Monday , 21 September 2020
Breaking News
You are here: Home » Editororial Page

Category Archives: Editororial Page

ਕੋਰੋਨਾ ਨਾਲ ਲੜਨ ਲਈ ਸਾਂਝੇ ਯਤਨਾ ਦੀ ਲੋੜ

ਮਨੁੱਖ ਨੇ ਜਦੋਂ ਤੋਂ ਸਿਹਤ ਵਿਗਿਆਨ ਦੇ ਦਮ ‘ਤੇ ਬਿਮਾਰੀਆਂ ਦੇ ਇਲਾਜ ਦਾ ਇਕ ਨਿਜ਼ਾਮ ਬਣਾਇਆ ਸੀ ਉਦੋਂ ਤੋਂ ਮੰਨਿਆ ਜਾਣ ਲੱਗਿਆ ਸੀ ਕਿ ਕੋਈ ਵੀ ਰੋਗ ਮਨੁੱਖਤਾ ਨੂੰ ਭੈਭੀਤ ਨਹੀਂ ਕਰ ਸਕਦਾ ਅਤੇ ਇਲਾਜ -ਦਵਾਈਆਂ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਦੀ ਮੌਤ ਨੂੰ ਟਾਲਿਆ ਜਾ ਸਕੇਗਾ। ਬਿਮਾਰੀਆਂ ਦਾ ਸਮੇਂ ਸਿਰ ਪਤਾ ਲਾ ਕੇ ਦਵਾਈਆਂ ਅਤੇ ਡਾਕਟਰੀ ਇਲਾਜ ਨਾਲ ... Read More »

ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਸੇਵਾ ਕੇਂਦਰ ਬਣੇ ਚਿੱਟੇ ਹਾਥੀ

ਲਹਿਰਾਗਾਗਾ- ਪੰਜਾਬ ਦੀ ਸਾਬਕਾ ਅਕਾਲੀ ਭਾਜਪਾ ਸਰਕਾਰ ਦੁਆਰਾ 2016 ਵਿੱਚ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਦਰ ਤੇ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ਹਿਰੀ ਖੇਤਰਾਂ ਵਿੱਚ 388 ਅਤੇ ਪੇਂਡੂ ਖੇਤਰਾਂ ਵਿੱਚ 1759 ਕੁੱਲ ਸੇਵਾ ਕੇਂਦਰ ਖੋਲ੍ਹੇ ਗਏ ਸਨ ।ਸਰਕਾਰ ਵੱਲੋਂ 200 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਨ੍ਹਾਂ ਸੇਵਾ ਕੇਂਦਰਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ... Read More »

ਸਤਲੁਜ ਦਰਿਆ ਦੇ ਗੰਦੇ ਪਾਣੀ ਨਾਲ ਲੋਕ ਖੁਰਕ ਦੀ ਬਿਮਾਰੀ ਤੋਂ ਪੀੜਿਤ

ਪਾਕਿਸਤਾਨ ਪਾਸਿਓ ਕਸੂਰ ਸ਼ਹਿਰ ਦਾ ਗੰਦਾ ਪਾਣੀ ਸਤਲੁਜ ਦਰਿਆ ‘ਚ ਸੁੱਟਿਆ ਜਾ ਰਿਹਾ ਹੈ: ਸਰਕਾਰ ਧਿਆਨ ਦੇਵੇ ਫਿਰੋਜ਼ਪੁਰ- ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਜਾਨੀ ਪੰਜ ਦਰਿਆਵਾਂ ਦੀ ਧਰਤੀ ਸਤਲੁੱਜ, ਬਿਆਸ, ਰਾਵੀ, ਜੈਹਲਮ, ਪਰ ਹੁਣ ਇਨ੍ਹਾਂ ਦਰਿਆਵਾਂ ਦਾ ਪਾਣੀ ਐਨਾ ਗੰਦਲਾ ਹੋ ਚੁੱਕਾ ਹੈ ਕਿ ਇਸ ਪਾਣੀ ਨਾਲ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਰਹੀਆਂ ਹਨ, ਪਰ ... Read More »

ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਹੁੰਦੀ ਜਾ ਰਹੀ ਹੈ ਖਰਾਬ

ਬਰੇਟਾ- ਅੱਜ ਦੇ ਸਮੇਂ ਸਵਾਰਥੀ ਲੋਕਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ । ਜਿਆਦਾਤਰ ਲੋਕਾਂ ਦੀ ਸੋਚ ਸਿਰਫ ਪੈਸੇ ਤੱਕ ਹੀ ਸਿਮਟ ਕੇ ਰਹਿ ਗਈ ਹੈ , ਚਾਹੇ ਉਹ ਕਿਸੇ ਦਾ ਹੱਕ ਮਾਰ ਕੇ ਹੀ ਕਿਉਂ ਨਾ ਹਾਸਿਲ ਕਰਨਾ ਪਵੇ । ਬਹੁਤ ਸਾਰੇ ਵਿਭਾਗਾਂ ‘ਚ ਸਰਕਾਰਾਂ ਵੀ ਆਪਣੀ ਮਰਜੀ ਨਾਲ ਆਪਣੇ ਮਨਪਸੰਦ ਅਫਸਰਾਂ ਦੀਆਂ ਡਿਊਟੀਆਂ ਲਗਾਉਦੀਆਂ ਹਨ ... Read More »

ਡਾ. ਫਾਰੂਕ ਅਬਦੁੱਲਾ ਦੀ ਰਿਹਾਈ ਦਾ ਸਵਾਗਤ, ਹੁਣ ਅਬਦੁੱਲਾ ਸਾਹਿਬ ਕਸ਼ਮੀਰ ‘ਚ ਵੱਸਣ ਵਾਲੇ ਸਿੱਖਾਂ ਦੇ ਮਸਲਿਆ ਨੂੰ ਹੱਲ ਕਰਨ ਲਈ ਉਦਮ ਕਰਨ

ਸ੍ਰੀ ਫ਼ਤਹਿਗੜ੍ਹ ਸਾਹਿਬ- “ਡਾ. ਫਾਰੂਕ ਅਬਦੁੱਲਾ ਨੂੰ ਬੀਜੇਪੀ-ਆਰ.ਐਸ.ਐਸ. ਦੀਆਂ ਜਮਾਤਾਂ ਨੇ ਮੰਦਭਾਵਨਾ ਅਧੀਨ ਲੰਮਾਂ ਸਮਾਂ ਜੇਲ੍ਹ ਵਿਚ ਬੰਦੀ ਬਣਾਕੇ, ਉਨ੍ਹਾਂ ਉਤੇ ਦਿਮਾਗੀ ਤੌਰ ਤੇ ਤਸੱਦਦ ਕਰਕੇ ਗੈਰ-ਇਨਸਾਨੀਅਤ ਅਤੇ ਗੈਰ-ਕਾਨੂੰਨੀ ਨਿੰਦਣਯੋਗ ਕਾਰਵਾਈਆ ਕੀਤੀਆ ਹਨ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਿਥੇ ਗਹਿਰਾ ਅਫ਼ਸੋਸ ਹੈ, ਉਥੇ ਅਸੀਂ ਫਿਰਕੂ ਜਮਾਤਾਂ ਦੇ ਇਨ੍ਹਾਂ ਤਾਨਾਸ਼ਾਹੀ ਅਮਲਾਂ ਦੀ ਪੁਰਜੋਰ ਨਿੰਦਾ ਵੀ ਕਰਦੇ ਹਾਂ। ਹੁਣ ਜਦੋਂ ... Read More »

ਅਜੋਕੇ ਸਮੇਂ ‘ਚ ਔਰਤ ਦੀ ਅਸਲ ਤਸਵੀਰ

ਅਜੋਕੇ ਦੌਰ ਦੀ ਔਰਤ ਆਰਥਿਕ, ਸਮਾਜਿਕ, ਰਾਜਨੀਤਿਕ ਪੱਖ ਤੋਂ ਕਿਧਰੇ ਵੀ ਮਰਦ ਤੋਂ ਪਿੱਛੇ ਨਹੀਂ ਹੈ। ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਂਦਿਆਂ ਹੋਇਆਂ ਉਹ ਇਕ ਸਫ਼ਲ ਨੌਕਰੀ ਪੇਸ਼ਾ, ਕੁਸਲ ਪ੍ਰਕਾਸ਼ਕ ਅਤੇ ਪ੍ਰਬੰਧਕ ਦੀ ਜਿੰਮੇਵਾਰੀ ਵੀ ਨਿਭਾ ਰਹੀ ਹੈ। ਭਾਵੇਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਧਰ ‘ਤੇ ਉਹ ਆਜ਼ਾਦ ਹੋ ਗਈ ਹੈ ਪਰ ਅਜੇ ਵੀ ਇੰਝ ਮਹਿਸੂਸ ਹੁੰਦਾ ... Read More »

ਅੰਤਰਰਾਸ਼ਟਰੀ ਪੈਟਰੋਲੀਅਮ ਕੀਮਤਾਂ ਬਨਾਮ ਸਰਕਾਰ ਦੀ ਮੋਟੀ ਕਮਾਈ

ਦੇਸ਼ ਅੰਦਰ ਅੱਜ ਵਿਅਕਤੀ ਨੂੰ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਅਸਮਰੱਥਾ ਨਜ਼ਰ ਆ ਰਹੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੀ ਤਾਂ ਗੱਲ ਛੱਡੋ, ਇੱਕ ਆਮ ਵਿਅਕਤੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਆਪਣੇ ਜੀਵਨ ਦਾ ਨਿਰਵਾਹ ਕਿਸ ਤਰ੍ਹਾਂ ਕਰੇ। ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਦੇਸ਼ ਅੰਦਰ ਪੈਟਰੋਲੀਅਮ ਪਦਾਰਥਾਂ ਦੀ ... Read More »

ਕੋਰੋਨਾ ਅਤੇ ਕੁਦਰਤੀ ਕਹਿਰ

ਚਾਈਨਾ ਦੇਸ਼ ਤੋਂ ਚੱਲੀ ਕੋਰੋਨਾ ਨਾਮ ਦੀ ਭਿਅੰਕਰ ਬਿਮਾਰੀ ਨੇ ਅੱਜ ਜਿੱਥੇ ਸਾਰੇ ਸੰਸਾਰ ਦੀਆਂ ਮਨੁੱਖੀ ਜਿੰਦਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਉੱਥੇ ਹੀ ਪੰਜਾਬ ਅਤੇ ਹੋਰ ਖੇਤਰਾਂ ਵਿੱਚ ਪਿਛਲੇ ਹਫਤੇ ਤੋਂ ਪੈ ਰਹੇ ਲਗਾਤਾਰ ਬੇ-ਮੌਸਮੀਂ ਮੀਂਹ ਤੇ ਗੜਿਆਂ ਨੇ ਭਾਵ ਕਹਿਰ ਨੇ ਕਿਸਾਨਾਂ ਦੇ ਸਾਹਾਂ ਨੂੰ ਰੋਕ ਕੇ ਰੱਖ ਦਿੱਤਾ ਹੈ। ਉਨ੍ਹਾਂ ਦੁਆਰਾ ਪੁੱਤਾਂ ਵਾਂਗ ਪਾਲੀਆਂਫਸਲਾਂ ਤੇ ... Read More »

ਬੱਚਿਆਂ ਨੂੰ ਮੋਬਾਇਲ ਦੇਣ ਵਾਲੇ ਮਾਪੇ ਸਮਝਣ ਇਹ ਗੱਲਾਂ

ਅਜੌਕੇ ਦੌਰ ਚ ਮਨੁੱਖ ਵਿਅਕਤੀਗਤ ਸੁਚਨਾ ਦੇ ਆਦਾਨ ਪ੍ਰਦਾਨ ਵਿੱਚ ਚਿੱਠੀ ਪੱਤਰ ਤੋ ਮੋਬਾਇਲ ਅਤੇ ਇੰਟਰਨੈੱਟ ਦਾ ਸਫਰ ਤੈਅ ਕਰ ਰਿਹਾ ਹੈ। ਮੋਬਾਇਲ ਤਕਨਾਲੋਜੀ ਨਾਲ ਦੂਰ ਦੁਰਾਡੇ ਤੱਕ ਪਸਰਿਆ ਹੋਇਆ ਸਮੁੱਚਾ ਸੰਸਾਰ ਹਾਲੇ ਵੀ ਹਨੇਰੇ ਵਿੱਚ ਹੈ। ਮੋਬਾਇਲ ਫੋਨ ਜਿਥੇ ਮੀਡੀਆ ਦਾ ਤੇਜਤਰਾਰ ਅਤੇ ਪ੍ਰਮੁੱਖ ਸਾਧਨ ਬਣ ਗਿਆ ਹੈ ਤੇ ਜਿਸਨੂੰ ਅਸੀਂ ਦੁਨੀਆ ਨਾਲ ਜੁੜਨ ਲਈ ਆਪਣੀ ਜੇਬ ਵਿੱਚ ਰੱਖਦੇ ... Read More »

ਮੋਮਬੱਤੀਆਂ ਦੀ ਲੋਅ ‘ਚ ਪੇਪਰ

ਸਮਾਰਟ ਫੇਰ ਬਣਾ ਲਿਓ, ਪਹਿਲਾਂ ਪੁਰਾਣੇ ਸਕੂਲਾਂ ਨੂੰ ਸੰਭਾਲੋ ਸ੍ਰੀ ਮਾਛੀਵਾੜਾ ਸਾਹਿਬ- ਇਹ ਪੰਜਾਬ ਦੀ ਬਹੁਤ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਮੇਂ ਸਮੇਂ ਉੱਪਰ ਪੰਜਾਬ ਦੇ ਉੱਪਰ ਰਾਜ ਕੀਤਾ।ਪਰ ਹੁਣ ਤੱਕ ਪੰਜਾਬ ਮੁਢਲੀਆਂ ਬੁਨਿਆਦੀ ਸਹੂਲਤਾਂ ਤੋਂ ਇਸ ਕਦਰ ਵਾਂਝਾ ਹੋ ਗਿਆ ਹੈ ਕਿ ਦੇਖ ਕੇ ਨਿਰਾਸ਼ਤਾ ਹੁੰਦੀ ਹੈ ਕਿ ਸਮੇਂ ਸਮੇਂ ... Read More »

COMING SOON .....


Scroll To Top
11