Tuesday , 1 December 2020
Breaking News
You are here: Home » haryana news » ਹਰਿਆਣਾ ਦੇ ਸਿਹਤ ਮੰਤਰੀ ਨੇ ਅੱਜ ਕੋਰੋਨਾ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ

ਹਰਿਆਣਾ ਦੇ ਸਿਹਤ ਮੰਤਰੀ ਨੇ ਅੱਜ ਕੋਰੋਨਾ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸਵਦੇਸ਼ੀ ਕੰਪਨੀ ਭਾਰਤ ਬਾਇਓਟੇਕ ਵੱਲੋਂ ਨਿਰਮਾਣਿਤ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ| ਸ੍ਰੀ ਵਿਜ ਟ੍ਰਾਇਲ ਵਿਚ ਬਤੌਰ ਵਾਲੰਟਿਅਰ ਇੰਜੈਕਸ਼ਨ ਲਗਵਾਉਣ ਵਾਲੇ ਪਹਿਲੇ ਮੰਤਰੀ ਬਣ ਗਏ ਹਨ|ਸ੍ਰੀ ਵਿਜ ਨੇ ਕਿਹਾ ਕਿ ਹਿੰਦੂਸਤਾਨ ਦੇ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਸਵਦੇਸ਼ੀ ਕੰਪਨੀ ਦੇ ਇਸ ਤੋਂ ਪਹਿਲਾਂ ਵੈਕਸੀਨ ਦੇ ਦੋ ਸਫਲ ਜਾਂਚ ਹੋ ਚੁੱਕੇ ਹਨ ਅਤੇ ਇਸ ਦਾ ਆਖੀਰੀ ਅਤੇ ਤੀਜੀ ਜਾਂਚ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ| ਜਿਸ ਕੋਰੋਨਾ ਦੀ ਬੀਮਾਰੀ ਨਾਲ ਪੂਰਾ ਵਿਸ਼ਵ ਪੀੜਤ ਅਤੇ ਡਰਿਆ ਹੈ ਉਸ ਤੋਂ ਲੜਨ ਲਈ ਹਿੰਦੂਸਤਾਨ ਦੀ ਇਕ ਕੰਪਨੀ ਭਾਰਤ ਬਾਇਓਟੈਕ ਕੋਰੋਨਾ ਦੀ ਵੈਕਸੀਨ ਤਿਆਰ ਕਰ ਰਹੀ ਹੈ ਅਤੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਦੇ ਨਾਲ ਮਿਲ ਕੇ ਜਾਂਚ ਕਰ ਰਹੀ ਹੈ|ਸਿਹਤ ਮੰਤਰੀ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤੋਂ ਡਰਨ ਵਾਲੀ ਕੋਈ ਗਲ ਨਹੀਂ ਹੈ| ਲੋਕਾਂ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਗਿਣਤੀ ਵਿਚ ਇਸ ਦਾ ਹਿੱਸਾ ਬਨਣਾ ਚਾਹੀਦਾ ਹੈ| ਇਸ ਲਈ ਉਨ੍ਹਾਂ ਨੇ ਸੱਭ ਤੋਂ ਪਹਿਲਾ ਖੁਦ ‘ਤੇ ਇਸ ਦੀ ਜਾਂਚ ਕਰਵਾਈ ਹੈ ਤਾ ਜੋ ਲੋਕਾਂ ਦੇ ਮਨ ਵਿਚ ਕਿਸੇ ਤਰ੍ਹਾ ਦੀ ਸ਼ੰਕਾ ਜਾਂ ਡਰ ਨਾ ਰਹੇ|ਤੀਜੇ ਅਤੇ ਆਖੀਰੀ ਪੜਾਅ ਦੀ ਵੈਕਸੀਨ ਦੀ ਜਾਂਚ 25 ਹਜਾਰ 800 ਲੋਕਾਂ ‘ਤੇ ਕੀਤੀ ਜਾਵੇਗੀ|ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਇਕ ਹਜਾਰ ਵਾਲੰਟਿਅਰ ਨੂੰ ਕੋਰੋਨਾ ਵੈਕਸੀਨ ਜਾਂਚ ਲਈ ਰਜਿਸਟਰਡ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਉਮਰ ਦਾ ਵਿਅਕਤੀ ਵਾਲੰਟਿਅਰ ਵਜੋ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ ਹੈ|ਜੇ ਕੋਈ ਵਿਅਕਤੀ ਕੋਰੋਨਾ ਵੈਕਸੀਨ ਟ੍ਰਾਇਲ ਦਾ ਹਿੱਸਾ ਬਨਣਾ ਚਾਹੁੰਦਾ ਹੈ, ਤਾਂ ਉਹ ਰੋਹਤਕ ਪੀਜੀਆਈ ਵੱਲੋਂ ਜਾਰੀ ਹੈਲਪਲਾਇਨ ਨੰਬਰ 9416447071 ‘ਤੇ ਸੰਪਰਕ ਕਰ ਸਕਦਾ ਹੈ ਜਾਂ ਤਅਰੀ|ਫਰਡਜਦ19“ਪਠ.ਜ;|ਫਰਠ ‘ਤੇ ਮੇਲ ਕਰ ਸਕਦਾ ਹੈ|ਉਨ੍ਹਾਂ ਨੇ ਕਿਹਾ ਕਿ ਜਿਨ ਵਾਲੰਟਿਅਰ ‘ਤੇ ਇਸ ਵੈਕਸੀਨ ਦਾ ਟ੍ਰਾਇਲ ਕੀਤਾ ਜਾਵੇਗਾ, ਉਨ੍ਹਾਂ ਦੀ ਡਾਕਟਰਾਂ ਦੀ ਟੀਮ ਵੱਲੋਂ ਸਮੇਂ-ਸਮੇਂ ‘ਤੇ ਜਾਂਚ ਵੀ ਕੀਤੀ ਜਾਵੇਗੀ ਤਾਂ ਜੋ ਵੈਕਸੀਨ ਤੋਂ ਹੋਣ ਵਾਲੇ ਪ੍ਰਭਾਵ ‘ਤੇ ਨਜਰ ਰੱਖੀ ਜਾ ਸਕੇ|ਉਨ੍ਹਾਂ ਨੇ ਕਿਹਾ ਕਿ ਤੀਜੇ ਤੇ ਆਖੀਰੀ ਪੜਾਅ ਦੇ ਸਫਲ ਜਾਂਚ ਬਾਅਦ ਸਰਕਾਰ ਇਸ ਦੀ ਇਜਾਜਤ ਦੇ ਦਿੰਦੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਸਾਲ 2021 ਦੇ ਸ਼ੁਰੂ ਵਿਚ ਹੀ ਵੈਕਸੀਨ ਨੂੰ ਕੋਰੋਨਾ ਦੇ ਲਈ ਇਸਤੇਮਾਲ ਕੀਤਾ ਜਾਵੇਗਾ ਅਤੇ ਕੋਰੋਨਾ ਦੇ ਡਰ ਵਿਚ ਜੀ ਰਹੇ ਲੋਕਾਂ ਨੂੰ ਇਸ ਬੀਮਾਰੀ ਤੋਂ ਮੁਕਤੀ ਮਿਲੇਗੀ|ਇਸ ਤੋਂ ਪਹਿਲਾ ਡਾਕਟਰਾਂ ਦੀ ਟੀਮ ਨੇ ਸ੍ਰੀ ਵਿਜ ਦੇ ਸਿਹਤ ਦੀ ਜਾਂਚ ਕੀਤੀ ਅਤੇ ਰੋਹਤਕ ਪੀਜੀਆਈ ਦੇ ਐਕਸਪਰਟ ਡਾਕਟਰਾਂ ਦੀ ਨਿਗਰਾਨੀ ਵਿਚ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿਚ ਵੈਕਸੀਨ ਦਿੱਤੀ ਗਈ| ਵੈਕਸੀਨ ਦੇ ਟ੍ਰਾਇਲ ਦੌਰਾਨ ਰੋਹਤਕ ਪੀਜੀਆਈ ਦੇ ਵਾਇਸ ਚਾਂਸਲਰ ਡਾ. ਓਪੀ ਕਾਲਰਾ ਹਰਿਆਣਾ ਨੋਡਲ ਅਫਸਰ ਡਾ. ਧਰੁਵ ਚੌਧਰੀ ਆਪਣੀ ਟੀਮ ਦੇ ਨਾਲ ਮੌਜੂਦ ਰਹਿਣ|

Comments are closed.

COMING SOON .....


Scroll To Top
11