Tuesday , 1 December 2020
Breaking News
You are here: Home » haryana news » ਹਰਿਆਣਾ ਦੇ ਮੁੱਖ ਮੰਤਰੀ ਨੇ ਸਿੰਗਾਪੁਰ ਦੇ ਪ੍ਰਮੁੱਖ ਉਦਮਾਂ ਨੂੰ ਰਾਜ ਵਿਚ ਆਪਣਾ ਆਧਾਰ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਹਰ ਤਰ੍ਹਾ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਸਿੰਗਾਪੁਰ ਦੇ ਪ੍ਰਮੁੱਖ ਉਦਮਾਂ ਨੂੰ ਰਾਜ ਵਿਚ ਆਪਣਾ ਆਧਾਰ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਹਰ ਤਰ੍ਹਾ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਿੰਗਾਪੁਰ ਦੇ ਪ੍ਰਮੁੱਖ ਉਦਮਾਂ ਨੂੰ ਰਾਜ ਵਿਚ ਆਪਣਾ ਆਧਾਰ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਹਰ ਤਰ੍ਹਾ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਦੀ ਜਰੂਰਤਾਂ ਨੂੰ ਦੇਖਦੇ ਹੋਏ ਵਿਸ਼ਵ ਮੁੱਲ ਸ਼੍ਰਿੰਖਲਾ ਨੂੰ ਜੋੜਨ ਅਤੇ ਨਿਵੇਸ਼ਕਾਂ ਦੇ ਕਾਰੋਬਾਰ ਯੌਜਨਾਵਾਂ ਸੰਚਾਲਿਤ ਕਰਨ ਦੇ ਲਈ ਸਰਗਰਮ ਸਹੂਲਤਾਂ ਮਹੁਇਆ ਕਰਵਾਉਣ ਦੇ ਉਦੇਸ਼ ਨਾਲ, ਰਾਜ ਸਰਕਾਰ ਨੇ ਵਿਦੇਸ਼ ਸਹਿਯੌਗ ਵਿਭਾਗ ਸਥਾਪਿਤ ਕੀਤਾ ਹੈ| ਉਨ੍ਹਾਂ ਨੇ ਭਰੋਸਾ ਦਿੱਤਾ ਕਿ ਵਿਦੇਸ਼ ਸਹਿਯੋਗ ਵਿਭਾਗ ਸਿੰਗਾਪੁਰ ਦੀ ਕੰਪਨੀਆਂ ਨੂੰ ਹਰਿਆਣਾ ਵਿਚ ਉਨ੍ਹਾਂ ਦੇ ਕਾਰੋਬਾਰਾਂ ਦੇ ਲਈ ਹਰਸੰਭਵ ਸਹਾਇਤਾ ਪ੍ਰਦਾਨ ਕਰੇਗਾ|ਸ੍ਰੀ ਮਨੋਹਰ ਲਾਲ ਅੱਜ ਇੱਥੇ ਰਾਜ ਸਰਕਾਰ, ਇਨਵੈਸਟ ਇੰਡੀਆ ਅਤੇ ਟਰਪ੍ਰਾਇਜ ਸਿੰਗਾਪੁਰ ਵੱਲੋਂ ਆਯੋਜਿਤ ਹਰਿਆਣਾ-ਸਿੰਗਾਪੁਰ ਰਾਊਂਡਟੇਬਲ ਵਰਚੂਅਲ ਕਾਨਫ੍ਰੈਂਸ ਵਿਚ ਬੋਲ ਰਹੇ ਸਨ| ਭਾਰਤ ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਵੀ ਸਮੇਲਨ ਵਿਚ ਮੌਜੂਦ ਰਹੇ|ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਇਕ ਨਵਾਂ ਸ਼ਿਕਾਇਤ ਹੱਲ ਪੋਰਟਲ ਲਾਂਚ ਕੀਤਾ ਜਾਵੇਗਾ| ਨਿਵੇਸ਼ਕ ਸਿੰਗਲ ਪਲੇਟਫਾਰਮ ਰਾਹੀਂ ਆਪਣੈ ਸੁਆਲ ਅਤੇ ਚਿੰਤਾਵਾਂ ਰਜਿਸਟਰਡ ਕਰ ਸਕਦੇ ਹਨ|ਇਸ ਮੌਕੇ ‘ਤੇ, ਡਿਯੂਰਾਪਾਵਰ, ਵਾਈਸੀਐਚ ਗਰੁੱਪ, ਅਗਰੋਕਾਰਪ ਇੰਟਰਨੈਸ਼ਨਲ, ਟ੍ਰਾਂਸਵਲਡ ਟਰਮੀਨਲਸ, ਸਕਿਲ ਐਮਜੀ ਵੇਂਚਰਸ, ਲੀਜੈਂਡ ਲਾਜਿਸਟਿਕਸ, ਸੁਰਬਾਨਾ ਜੁਰੋਂਗ ਸਮੇਤ ਸਿੰਗਾਪੁਰ ਦੀ ਕਈ ਮੋਹਰੀ ਕੰਪਨੀਆਂ ਦੇ ਸੀਈਓ ਅਤੇ ਵਿਸ਼ੇਸ਼ ਪ੍ਰਤੀਨਿਧੀਆਂ ਨੇ ਲਾਜਿਸਟਿਕਸ, ਵੇਅਰਹਾਊਸਿੰਗ, ਕੋਲਡ ਚੇਨ, ਟ੍ਰਾਂਸਪੋਰਟ ਹੱਬ, ਵੰਡ ਸਹੂਲਤਾਂ ਅਤੇ ਇਲੈਕਟ੍ਰੋਨਿਕ ਗੈਜੇਟਸ ਦੇ ਮਨਯੂਫੈਕਚਰਿੰਗ ਦੇ ਖੇਤਰ ਵਿਚ ਆਪਣੀ ਇਕਾਈਆਂ ਦਾ ਵਿਸਥਾਰ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ|ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਹਰ ਦਿਨ ਵੱਧ ਰਿਹਾ ਹੈ ਅਤੇ ਨਵੇਂ ਮੀਲ ਦਾ ਪੱਥਰ ਹਾਸਲ ਕਰ ਰਿਹਾ ਹੈ| ਉਨ੍ਹਾਂ ਨੇ ਸਪਸ਼ਟ ਵਿਜਨ, ਰਾਜਨੀਤਿਕ ਇੱਛਾਸ਼ਕਤੀ, ਸੁਸਾਸ਼ਨ, ਸਹਾਨੁਭੂਤੀ, ਮਜਬੂਤੀਕਰਣ ਅਤੇ ਸਾਝੇਦਾਰੀ ਨੂੰ ਭਵਿੱਖ ਦੀ ਸਫਲਤਾ ਦੇ ਲਈ ਮਹਤੱਵਪੂਰਣ ਦਸਿਆ| ਉਨ੍ਹਾਂ ਨੇ ਕਿਹਾ ਕਿ ਬੀ2ਬੀ, ਬੀ2ਜੀ ਵਰਗੇ ਕਾਰੋਬਾਰ ਦੇ ਵੱਖ-ਵੱਖ ਮਾਡਲਾਂ ਵਿੱਚੋਂ ਅਸੀਂ ਕਾਰਜ ਦੇ ਐਚ2ਐਚ ਯਾਨੀ ਹਰਟ ਟੂ ਹਰਟ ਮਾਡਲ ਵਿਚ ਭਰੋਸਾ ਰੱਖਦੇ ਹਨ|ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਦੇ ਵਿਚ ਲੰਬੇ ਸਮੇਂ ਤੋ. ਸਬੰਧ ਰਹੇ ਹਨ| ਹਰਿਆਣਾ ਅਤੇ ਸਿੰਗਾਪੁਰ ਦੇ ਵਿਚ ਸਬੰਧ ਹਾਲ ਦੇ ਸਾਲਾਂ ਵਿਚ ਹਰਿਆਣਾ ਵਿਚ ਸਮਾਰਟ ਸਿਟੀ, ਸਾਲਿਡ ਵੇਸਟ ਟ੍ਰੀਟਮੈਂਟ, ਵੇਸਟ ਵਾਟਰ ਉਪਚਾਰ ਪਲਾਟਾਂ ਅਤੇ ਸਿਹਤ ਨਾਲ ਜੁੜੀ ਇਕਾਈਆਂ ਵਿਚ ਸਿਗਾਪੁਰ ਦੀ ਭਾਗੀਦਾਰੀ ਦੇ ਨਾਲ ਹੋਰ ਮਜਬੂਤ ਹੋ ਗਏ ਹਨ| ਉਨ੍ਹਾਂ ਨੇ ਕਿਹਾ ਕਿ ਐਂਟਰਪ੍ਰਾਈਜ ਸਿੰਗਾਪੁਰ ਦੀ ਤਰ੍ਹਾਂ, ਉਦਯੋਗ ਅਤੇ ਵਪਾਰ ਵਿਭਾਗ, ਹਰਿਆਣਾਂ ਦੇ ਤਹਿਤ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਬਿਊਰੋ (ਬੀਆਈਪੀਪੀ) ਸਮਰੱਥਾਵਾਂ, ਨਵਾਚਾਰ ਅਤੇ ਕੌਮਾਂਤਰੀਕਰਣ ਕਰਨ ਲਈ ਕੰਪਨੀਆਂ ਦੇ ਨਾਲ ਕੰਮ ਕਰਨ ਦੇ ਲਈ ਪ੍ਰਤੀਬੱਧ ਹੈ|ਉਨ੍ਹਾਂ ਨੇ ਕਿਹਾ ਕਿ ਹਰਿਆਣਾ ਭਾਰਤ ਦੇ ਸੱਭ ਤੋਂ ਪ੍ਰਗਤੀਸ਼ੀਲ ਸੂਬਿਆਂ ਵਿੱਚੋਂ ਇਕ ਹੈ| ਰਾਜ ਨੇ ਸਿਰਫ ਭਾਰਤ ਦਾ ਬ੍ਰੈਡਬਾਸਕੇਟ ਹੈ, ਸਗੋ ਇਸ ਨੂੰ ਹਰਿਆਣਾ ਵਿਚ ਸਥਿਤ 250 ਤੋਂ ਵੱਧ 500 ਫਾਰਚਿਊਨ ਕੰਪਨੀਆਂ ਦੇ ਨਾਲ ਇੰਡਸਟਰੀਅਲ ਪਾਵਰ ਹਾਊਸ ਵੀ ਮੰਨਿਆ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨਵੇਂ ਅਤੇ ਮੌਜੂਦਾ ਉਦਮਾਂ ਦੇ ਵੱਧਣ-ਫੂਲਣ ਲਈ ਅਨੁਕੂਲ ਕਾਰੋਬਾਰੀ ਮਾਹੌਲ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਿਹਾ ਹੈ| ਰਾਜ ਸਰਕਾਰ ਦੀ ਨਿਹਿਤ ਭਾਵਨਾ ਨਿਵੇਸ਼ਕਾਂ ਦੀਆਂ ਖੁਸ਼ੀਆਂ ਯਕੀਨੀ ਕਰਨ ਅਤੇ ਰਾਜ ਵਿਚ ਸਾਰੇ ਉਦਯੋਗਾਂ ਦੇ ਲਈ ਪ੍ਰਗਤੀ ਅਤੇ ਵਿਕਾਸ ਨੂੰ ਸਹੂਲਤਜਨਕ ਬਣਾਉਣ ਦੀ ਹੈ|ਮੁੱਖ ਮੰਤਰੀ ਨੇ ਕਿਹਾ ਕਿ ਬਿਨ੍ਹਾਂ ਰੁਕਾਵਟ ਨਿਵੇਸ਼ ਪ੍ਰਕ੍ਰਿਆ ਯਕੀਨੀ ਕਰਨ ਦੇ ਲਈ, ਰਾਜ ਵਿਚ ਸਿੰਗਲ ਰੂਫ ਸਿਸਟਮ ਸਥਾਪਿਤ ਕੀਤਾ ਗਿਆ ਹੈ, ਜਿੱਥੇ ਕੋਈ ਵੀ ਨਿਵੇਸ਼ਕ ਜਾਂ ਉਦਮ ਆਨਲਾਇਨ ਪੋਰਟਲ ਰਾਹੀਂ ਰਾਜ ਨਾਲ ਸਬੰਧਿਤ ਸਾਰੀ ਮੰਜੂਰੀਆਂ ਸਮੇਂਬੱਧ ਢੰਗ ਨਾਲ ਪ੍ਰਾਪਤ ਕਰ ਸਕਦਾ ਹੈ| ਨਿਵੇਸ਼ਕਾਂ ਨੂੰ ਸਾਰੀ ਤਰ੍ਹਾਂ ਦੀ ਮੰਜੂਰੀਆਂ ਵੱਧ ਤੋਂ ਵੱਧ 45 ਦਿਨਾਂ ਵਿਚ ਦਿੱਤੀਆਂ ਜਾਂਦੀਆਂ ਹਨ| ਉਨ੍ਹਾਂ ਨੇ ਕਿਹਾ ਕਿ ਇਸ ਮੈਕੇਨੀਜਮ ਰਾਹੀਂ ਵੱਖ-ਵੱਖ ਵਿਭਾਗਾਂ ਦੀ ਇਕ ਲੱਖ ਤੋਂ ਵੱਧ ਮੰਜੂਰੀਆਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ|ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਪ੍ਰਤੀ ਬਹੁਤ ਗੰਭੀਰ ਹਨ| ਇਹ ਯਕੀਨੀ ਕਰਨ ਦੇ ਲਈ ਹਰਿਆਣਾ ਵਿਚ ਸਥਾਪਿਤ ਉੱਦਮ ਨਿਵੇਸ਼ ਪ੍ਰਕ੍ਰਿਆ ਦੀ ਸੁਗਮਤਾ ਦੇ ਮਾਮਲੇ ਵਿਚ ਸੰਤੁਸ਼ਟ ਹਨ, ਰਾਜ ਸਰਕਾਰ ਨੇ ਇਕ ਵਿਸਥਾਰ ਸ਼ਿਕਾਇਤ ਹੱਲ ਤੰਤਰ ਵਿਕਸਿਤ ਕੀਤਾ ਹੈ, ਜਿਸ ਵਿਚ ਨਿਵੇਸ਼ਕਾਂ ਦੀ ਸਾਰੀ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਹੱਲ ਸਮੇਂਬੱਧ ਢੰਗ ਨਾਲ ਕੀਤਾ ਜਾਂਦਾ ਹੈ| ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਕ ਨਵਾਂ ਸ਼ਿਕਾਇਤ ਹੱਲ ਪੋਰਟਲਸ਼ੁਰੂ ਕੀਤਾ ਜਾਵੇਗਾ ਜਿੱਥੇ ਨਿਵੇਸ਼ਕ ਇਕ ਸਿੰਗਲ ਪਲੇਟਫਾਰਮ ਰਾਹੀਂ ਆਪਣੀ ਸ਼ਿਕਾਇਤਾਂ ਅਤੇ ਚਿੰਤਾਵਾਂ ਦਰਜ ਕਰਵਾ ਸਕਦੇ ਹਨ|ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵਿਸ਼ਵ ਪੱਧਰ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਸਮਰਪਿਤ ਰੂਪ ਨਾਲ ਧਿਆਨ ਕੇਂਦ੍ਰਿਤ ਕਰ ਰਹੀ ਹੈ| ਰਾਜ ਨਾਰਨੌਲ ਵਿਚ ਇੰਟੀਗ੍ਰੇਟਿਡ ਕਲਟੀ-ਮਾਡਲ ਲਾਜਿਸਟਿਕ ਹੱਬ, ਗੁਰੂਗ੍ਰਾਮ ਵਿਚ ਗਲੋਬਲ ਸਿਟੀ ਅਤੇ ਹਿਸਾਰ ਵਿਚ ਇੰਟੀਗ੍ਰੇਟਿਡ ਐਵੀਏਸ਼ਨ ਹੱਬ ਵਰਗੀ ਵੱਡੀ ਪਰਿਯੌਜਨਾਵਾਂ ‘ਤੇ ਵੀ ਕੰਮ ਕਰ ਰਹੀ ਹੈ| ਇਸ ਤੋ ਇਲਾਵਾ, ਅਸੀਂ ਫਰੀਦਾਬਾਦ, ਗੁਰੂਗ੍ਰਾਮ ਅਤੇ ਕਰਨਾਲ ਵਿਚ ਤਿੰਨ ਸਮਾਰਟ ਸਿਟੀ ਵੀ ਵਿਕਸਿਤ ਕਰ ਰਹੇ ਹਨ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਦਮਾਂ ਦੀ ਸਹਾਇਤਾਂ ਕਰਨ ਲਈ ਹਰਿਆਣਾ ਉਦਮ ਪ੍ਰੋਤਸਾਹਨ ਨੀਤੀ 2020 ਤਿਆਰ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਸਾਡਾ ਧਿਆਨ ਸਿਰਫ ਈਜ ਆਫ ਡੂਇੰਗ ਬਿਜਨੈਸ ਨੂੰ ਵਧਾਉਣ ‘ਤੇ ਹੀ ਨਹੀਂ ਹੈ, ਸਗੋ ਕਾਰੋਬਾਰ ਕਰਨ ਦੀ ਲਾਗਤ ਨੂੰ ਘੱਟ ਕਰਨ ‘ਤੇ ਵੀ ਹੈ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਪਿਛਲੇ ਸਾਲ ਨਿਵੇਸ਼ਕਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਦਾ ਉਦੇਸ਼ ਨਾਲ ਵਿਕਾਸ ਦੇ ਲਈ ਇਕ ਸੈਕਟਰ ਕੇਂਦ੍ਰਿਤ ਦ੍ਰਿਸ਼ਟੀਕੌਣ ਅਪਣਾਇਆ ਹੈ| ਹਰਿਆਣਾ ਨੇ ਖੇਤੀਬਾੜੀ ਕਾਰੋਬਾਰ ਅਤੇ ਖੁਰਾਕ ਪ੍ਰੋਸੈਂਸਿੰਗ, ਕਪੜਾ,ਵੇਅਰਹਾਊਸਿੰਗ-ਲਾਜਿਸਟਿਕ ਰਿਟੇਲ, ਫਾਰਮਾਸੂਟੀਕਲ ਅਤੇ ਐਮਐਸਐਮਈ ਦੇ ਲਈ ਪੰਜ ਸੈਕਟਰ-ਵਿਸ਼ੇਸ਼ ਨੀਤੀਆਂ ਵੀ ਸ਼ੁਰੂ ਕੀਤੀਆਂ ਹਨ| ਹਰਿਆਣਾ ਗਿਆਨ ਅਧਾਰਿਤ ਅਤੇ ਨਿਰਮਾਣ ਖੇਤਰਾਂ ਲਈ ਨਾਲੇਜ ਇੰਡਸਟਰੀ ਡੇਸਟੀਨੇਸ਼ਨ ਤਹਿਤ ਇਕ ਆਧਾਰ ਦੇ ਰੂਪ ਵਿਚ ਵੀ ਉਭਰਿਆ ਹੈ|ਮੁੱਖ ਮੰਤਰੀ ਨੇ ਹਰਿਆਣਾ ਵਿਚ ਨਿਵੇਸ਼ ਦੇ ਲਈ ਸਿੰਗਾਪੁਰ ਦੀ ਕੰਪਨੀਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਾਰੀ ਤਰ੍ਹਾ ਦੀਆਂ ਸਹੂਲਤਾਂ ਅਤੇ ਸਮਰਥਨ ਦਾ ਭਰੋਸਾ ਦਿੱਤਾ|ਭਾਰਤ ਵਿਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਮੁੱਖ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਹੇਠ ਹਰਿਆਣਾ ਨਿਵੇਸ਼ਕਾਂ ਲਈ ਆਪਣੀ ਇਕਾਈਆਂ ਦੀ ਸਥਾਪਨਾ ਦਾ ਸੱਭ ਤੋਂ ਪਸੰਦੀਦਾ ਸਥਾਨ ਬਣ ਗਿਆ ਹੈ| ਉਨ੍ਹਾਂ ਨੈ ਕਿਹਾ ਕਿ ਸਿੰਗਾਪੁਰ ਵਿਸ਼ੇਸ਼ ਰੂਪ ਨਾਲ 5ਜੀ ਅਤੇ 6ਜੀ ਤਕਨਾਲੋਜੀ, ਖੇਤੀਬਾੜੀ ਤਕਨੀਕ ਉਦਯੋਗ, ਨੇਕਸਟ ਜਨਰੇਸ਼ਨ ਟੈਕਸਟਾਇਲ ਆਦਿ ਦੇ ਖੇਤਰ ਵਿਚ ਹਰਿਆਣਾ ਦੇ ਨਾਲ ਸਹਿਯੋਗ ਦੇ ਨਵੇਂ ਖੇਤਰਾਂ ਦੀ ਉਮੀਦ ਕਰ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਪਿਛਲੇ ਤਿੰਨ ਸਾਲਾਂ ਵਿਚ ਹਰਿਆਣਾ ਵਿਚ ਸੱਭ ਤੋਂ ਵੱਡਾ ਨਿਵੇਸ਼ਕ ਰਿਹਾ ਹੈ| ਇਸ ਤੋ ਇਲਾਵਾ, 85 ਯੂਐਸ ਬਿਲਿਅਨ ਡਾਲਰ ਦੇ ਨਿਵੇਸ਼ ਦੇ ਨਾਲ ਸਿੰਗਾਪੁਰ ਅੱਜ ਭਾਰਤ ਵਿਚ ਵੀ ਸੱਭ ਤੋਂ ਵੱਡਾ ਨਿਵੇਸ਼ਕ ਹੈ|ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ ਨੇ ਕਿਹਾਕਿ ਵਿਭਾਗ ਹਰਿਆਣਾਂ ਵਿਚ ਉਦਯੋਗਾਂ ਦੀ ਸਥਾਪਨਾ ਅਤੇ ਵਿਦੇਸ਼ੀ ਨਿਵੇਸ਼ ਨੂੰ ਸਹੂਲਤਜਨਕ ਬਨਾਉਣ ਲਈ ਜਰੂਰੀ ਮੰਜੂਰੀਆਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ| ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹਰਿਆਣਾ ਵਿਚ ਆਪਣੇ ਆਧਾਰ ਦੇ ਵਿਸਥਾਰ ਕਰਨ ਦੇ ਇਛੁੱਕ ਸਿੰਗਾਪੁਰ ਦੇ ਉਦਯੋਗਾਂ ਨੁੰ ਸਮੇਂਬੱਧ ਢੰਗ ਨਾਲ ਸਿੰਗਲ ਵਿੰਲੋ ਸਿਸਟਮ ਰਾਹੀਂ ਸਾਰੀ ਜਰੂਰੀ ਮੰਜੂਰੀਆਂ ਦਿੱਤੀਆਂ ਜਾਣਗੀਆਂ|ਬਾਅਦ ਵਿਚ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਏ.ਕੇ. ਸਿੰਘ ਨੇ ਸਰਕਾਰ ਵੱਲੋਂ ਕੀਤੀ ਗਈ ਉਦਯੋਗਿਕ ਨੀਤੀ ਸਬੰਧੀ ਪਹਿਲੂਆਂ ‘ਤੇ ਸੰਖੇਪ ਪੇਸ਼ਗੀ ਦਿੱਤੀ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ ਨੇ ਨਿਗਮ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਿੰਗਲ ਵਿੰਡੋ ਕਲੀਰੈਂਸ ਅਤੇ ਸਾਇਟ ਆਈਡੈਂਟੀਫਿਕੇਸ਼ਨ ਵਰਗੀ ਸੇਵਾਵਾਂ ਦੀ ਜਾਣਕਾਰੀ ਦਿੱਤੀ|ਇਸ ਮੌਕੇ ‘ਤੇ ਵਿਦੇਸ਼ ਸਹਿਯੋਗ ਵਿਭਾਗ ਦੇ ਨਿਦੇਸ਼ਕ ਅਨੰਤ ਪ੍ਰਕਾਸ਼ ਵੀ ਮੌਜੂਦ ਸਨ|

Comments are closed.

COMING SOON .....


Scroll To Top
11