Skip to content
Independent perspectives. Global stories.
BREAKING

ਦੇਸ਼ ਲਈ ਨਹੀਂ ਖਾਲਿਸਤਾਨ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ : ਮਾਨ

Share this story

Page-1_15 ਬਰੇਟਾ, 23 ਸਤੰਬਰ (ਨਛੱਤਰ ਸਿੰਘ ਕਾਹਨਗੜ)- ਪਿੰਡ ਖੁਡਾਲ ਕਲਾਂ ਵਿਖੇ  ਨੋਜਵਾਨ  ਬਲਜੀਤ ਸਿੰਘ ਭਰਾ ਸਾਬਕਾ ਸਰਪੰਚ ਅਮਰਜੀਤ ਸਿੰਘ ਖੁਡਾਲ ਜਿਲਾ• ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਅੰਤਮ ਅਰਦਾਸ ਸਮੇਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਵੱਲੋਂ ਮ੍ਰਿਤਕ ਨੌਜਵਾਨ ਬਲਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਦਾ ਦੇ ਫੁੱਲ ਭੇਟ ਕੀਤੇ ਉਪਰੰਤ ਕੀਤੀ ਗਈ ਪ੍ਰੈਸ ਕਾਨਫੰਰੰਸ ਦੌਰਾਨ ਸ੍ਰ: ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਗਿਣਤੀ  ਕੌਮਾ ਨੂੰ ਖਤਮ ਕਰਨ ਅਤੇ ਹਿੰਦੂ ਵਾਦ ਨੂੰ ਵਢਾਵਾ ਦੇਣ ਤੇ ਤੁਲੇ ਹੋਏ ਹਨ। ਜੋ ਕਿ ਦਾਬਤ ਹੁੰਦਾ ਹੈ ਪਿਛਲੇ ਦਿਨੀਂ ਚੀਨ ਦੇ ਰਾਸ਼ਟਰਪਤੀ ਦੀ

ਭਾਰਤ ਯਾਤਰਾ ਤੋਂ ਜਿਸ ਵਿੱਚ ਨਰਿੰਦਰ ਮੋਦੀ ਨੇ ਮਾਨ ਸਰੋਵਰ ਜੋ ਚੀਨ ਵਿੱਚ ਹੈ ਦੇ ਦਰਸ਼ਨਾ ਲਈ ਹਿੰਦੂਆਂ ਲਈ ਵਿਸ਼ੇਸ਼ ਰਾਸਤੇ ਦੀ ਮੰਗ ਕੀਤੀ ਜਿਸ ਦੇ ਅਸੀਂ ਖਿਲਾਫ ਨਹੀਂ ਪਰ ਪਾਕਿਸਤਾਨ ਅਤੇ ਬੰਗਲਾ ਦੇਸ਼ ਵਿੱਚ ਸਿੱਖਾਂ ਦੇ ਇਤਿਹਾਸਿਕ ਗੂਰੂਦੁਵਾਂਰਿਆਂ ਦੇ ਦਰਸ਼ਨਾ ਲਈ ਸਿੱਖਾਂ ਪ੍ਰਤੀ ਰਾਸਤੇ ਦੀ ਮੰਗ ਨਾ ਕਰਨਾ ਘੱਟ ਗਿਣਤੀ ਕੌਮ ਦੇ ਵਿਰੋਧੀ ਹੋਣ ਦਾ ਸਬੂਤ ਹੈ। ਕੁਝ ਦਿਨਾਂਵਿੱਚ ਆਰ. ਐੱਸ ਮੁਖੀ ਮੋਹਨ ਭਾਗਵਤ  ਜੋ ਕਿ ਪੰਜਾਬ ਵਿੱਚ ਆ ਰਿਹਾ ਹੈ ਜਿਹੜਾ ਕਿ ਘੱਟ ਗਿਣਤੀਆ ਨੂੰ ਖਤਮ ਕਰਨ ਦੇ ਬਿਆਨ ਹਰ ਰੋਜ਼ ਮੀਡੀਆ ਨੂੰ ਦੇ ਰਿਹਾ ਹੈ। ਘੱਟ ਗਿਣਤੀ ਕੌਮਾ ਲਈ ਚੀਨੀਆਂ ਦੀ ਭਾਰਤ ਅੰਦਰ ਘੁਸਪੈਠ ਤੋਂ ਵੀ ਖਤਰਨਾਕ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰ.ਐੱਸ.ਐੱਸ ਮੁੱਖੀ ਮੋਹਨ ਭਾਗਵਤ ਕਹਿ ਰਹੇ ਹਨ ਕਿ ਸਾਡੇ ਮੁਸਲਮਾਨ ਵੀਰ ਬਹੁਤ ਨੇਕ ਹਨ ਜੋ ਦੇਸ਼ ਲਈ ਆਪਣਾ ਖੁਨ ਵਹਾ ਸਕਦੇ ਹਨ। ਸ੍ਰ: ਮਾਨ ਨੇ ਕਿਹਾ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕੇ ਮੁਸਲਮਾਨ ਵੀਰ ਜਿਨ•ਾਂ ਦੇ ਭਰਾ ਕਿਸਾਨਾਂ ਨੂੰ 2002 ਵਿੱਚ ਖੁਦ ਮੁੱਖ ਮੰਤਰੀ ਗੁਜਰਾਤ ਹੁੰਦਿਆ ਭਾਰੀ ਗਿਣਤੀ ਕਤਲੇਆਮ ਕੀਤਾ ਗਿਆ ਨਾਲ ਹੀ ਸਿੱਖ ਕਿਸਾਨਾ ਨੂੰ ਵੱਡੀ ਗਿਣਤੀ ਵਿੱਚ ਗੁਜਰਾਤ ਵਿੱਚੋਂ ਉਜਾੜਿਆ ਜਾ ਰਿਹਾ ਹੈ। ਕਿਉਂ ਦੇਸ਼ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਖੁਨ ਵਹਾਉਣਗੇ। ਉਹਨਾਂ ਕਿਹਾ ਕਿ ਮੁਸਲਮਾਨ ਵੀਰ ਭਾਂਵੇਂ ਹਿੰਦੂਵਾਦ ਦੇ ਵਰਗਲਾਵੇ ਵਿੱਚ ਆ ਕਿ ਦੇਸ਼ ਲਈ ਆਪਣੀਆਂ ਜਾਂਨਾਂ ਦੇਸ਼ ਤੋਂ ਵਾਰ ਦੇਣ ਪਰ ਸ੍ਰ: ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅ) ਦਾ ਹਰ ਮੈਂਬਰ ਇਸ ਦੇਸ਼ ਲਈ ਨਹੀਂ ਲੜੇਗਾ। ਸਗੋਂ ਉਹ ਇਸ ਭਾਰਤ ਦੇਸ਼ ਨਾਲ ਖਾਲਿਸਤਾਨ ਦੀ ਮੰਗ ਲਈ ਮਰਦੇ ਦਮ ਤੱਕ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆ ਦੀ ਦਲ-ਦਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਕੁਝ ਹੋਰ ਨਾਮਵਰ ਮੰਤਰੀਆਂ ਦੀ ਨਲਾਇਕੀ ਦੇ ਕਾਰਨ ਆਈ ਹੈ। ਪੰਜਾਬ ਵਿੱਚੋਂ ਨਸ਼ਾ, ਬੇਰੁਜਗਾਰੀ, ਮਹਿੰਗਾਈ, ਨਿੱਤ ਹੋ ਰਹੀਆਂ ਖੁਦ ਖੁਸ਼ੀਆਂ ਦਾ ਇੱਕੋ ਇੱਕ ਹੱਲ ਹੈ ਕਿ ਪੰਜਾਬ ਦੇ ਲੋਕ ਇੱਕਠੇ ਹੋ ਕਿ ਖਾਲਿਸਤਾਨ ਬਣਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦਾ ਸਾਥ ਦੇਣ।ਇਸ ਲਈ ਮਾਨ ਦੇਸ ਭਾਰਤ ਲਈ ਨਹੀ ਕਿਸਾਨ, ਮਜਦੂਰ, ਛੋਟਾ ਵਪਾਰੀ ਵਰਗ ਦੇ ਭਲੇ ਤਹਿਤ ਖਾਲਸਥਾਨ ਲਈ ਆਖਰੀ ਸਾਂਹ ਤੱਕ ਲੜਦਾ ਰਹੇਗਾ।  ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਹਿਬਾਗ ਸਿੰਘ ਡਸਕਾ, ਰਜਿੰਦਰ ਸਿੰਘ ਜਵਾਹਰਕੇ, ਸੁਖਪਾਲ ਸਿੰਘ ਅਲੀਸ਼ੇਰ, ਬਲਵੀਰ ਸਿੰਘ ਬੱਛੋਆਣਾ, ਜਥੇਦਾਰ ਗੁਰਮੇਲ ਸਿੰਘ ਖੁਡਾਲ, ਅਜੈਬ ਸਿੰਘ, ਮੇਵਾ ਸਿੰਘ ਰੱਲੀ, ਜਥੇਦਾਰ ਬਲਵਿੰਦਰ ਸਿੰਘ ਮੰਡੇਰ, ਗਿਆਨ ਸਿੰਘ ਬੁਢਲਾਡਾ,ਚਰਨਜੀਤ ਸਿੰਘ ਭੋਲਾ, ਰਾਮਲਾਜ ਸਿੰਘ ਬਹਾਦਰਪੁਰ, ਜਗਰੂਪ ਸਿੰਘ ਮੰਡੇਰ,ਪ੍ਰਗਟ ਸਿੰਘ ਰਮਦਿੱਤੇ ਵਾਲਾ, ਦਰਸ਼ਨ ਸਿੰਘ ਦਲੇਰ ਕੋਟਲੀਕਲਾਂ, ਅਮਨਦੀਪ ਸਿੰਘ ਸਿੱਧੂ, ਜੁਗਿੰਦਰ ਸਿੰਘ ਬੋਹਾ, ਸਰਪੰਚ ਬੋਘ ਸਿੰਘ ਖੁਡਾਲ ਕਲਾਂ,ਸਰਪੰਚ ਬਿਲਾਸ ਸਿੰਘ, ਗੁਰਮੀਤ ਸਿੰਘ, ਅਜੈਬ ਸਿੰਘ ਖੁਡਾਲ ਕਲਾਂ, ਫੁੱਲਬਾਗ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ ਕਾਹਨਗੜ• ਮੁੱਕਤੀ ਮੋਰਚਾ ਆਗੂ ਭਗਵੰਤ ਸਿੰਘ ਸਮਾਉ, ਨਿੱਕਾ ਸਿੰਘ ਬਹਾਦਰਪੁਰ ਆਦਿ ਮੌਜੂਦ ਸਨ।  

WRITTEN BY