March 20, 2023 2:38 am

Amritsar Crime : ਅੰਮ੍ਰਿਤਸਰ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਤਿੰਨ ਜਣੇ ਕੀਤੇ ਗ੍ਰਿਫ਼ਤਾਰ

ਪੁਲਿਸ ਥਾਣਾ ਸਿਵਲ ਲਾਈਨ ਅਮੋਲਕਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਚੌਕੀ ਲਾਰੇਂਸ ਰੋਡ ਦੀ ਟੀਮ ਨੇ ਨਾਕਾਬੰਦੀ ਮੌਕੇ ਇਕ ਕਾਰ ਨੂੰ ਰੋਕ ਕੇ ਚੈਕਿੰਗ ਤਾਂ ਉਸ ਵਿਚੋਂ 01 ਰਿਵਾਲਵਰ (32 ਬੋਰ), 01 ਦੇਸੀ ਪਿਸਤੋਲ (32 ਬੋਰ) 06

ਅੰਮ੍ਰਿਤਸਰ : ਪੁਲਿਸ ਥਾਣਾ ਸਿਵਲ ਲਾਈਨ ਅਮੋਲਕਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਚੌਕੀ ਲਾਰੇਂਸ ਰੋਡ ਦੀ ਟੀਮ ਨੇ ਨਾਕਾਬੰਦੀ ਮੌਕੇ ਇਕ ਕਾਰ ਨੂੰ ਰੋਕ ਕੇ ਚੈਕਿੰਗ ਤਾਂ ਉਸ ਵਿਚੋਂ 01 ਰਿਵਾਲਵਰ (32 ਬੋਰ), 01 ਦੇਸੀ ਪਿਸਤੋਲ (32 ਬੋਰ) 06 ਜ਼ਿੰਦਾ ਰੋਂਦ (32 ਬੋਰ) ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਹਰਪ੍ਰਤਾਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗਲੀ ਨੰਬਰ 27, ਫਤਿਹ ਸਿੰਘ ਕਾਲੋਨੀ, ਅੰਮ੍ਰਿਤਸਰ, ਮੋਹਿਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮਕਾਨ ਨੰਬਰ 1112 ਸੰਧੂ ਕਾਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਅਤੇ ਸੰਜੀਵ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਮਕਾਨ ਨੰਬਰ 399, ਨਿਊ ਜਵਾਹਰ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਮੌਕੇ ਮੁੱਖ ਅਫਸਰ ਥਾਣਾ ਸਿਵਲ ਲਾਈਨ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਕਤ ਵਿਅਕਤੀਆਂ ਕੋਲੋਂ ਹਥਿਆਰ ਕਿਥੋਂ ਆਏ ਅਤੇ ਕਿਸ ਮੰਤਵ ਨਾਲ ਉਹ ਇਸ ਨੂੰ ਲੈ ਕੇ ਗੱਡੀ ਵਿਚ ਘੁੰਮ ਰਹੇ ਸਨ।

ਹਰਪ੍ਰਤਾਪ ਸਿੰਘ ’ਤੇ ਪਹਿਲ਼ਾਂ ਵੀ ਦਰਜ ਹਨ ਪਰਚੇ

ਅਮੋਲਕਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਚੋਂ ਹਰਪ੍ਰਤਾਪ ਸਿੰਘ ’ਤੇ ਪਹਿਲ਼ਾਂ ਵੀ ਵੱਖ-ਵੱਖ ਥਾਣਿਆਂ ਵਿਚ ਨਸ਼ਿਆਂ ਦੀ ਤਸਕਰੀ ਅਤੇ ਹੋਰ ਵੀ ਗੰਭੀਰ ਅਪਰਾਧਾਂ ਦੇ ਕਰੀਬ ਤਿੰਨ ਕੇਸ ਦਰਜ ਹਨ। ਜੋ ਕਿ ਅੱਜ-ਕੱਲ੍ਹ ਜ਼ਮਾਨਤ ’ਤੇ ਬਾਹਰ ਆਇਆ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ’ਤੇ ਪੁਲਿਸ ਥਾਣਾ ਸਿਵਲ ਲਾਈਨ ਵਿਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Send this to a friend