Tuesday , 1 December 2020
Breaking News
You are here: Home » haryana news » ਹਰਿਆਣਾ ਸਰਕਾਰ ਸੂਬੇ ਵਿਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ

ਹਰਿਆਣਾ ਸਰਕਾਰ ਸੂਬੇ ਵਿਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ

ਚੰਡੀਗੜ੍ਹ, 21 ਨਵੰਬਰ – ਹਰਿਆਣਾ ਸਰਕਾਰ ਹਰਿਆਣਾ ਲਾਰਜ ਸਕੇਲ ਮੈਪਿੰਗ ਪਰਿਯੋਜਨਾਂ ਅਤੇ ਸਵਾਮਿਤਵ ਯੋਜਨਾ ਦੇ ਤਹਿਤ ਸੂਬੇ ਵਿਚ ਕੀਤੇ ਜਾ ਰਹੇ ਡਰੋਨ ਫਲਾਇੰਗ ਕਾਰਜ ਨੂੰ ਜਨਵਰੀ 2021 ਤਕ ਪੂਰਾ ਕਰ ਲਵੇਗੀ ਅਤੇ ਮਾਰਚ, 2021 ਤਕ ਫੀਚਰ ਐਕਸਟ੍ਰੇਕਸ਼ਨ ਕਾਰਜ ਨੂੰ ਵੀ ਆਖੀਰੀ ਰੂਪ ਦੇ ਦਿੱਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਭਾਰਤ ਦੇ ਜਨਰਲ ਸਰਵੇਅਰ ਲੈਫਟੀਨੈਂਟ ਜਨਜਲ ਗਿਰੀਸ਼ ਕੁਮਾਰ ਅਤੇ ਰਾਜ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਆਯੋਜਿਤ ਲਾਰਜ ਸਕੇਲ ਮੈਪਿੰਗ ਪਰਿਯੋਜਨਾ ਅਤੇ ਸਵਾਮਿਤਵ ਯੋਜਨਾ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ|ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰੇਕ ਰੇਵੇਨਿਯੂ ਏਸਟੇਟ ਵਿਚ ਨਿਜੀ, ਜਨਤਕ, ਖੇਤੀਬਾੜੀ ਅਤੇ ਨਿਵਾਸ ਖੇਤਰ ਆਦਿ ਨੂੰ ਵਰਗੀਕ੍ਰਿਤ ਕਰਦੇ ਹੋਏ ਉਸ ਰੇਵੇਨਿਯੂ ਏਸਟੇਟ ਦੀ ਕੁੱਲ ਜਮੀਨ ਦਾ ਡੇਟਾ ਇਕੱਠਾ ਕੀਤਾ ਜਾਵੇ| ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਤਾਂ ਜੋ ਇਸ ਪਰਿਯੋਜਨਾ ਵਿਚ ਸਬੰਧਿਤ ਕੰਮਾਂ ਵਿਚ ਤੇਜੀ ਲਿਆਈ ਜਾ ਸਕੇ|ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲਿਆਂ ਵਿਚ ਹੁਣ ਤਕ ਕੰਮ ਪੂਰਾ ਨਹੀਂ ਹੋਇਆ ਹੈ, ਉੱਥੇ ਡਰੋਨ ਅਤੇ ਸਰਵੇਖਣ ਕਰਨ ਵਾਲੀ ਟੀਮਾਂ ਦੀ ਗਿਣਤੀ ਦੁਗਣੀ ਕਰ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ| ਇਸ ਤੋਂ ਇਲਾਵਾ, ਪ੍ਰਾਰੂਪ ਮਾਨਚਿੱਤਰ ਦਾ ਕਾਰਜ ਵੀ ਪ੍ਰਾਥਮਿਕਤਾ ਦੇ ਆਧਾਰ ‘ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ, ਚਰਖੀ ਦਾਦਰੀ, ਫਰੀਦਾਬਾਦ, ਕਰਨਾਲ, ਝੱਜਰ, ਭਿਵਾਨੀ ਅਤੇ ਰੋਹਤਕ ਵਿਚ ਲੰਬਿਤ ਜਮਾਬੰਦੀਆਂ ਨੂੰ ਜਲਦੀ ਤੋਂ ਜਲਦੀ ਆਨਲਾਇਨ ਕੀਤਾ ਜਾਵੇ|ਭਾਰਤ ਦੇ ਜਨਰਲ ਸਰਵੇਅਰ ਲੈਫਟੀਨੈਂਟ ਜਨਰਲ ਗਿਰੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਪਰਿਯੋਜਨਾ ਦੇ ਟੀਚਿਆਂ ਨੂੰ ਸੁਚਾਰੂ ਅਤੇ ਜਲਦੀ ਰੂਪ ਨਾਲ ਲਾਗੂ ਕਰਨ ਦੇ ਲਈ ਲਾਇਨ ਮਾਰਕਿੰਗ ਦੇ ਨਾਲ-ਨਾਲ ਡਰੋਨ ਫਲਾਇੰਗ, ਨਿਰੀਖਣਾਂ ਅਤੇ ਫੀਚਰ ਐਕਸਟ੍ਰੇਕਸ਼ਨ ਦੇ ਹਫਤਾਵਾਰ ਟੀਚਾ ਦਿੱਤਾ ਜਾ ਰਿਹਾ ਹੈ ਅਤੇ ਹਰ ਹਫਤੇ ਇੰਨ੍ਹਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ| ਸਬੰਧਿਤ ਅਧਿਕਾਰੀਆਂ ਨੂੰ ਇੰਨ੍ਹਾਂ ਸਾਰੇ ਕੰਮਾਂ ਦੀ ਮਾਨੀਟਰਿੰਗ ਕਰਨ ਦੇ ਲਈ ਵੀ ਨਿਰਦੇਸ਼ ਦਿੱਤੇ ਗਏ ਹਨ|ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਗਿਆ ਕਿ ਮਹੇਂਦਰਗੜ੍ਹ, ਰਿਵਾੜੀ, ਝੱਜਰ, ਚਰਖੀ ਦਾਦਰੀ ਅਤੇ ਰੋਹਤਕ ਸਮੇਤ ਕੁੱਝ ਜਿਲ੍ਹਿਆਂ ਵਿਚ ਸਵਾਮਿਤਵ ਯੋਜਨਾ ਦੇ ਤਹਿਤ ਸੌ-ਫੀਸਦੀ ਕਾਰਜ ਜਲਦੀ ਪੂਰਾ ਕਰ ਲਿਆ ਜਾਵੇਗਾ|ਮੀਟਿੰਗ ਵਿਚ ਦਸਿਆ ਗਿਆ ਕਿ ਕਰਨਾਲ ਦੀਆਂ ਤਸਵੀਰਾਂ ਲਈ 360 ਕੈਮਰਿਆਂ ਦੀ ਨਵੀਂ ਤਕਨੀਕ ਦੀ ਵਰਤੋ ਕੀਤੀ ਗਈ ਹੈ| ਮੈਪਿੰਗ ਪੂਰੀ ਹੋ ਜਾਣ ਬਾਅਦ ਇਹ ਫੋਟੋ ਮਾਨਚਿੱਤਰਾਂ ਦੇ ਨਾਲ ਏਕੀਕ੍ਰਿਤ ਕੀਤੇ ਜਾਣਗੇ ਅਤੇ ਇਹ ਕਾਰਜ 10 ਦਸੰਬਰ, 2020 ਤਕ ਪੂਰਾ ਹੋ ਜਾਵੇਗਾ| ਮੌਜੂਦਾ ਵਿਚ 18 ਜਿਲ੍ਹਿਆਂ ਵਿਚ ਡਰੋਨ ਟੀਮਾਂ ਦੀ ਪ੍ਰਤੀਨਿਯੁਕਤੀ ਕੀਤੀ ਗਈ ਹੈ ਅਤੇ ਬਾਕੀ ਜਿਲ੍ਹਿਆਂ ਵਿਚ ਵੀ ਜਲਦੀ ਹੀ ਟੀਮਾਂ ਦੀ ਪ੍ਰਤੀਨਿਯੁਕਤੀ ਕੀਤੀ ਜਾਵੇਗੀ|ਇਸ ਮੌਕੇ ‘ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਅਮਿਤ ਕੁਮਾਰ ਅਗਰਵਾਲ ਵੀ ਮੌਜੂਦ ਸਨ|

Comments are closed.

COMING SOON .....


Scroll To Top
11