Skip to content
Independent perspectives. Global stories.
BREAKING

ਸਰਬਤ ਦਾ ਭਲਾ ਵੱਲੋਂ ਪਿਹੋਵਾ ’ਚ ਅੱਖਾਂ ਦਾ ਵਿਸ਼ਾਲ ਕੈਂਪ

Share this story

ਕੁਰੂਕਸ਼ੇਤਰ, ਅੰਬਾਲਾ, ਯਮਨਾਨਗਰ ’ਚ ਟਰੱਸਟ ਦੀਆਂ ਸ਼ਾਖਾ ਛੇਤੀ : ਐਸ ਪੀ ਐਸ ਓਬਰਾਏ

Page-1_41 ਪਟਿਆਲਾ, 21 ਸਤੰਬਰ (ਪੀ.ਟੀ.)-ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਪਿਹੋਵਾ ਦੇ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ‘ਚ ਲਗਾਏ ਗਏ 24ਵੇਂ ਵਿਸ਼ਾਲ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਦੌਰਾਨ 125 ਆਪ੍ਰੇਸ਼ਨ ਕੀਤੇ ਗਏ ਅਤੇ 725 ਮਰੀਜ਼ਾਂ  ਨਜ਼ਰ ਦੀਆਂ ਐਨਕਾਂ ਮੁਫਤ ਪਦਾਨ ਕੀਤੀਆਂ ਗਈਆਂ ।ਇਸ ਗਲ ਦੀ ਜਾਣਕਾਰੀ ਟਰੱਸਟ ਦੇ ਮੈਨੇਜਿੰਗ ਟਰੱਸਟੀ  ਐਸ.ਪੀ. ਸਿੰਘ ਓਬਰਾਏ ਨੇ ਇਕ ਬਿਆਨ ਰਾਂਹੀਂ ਦਿਤੀ । ਉਨ੍ਹਾਂ ਦਸਿਆ ਕਿ ਕਿਹਾ ਕਿ ਟਰੱਸਟ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਇਹ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਗਰੀਬ ਅਤੇ ਮਾਲੀ ਤੌਰ ‘ਤੇ ਕਮਜ਼ੋਰ ਅੱਖਾਂ ਦੇ ਮਰੀਜ਼ ਵੱਧ ਤੋਂ ਵੱਧ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਣ । ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ‘ਚ ਵੀ ਟਰੱਸਟ ਦੀਆਂ ਸ਼ਾਖਾਵਾਂ

ਹਨ ਅਤੇ ਛੇਤੀ ਹੀ ਕੁਰੂਕਸ਼ੇਤਰ, ਅੰਬਾਲਾ, ਯਮਨਾਨਗਰ ‘ਚ ਵੀ ਇਕ ਸ਼ਾਖਾ ਖੋਲ੍ਹੀ ਜਾਵੇਗੀ । ਇਹ ਕੈਂਪ ਗਲੋਬਲ ਅੱਖਾਂ ਦਾ ਹਸਪਤਾਲ ਪਟਿਆਲਾ ਤੋਂ ਗਏ ਡਾ. ਮਨਪ੍ਰੀਤ ਸਿੰਘ ਅਤੇ ਡਾ. ਤ੍ਰਿਪਾਠੀ ਨੇ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੀਤੇ । ਸ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੈਂਪ ‘ਚ 1100 ਤੋਂ ਵੱਧ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ 125 ਮਰੀਜ਼ਾਂ ਦੀ ਅੱਖਾਂ ਦੇ ਮੋਤੀਆਬਿੰਦ ਦਾ ਅਪ੍ਰੇਸ਼ਨ ਕੀਤੇ ਗਏ ।  ਕੈਂਪ ‘ਚ ਚਸ਼ਮੇ, ਦਵਾਈਆਂ ਅਤੇ ਲੈਂਸ ਮੁਫ਼ਤ ਵੰਡੇ ਗਏ । ਇਸ ਮੌਕੇ ਤੇ ਇੱਕ ਮੰਦ  ਬੁੱਧੀ ਬਚੇ ਅਤੇ ਅਪਾਹਿਜ ਬੱਚੇ ਦੇ ਹੋਣ ਵਾਲੇ ਅੱਖਾਂ ਦੇ ਮਹਿੰਗੇ ਆਪ੍ਰੇਸ਼ਨਾਂ ਦੀ ਮਨਜ਼ੂਰੀ ਮੌਕੇ ਤੇ ਦਿੱਤੀ ਗਈ ।  ਜਾਨਪਾਲ ਸਿੰਘ ਭਿੰਡਰ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਲਈ ਐਮ.ਡੀ. ਐਸ.ਪੀ. ਸਿੰਘ ਓਬਰਾਏ ਨੂੰ ਸਰੋਪਾ ਭੇਂਟ ਕੀਤਾ । ਇਸ ਮੌਕੇ ‘ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਪਟਿਆਲਾ ਜ਼ਿਲੇ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਕੁੱਕੂ, ਪਿਹੋਵਾ ਤੋਂ  ਰਾਜਪਾਲ ਸਿੰਘ ਸੰਧੂ, ਯਾਦਵਿੰਦਰ ਸਿੰਘ ਚੱਠਾ, ਵਰਿੰਦਰ ਸਿੰਘ ਚੱਠਾ, ਜਗਤਾਰ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ ਭਿੰਡਰ,  ਹਰਵਿੰਦਰ ਸਿੰਘ ਚੱਠਾ, ਆਦਿ ਮੌਜੂਦ ਸਨ ।

WRITTEN BY