April 19, 2024 10:38 am

ਕਬੂਤਰਬਾਜੀ ਅਤੇ ਧੋਖਾਧੜੀ ਨਾਲ ਵਿਦੇਸ਼ ਭੇਜਣ ਵਾਲਿਆਂ ਖਿਲਾਫ 370 ਐਫ.ਆਈ.ਆਰ. ਦਰਜ ਕੀਤੀ ਗਈ – ਗ੍ਰਹਿ ਮੰਤਰੀ

ਚੰਡੀਗੜ, 9 ਅਕਤੂਬਰ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਬੂਤਰਬਾਜੀ ਅਤੇ ਧੋਖਾਧੜੀ ਨਾਲ ਵਿਦੇਸ਼ ਵਿਚ ਭੇਜਣ ਵਾਲੇ ਲੋਕਾਂ ਖਿਲਾਫ 370 ਐਫ.ਆਈ.ਆਰ. ਦਰਜ ਕੀਤੀ ਗਈ ਹੈ| ਇਸ ਦੇ ਤਹਿਤ ਦੋਸ਼ੀਆਂ ਨੂੰ ਫੜਦੇ ਹੋਏ ਪੁਲਿਸ ਨੇ 351 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨਾਂ ਦੇ ਕਬਜੇ ‘ਚੋਂ 1.04 ਕਰੋੜ ਰੁਪਏੇ ਦੀ ਨਗਦੀ ਬਰਾਮਦ ਕੀਤੀ ਹੈ|
ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਤੋਂ ਕਬੂਤਰਬਾਜੀ ਵਰਗੇ ਗੋਰਖਧੰਧੇ ਨੂੰ ਪੂਰੀ ਤਰਾਂ ਨਾਲ ਖਤਮ ਕਰਨ ਲਈ ਰਾਜ ਪੱਧਰ ‘ਤੇ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ.) ਦਾ ਗਠਨ ਕੀਤਾ ਹੈ, ਜੋ ਅਜਿਹੇ ਮਾਮਲਿਆਂ ਨੂੰ ਨਿਗਰਾਨੀ ਤੇ ਜਾਂਚ ਕਰੇਗੀ| ਇਸ ਟੀਮ ਵਿਚ ਇਕ ਪੁਲਿਸ ਇੰਸਪੈਕਟਰ ਜਰਨਲ ਦੀ ਪ੍ਰਧਾਨਗੀ ਹੇਠ 6 ਐਸ.ਪੀ. ਪੱਧਰ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਹੈ| ਇਹ ਟੀਮ ਸੂਬੇ ਦੇ ਨੌਜੁਆਨਾਂ ਨਾਲ ਧੋਖਾ ਕਰਨ ਵਾਲੇ ਅਤੇ ਉਨਾਂ ਤੋਂ ਲੱਖ ਰੁਪਏ ਲੈ ਕੇ ਨਾਜਾਇਜ ਢੰਗ ਨਾਲ ਵਿਦੇਸ਼ਾਂ ਵਿਚ ਭੇਜਣ ਵਾਲੇ ਕਬੂਤਰਬਾਜਾਂ ਦੀ ਜਾਂਚ ਕਰ ਰਹੀ ਹੈ| ਸੂਬੇ ਵਿਚ ਸਰਗਰਮ ਰਹੇ ਅਜਿਹੇ ਅਨੇਕ ਕਬੂਤਰਬਾਜ ਸਾਧਾਰਣ ਨੌਜੁਆਨਾਂ ਨੂੰ ਵਿਦੇਸ਼ਾਂ ਦੇ ਅਨੇਕ ਦੇਸ਼ਾਂ ਵਿਚ ਨਾਜਾਇਜ ਢੰਗ ਨਾਲ ਭੇਜਣ ਦਾ ਕੰਮ ਕਰ ਰਹੇ ਸਨ| ਇਨਾ ਵਿਚ ਅਮਰੀਕਾ, ਮਲੇਸ਼ਿਆ, ਮੈਕਸੀਕੋ, ਦੁਬੰਈ ਆਦਿ ਦੇਸ਼ ਸ਼ਾਮਿਲ ਹਨ| ਉਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਵਾਪਿਸ ਭਾਰਤ ਭੇਜੇ ਗਏ ਲੋਕਾਂ ਵਿਚ ਹਰਿਆਣਾ ਦੇ ਕੁਲ 421 ਨਾਗਰਿਕ ਸ਼ਾਮਿਲ ਹਨ|
ਗ੍ਰਹਿ ਮੰਤਰੀ ਨੇ ਦਸਿਆ ਕਿ ਇਸ ਸਬੰਧ ਵਿਚ ਟੀਮ ਨੂੰ ਸਖਤ ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ| ਇਸ ਦੇ ਨਤੀਜੇ ਵੱਜੋਂ ਪੁਲਿਸ ਨੇ ਸੂਬੇ ਦੇ ਵੱਖ-ਵੱਖ ਜਿਲਿਆਂ ਵਿਚ ਛਾਪੇਮਾਰੀ ਕੀਤੀ ਹੈ| ਇਸ ਦੇ ਤਹਿਤ ਵਿਸ਼ੇਸ਼ ਖੋਜ ਟੀਮ ਨੂੰ ਪਿਛਲੇ ਚਾਰ ਮਹੀਨਿਆਂ ਦੌਰਾਨ 646 ਸ਼ਿਕਾਇਤਾਂ ਪ੍ਰਾਪਤ ਹੋਈ ਹੈ, ਜਿੰਨਾਂ ਵਿਚੋਂ 370 ਸ਼ਿਕਾਇਤਾਂ ‘ਤੇ ਮੁਕਦਮਾ ਦਰਜ ਕੀਤੇ ਗਏ ਹਨ ਅਤੇ 276 ਸ਼ਿਕਾਇਤਾਂ ਜਾਂਚ ਲਈ ਸਬੰਧਤ ਜਿਲਿ•ਆਂ ਵਿਚ ਭੇਜੀ ਜਾ ਚੁੱਕੀ ਹੈ|
ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਟੀਮ ਨੇ ਸਾਲ 2018 ਤੇ 2019 ਵਿਚ ਦਰਜ ਕੀਤੇ ਗਏ 51 ਮੁਕਦਮਿਆਂ ਅਤੇ ਸਾਲ 2020 ਦੇ 370 ਮੁਕਦਮਿਆਂ ਦੀ ਜਾਂਚ ਕਰਕੇ ਕੁਲ 351 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ| ਇਸ ਤੋਂ ਪਹਿਲਾਂ ਸਾਲ 2008 ਤੋਂ 2019 ਤਕ ਦੇ ਸਮੇਂ ਵਿਚ ਪ੍ਰਵਾਸੀ ਐਕਟ ਦੇ ਤਹਿਤ 163 ਮਾਮਲੇ ਦਰਜ ਕੀਤੇ ਗਏ ਸਨ, ਪਰ ਸਾਲ 2020 ਵਿਚ ਐਸਆਈਟੀ ਵੱਲੋਂ ਦਰਜ ਕੀਤੇ ਗਏ ਮਾਮਲੇ ਲਗਭਗ 127 ਫੀਸਦੀ ਵੱਧ ਹੈ| ਇਸ ਤਰਾਂ, ਪਿਛਲੇ 12 ਸਾਲਾਂ ਵਿਚ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਗ੍ਰਿਫਤਾਰ ਕੁਲ ਦੋਸ਼ੀਆਂ ਵਿਚੋਂ ਜਾਂਚ ਟੀਮ ਵੱਲੋਂ 94 ਫੀਸਦੀ ਵੱਧ ਦੋਸ਼ੀਆਂ ਨੂੰ ਫੜਿਆ ਹੈ|
ਸ੍ਰੀ ਵਿਜ ਨੇ ਦਸਿਆ ਕਿ ਜਿਲਾ ਕਰਨਾਲ ਵਿਚ ਸੱਭ ਤੋਂ ਵਧ 175 ਐਫਆਈਆਰ ਹੋਈ ਹੈ| ਇਸ ਤਰਾਂ, ਕੁਰੂਕਸ਼ੇਤਰ ਵਿਚ 80, ਕੈਥਲ ਵਿਚ 51, ਅੰਬਾਲਾ ਵਿਚ 44 ਅਤੇ ਭਿਵਾਨੀ, ਦਾਦਰੀ, ਸਿਰਸਾ, ਨਾਰਨੌਲ ਅਤੇ ਭਿਵਾਨੀ ਵਿਚ ਸੱਭ ਤੋਂ ਘੱਟ ਐਫਆਈਆਰੀ ਦਰਜ ਕੀਤੇ ਹਨ| ਇਸ ਤੋਂ ਇਲਾਵਾ, ਹੋਰ ਜਿਲਿ•ਆਂ ਵਿਚ ਹੋਰ ਜਿਲਿ•ਆਂ ਵਿਚ ਇਸ ਤਰਾਂ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ|

Send this to a friend