੇ ਹਨ ਉਨਾ ਨੂੰ ਦਾਖਲ ਕੀਤਾ ਗਿਆ ਹੈ। ਉਨ੍ਹਾ ਲੋਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਾਣੀ ਨੂੰ ਉਬਾਲਕੇ ਵਰਤਣ ਹੋ ਸਕੇ ਤਾਂ ਆਰ ਓ ਦਾ ਪਾਣੀ ਹੀ ਵਰਤਿਆ ਜਾਵੇ। ਸ਼ਹਿਰ ਵਾਸੀਆ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਕਿਸੇ ਵੱਡੀ ਮਹਾਂਮਾਰੀ ਦੇ ਪੈਦਾ ਹੋਣ ਤੋਂ ਬਚਾਉ ਹੋ ਸਕੇ।

WRITTEN BY