Saturday , 23 January 2021
Breaking News
You are here: Home » haryana news » ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਯੂਨੀਵਰਸਿਟੀ ਦੇ ਨਵੇਂ ਕਾਡਲ ਦਾ ਉਦਘਾਟਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਯੂਨੀਵਰਸਿਟੀ ਦੇ ਨਵੇਂ ਕਾਡਲ ਦਾ ਉਦਘਾਟਨ ਕੀਤਾ

ਚੰਡੀਗੜ੍ਹ, 08 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ਯੂਨੀਵਰਸਿਟੀ ਦੇ ਨਵੇਂ ਕਾਡਲ ਦਾ ਉਦਘਾਟਨ ਕੀਤਾ। ਉਦਾਘਟਨ ਦੌਰਾਨ ਮਨੋਹਰ ਲਾਲ ਨੇ ਗੁਰੂਗ੍ਰਾਮ ਯੂਨੀਵਰਸਿਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤੀ ਸਭਿਆਚਾਰ ਵਿਚ ਗੁਰੂ-ਸ਼ਿਸ਼ ਪਰੰਪਰਾ ਪ੍ਰਾਚੀਲ ਕਾਲ ਤੋਂ ਚੱਲੀ ਆ ਰਹੀ ਹੈ ਅਤੇ ਇਸੀ ਪਰੰਪਰਾ ਨੂੰ ਅੱਗੇ ਪੜਾਉਣ ਦਾ ਕੰਮ ਗੁਰੂਗ੍ਰਾਮ ਯੂਨੀਵਰਸਿਟੀ ਵਿਚ ਲਗਾਤਾਰ ਚੱਲ ਰਿਹਾ ਹੈ।ਉਨ੍ਹਾਂ ਨੇ ਗੁਰੂ ਦਰੋਣਾਚਾਰਿਆ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ ਸਦੀਆਂ ਤੋਂ ਗੁਰੂ-ਸ਼ਿਸ਼ ਪਰੰਪਰਾ ਵਿਸ਼ਵ ਦਾ ਮਾਰਗਦਰਸ਼ਨ ਕਰਦੀ ਰਹੀ ਹੈ। ਅਨੇਕ ਅਜਿਹੇ ਮਹਾਪੁਰਸ਼ ਹੋਏ ਹਲ, ਜਿਨ੍ਹਾਂ ਨੂੰ ਸਵਾਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਿਚ ਉਨ੍ਹਾਂ ਦੇ ਗੁਰੂਆਂ ਦੀ ਸੱਭ ਤੋਂ ਮਹਤੱਵਪੂਰਣ ਭੁਮਿਕਾ ਰਹੀ। ਉਨ੍ਹਾਂ ਨੇ ਕਿਹਾ ਕਿ ਬਦਲਦੇ ਸਮੇਂ ਵਿਚ ਗੁਰੂ-ਸ਼ਿਸ਼ ਪਰੰਪਰਾ ਅਤੇ ਅਧਿਆਪਕ-ਸੰਸਥਾਨ ਦਾ ਸਵਰੂਪ ਭਲੇ ਹੀ ਬਦਲ ਗਿਆ ਹੈ ਪਰ ਸਮਾਜ ਅਤੇ ਮਜਬੂਤ ਰਾਸ਼ਟਰ ਦੇ ਨਿਰਮਾਣ ਵਿਚ ਯੂਨੀਵਰਸਿਟੀ ਦੀ ਭੁਮਿਕਾ ਅੱਜ ਵੀ ਉਨ੍ਹੀ ਹੀ ਮੁਲਵਾਨ ਹੈ। ਅੱਜ ਦਾ ਯੁਵਾ ਕਰਮਟ ਅਤੇ ਅਨੁਸ਼ਾਸਨਿਕ ਹੋਵੇਗਾ ਤਾਂ ਦੇਸ਼ ਦਾ ਭਵਿੱਖ ਯਕੀਨੀ ਹੀ ਉਜਵਲ ਹੋਵੇਗਾ। ਅਜਿਹੇ ਵਿਚ ਯੂਨੀਵਰਸਿਟੀ ਦੀ ਭੁਮਿਕਾ ਯਕੀਨੀ ਰੂਪ ਨਾਲ ਕਾਫੀ ਅਹਿਮ ਹੋ ਜਾਂਦੀ ਹੈ।ਇਸ ਮੌਕੇ ‘ਤੇ ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਮਾਰਕੰਡੇਯ ਆਹੂਜਾ ਨੇ ਕਿਹਾ ਕਿ ਸਾਡਾ ਸੌਭਾਗ ਹੈ ਕਿ ਗੁਰੂਗ੍ਰਾਮ ਯੂਨੀਵਰਸਿਟੀ ਦੇ ਨਵੇਂ ਮਾਡਲ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਹੈ। ਉਨ੍ਹਾਂ ਨੇ ਗੁਰੂਗ੍ਰਾਮ ਯੂਨੀਵਰਸਿਟੀ ਦੇ ਕੰਸੇਪਟ ‘ਤੇ ਬੋਲਦੇ ਹੋਏ ਕਿਹਾ ਕਿ ਸਾਡਾ ਯਤਨ ਹੈ ਕਿ ਸਾਡੀ ਜੜਾਂ ਭਾਰਤੀਅਤਾ ਵਿਚ ਹੋਣ ਅਤੇ ਸਾਡੀ ਉੜਾਨ ਆਧੁਨਿਕਤਾ ਦੇ ਵੱਲ ਜਾਵੇ ਕਿਉਂਕਿ ਸਾਡਾ ਵਰੇ-ਵਾਕ ਹੈ ਵਿਦਿਆ ਜੀਵਨਾਯ ਨ ਤੂ ਜੀਵਨਕਾਯ ਹੈ ਮਤਲਬ ਵਿਦਿਆ ਨੂੰ ਹੁਣ ਤਕ ਜੀਵਿਕਾ ਦੇ ਨਾਲ ਜੋੜਿਆ ਗਿਆ ਸੀ ਪਰ ਅਿਸੀਂ ਜੀਵਨ ਦੇ ਨਾਲ ਜੋੜਨ ਦਾ ਕੰਮ ਕੀਤਾ ਹੈ।ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਯੂਨੀਵਰਸਿਟੀ ਦਾ ਹਰਿਆ-ਭਰਿਆ ਨਵਾਂ ਪਰਿਸਰ-ਗੁਰੂਗ੍ਰਾਮ ਤੋਂ ਕਰੀੁਬ15 ਕਿਲੋਮੀਟਰ ਦੂਰ ਪਿੰਡ ਕਾਂਕਰੌਲਾ ਦੇ ਸੈਕਟਰ-87 ਵਿਚ ਬਣ ਰਿਹਾ ਹੈ। ਗੁਰੂਗ੍ਰਾਮ ਯੂਨੀਵਰਸਿਟੀ ਦਾ ਮਾਸਟਰ ਪਲਾਨ ਭਗਵਾਨ ਗਣੇਸ਼ ਦੇ ਆਕਾਰ ਦੇ ਵਰਗਾ ਤਿਆਰ ਕੀਤਾ ਹੈ। ਮਾਸਟਰ ਪਲਾਨ ਵਿਚ ਐਡਮਿਨਿਸਟ੍ਰੇਸ਼ਨ, ਫੈਕਲਅੀ ਹਾਊਸ ਬਿਲਡਿੰਗ ਫਾਰਮਾਸੂਟੀਕਲ ਸਾਇੰਸ ਬਲਾਕ, ਫਿਜੀਓਥੈਰੇਪੀ ਬਲਾਕ, ਲਾਇਫ ਸਾਇੰਸ ਬਲਾਕ, ਸਾਇੰਸ ਬਲਾਕ, ਇੰਜੀਨੀਅਰਿੰਗ ਬਲਾਕ, ਕਾਰਸ ਐਂਡ ਮੈਨੇਜਮੈਂਟ ਬਲਾਕ, ਹਿਯੂਮਿਨਿਟੀ ਐਂਡ ਸਾਇੰਸ ਬਲਾਕ, ਲਾ ਬਲਾਕ, ਯੂਨੀਵਰਸਿਟੀ ਹੈਲਥ ਸੈਂਟਰ, ਐਨੀਮਲ ਹਾਊਸ ਬਲਾਕ, ਵਰਕਸ਼ਾਪ, ਸੈਂਟਰਲ ਲਾਇਬ੍ਰੇਰੀ, ਇਨੋਵੇਸ਼ਨ ਸਂੈਟਰ, ਐਨੀਮਲ ਹਾਊਸ ਬਲਾਕ, ਵਰਕਸ਼ਾਪ, ਸੈਂਟਰ ਲਾਇਬ੍ਰੇਰੀ, ਇਨੋਵੇਸ਼ਨ ਸੈਂਟਰ, ੲਥਲੈਟਿਕਸ ਟ੍ਰੈਕ, ਹਾਕੀ ਮੈਦਾਨ, ਬਾਸਕੇਟਬਾਲ ਤੇ ਬੈਡਮਿੰਟਨ ਕੋਰਟ, ਵੀਸੀ ਰੇਜੀਡੈਂਸ, ਕਰਮਚਾਰੀ ਰਿਹਾਇਸ਼, ਗਰਲਸ ਐਂਡ ਬੁਆਇਜ ਹਾਸਟਲ, ਸਰਵਿਸ ਬਲਾਕ, ਪਾਰਕਿੰਗ, ਟੈਂਪਰੇਰੀ ਆਫਿਸ ਤੇ ਕੈਂਟੀਨ ਸ਼ਾਮਿਲ ਕੀਤੀਆਂ ਗਈਆਂ ਾਨ। ਅਗਲੇ ਤਿੰਨ ਸਾਲਾਂ ਵਿਚ ਇਹ ਯੂਨੀਵਰਸਿਟੀ ਪੂਰੀ ਤਰ੍ਹਾ ਬਣ ਕੇ ਤਿਆਰ ਹੋ ਜਾਵੇਗੀ।

Comments are closed.

COMING SOON .....


Scroll To Top
11