Tuesday , 1 December 2020
Breaking News
You are here: Home » haryana news » ਹਰਿਆਣਾ ਦੇ ਰਾਜਪਾਲ ਨੇ ਆਲੋਕ ਵਰਮਾ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਸੁੰਹ ਚੁੱਕਾਈ

ਹਰਿਆਣਾ ਦੇ ਰਾਜਪਾਲ ਨੇ ਆਲੋਕ ਵਰਮਾ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਸੁੰਹ ਚੁੱਕਾਈ

ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੇ ਅੱਜ ਆਲੋਕ ਵਰਮਾ, ਆਈ.ਐਫ.ਐਸ. ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਜੋਂ ਸੁੰਹ ਚੁੱਕਾਈ|ਇੱਥੇ ਰਾਜ ਭਵਨ ਵਿਚ ਆਯੋਜਿਤ ਸੁੰਹ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਹਾਜਿਰ ਵਿਚ ਆਲੋਮ ਵਰਮਾ ਨੇ ਅਹੁੱਦੇ ਤੇ ਭੇਦ ਗੁਪਤ ਰੱਖਣ ਦੀ ਸੁੰਹ ਲਈ| ਇਸ ਮੌਕੇ ‘ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਸਿਖਿਆ ਮੰਤਰੀ ਕੰਵਰ ਪਾਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਵਧੀਕ ਮੁੱਖ ਸਕੱਤਰ /ਵਿੱਤ ਕਮਿਸ਼ਨਰ (ਮਾਲੀਆ) ਸੰਜੀਵ ਕੌਸ਼ਲ, ਸਕੱਤਰ ਰਾਜਪਾਲ ਡਾ. ਜੀ.ਅਨੁਪਮਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਹਰਿਆਣਾ ਪੁਲਿਸ ਦੇ ਡਾਇਰੈਕਟਰ ਜਰਨਲ ਮਨੋਜ ਯਾਦਵ, ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਤੋਂ ਇਲਾਵਾ ਸੀਨੀਅਰ ਅਧਿਕਾਰੀ ਤੇ ਮੰਨੇ-ਪ੍ਰਮੰਨੇ ਵਿਅਕਤੀਆਂ ਤੋਂ ਇਲਾਵਾ ਸ੍ਰੀ ਵਰਮਾ ਦੇ ਪਰਿਵਾਰ ਦੇ ਮੈਂਬਰ ਵੀ ਹਾਜਿਰ ਸਨ|

Comments are closed.

COMING SOON .....


Scroll To Top
11