Thursday , 6 August 2020
Breaking News
You are here: Home » PUNJAB NEWS » ਸਕੂਲ ਵੈਨ ਨੂੰ ਅਚਾਨਕ ਲੱਗੀ ਅੱਗ-4 ਬੱਚਿਆਂ ਦੀ ਮੌਤ

ਸਕੂਲ ਵੈਨ ਨੂੰ ਅਚਾਨਕ ਲੱਗੀ ਅੱਗ-4 ਬੱਚਿਆਂ ਦੀ ਮੌਤ

ਡਰਾਇਵਰ ਅਤੇ 8 ਬੱਚੇ ਗੰਭੀਰ

ਸੰਗਰੂਰ , 15 ਫਰਵਰੀ- ਸੰਗਰੂਰ ਦੇ ਨੇੜਲੇ ਪਿੰਡ ਲੌਂਗੋਵਾਲ ਦੇ ਪਿੰਡ ਕੇਹਰ ਸਿੰਘ ਵਾਲੀ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ ਇੱਕ ਪ੍ਰਾਈਵੇਟ ਸਕੂਲ ਵੈਨ ਨੂੰ ਅਚਨਚੇਤ ਅੱਗ ਲੱਗਣ ਨਾਲ 4 ਬੱਚਿਆਂ ਦੀ ਝੁਲਸ ਮੌਕੇ ‘ਤੇ ਮੌਤ ਹੋ ਜਾਣ ਦੀ ਦੁੱਖਦਾ?ੀ ਖਬਰ ਹੈ । ਮਿਲੀ ਜਾਣਕਾਰੀ ਅਨੁਸਾਰ ਲੌਂਗੋਵਾਲ ਦੇ ਸਿਮਰਨ ਪਬਲਿਕ ਸਕੂਲ ਦੀ ਇੱਕ ਮਾਰੂਤੀ ਵੈਨ ਬੱਚਿਆਂ ਨੂੰ ਛੁੱਟੀ ਹੋਣ ਤੋਂ ਬਾਅਦ ਲੌਂਗੋਵਾਲ ਵੱਲ ਨੂੰ ਆ ਰਹੀ ਸੀ ਤਾਂ ਪਿੰਡ ਕੇਹਰ ਸਿੰਘ ਵਾਲੀ ਨੇੜੇ ਵੈਨ ਨੂੰ ਅਚਾਨਕ ਅੱਗ ਲੱਗ ਗਈ ਜਿਸ ‘ਚ 4 ਬੱਚਿਆਂ ਦੀ ਮੌਕੇ ‘ਤੇ ਹੀ ਝੁਲਸ ਜਾਣ ਕਾਰਨ ਮੌਤ ਹੋ ਗਈ ਅਤੇ ਬਾਕੀ ਬੱਚਿਆਂ ਸਮੇਤ ਗੰਭੀਰ ਜਖਮੀ ਡਰਾਇਵਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ । ਇਸ ਬਾਰੇ ਜਿਲ੍ਹਾ ਟ੍ਰਾਂਸਪੋਰਟ ਅਫਸਰ ਕਰਨਵੀਰ ਸਿੰਘ ਛੀਨਾ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਬਕਾਇਦਾ ਹਰ ਰੋਜ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਸਕੂਲ ਦੀ ਇਹ ਬੱਸ ਹਲੇ ਦੋ ਦਿਨ ਪਹਿਲਾਂ ਹੀ ਖਰੀਦੀ ਗਈ ਸੀ ਕਿ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਕੋਈ ਵੀ ਦੋਸੀ ਬਖਸ਼ਿਆ ਨਹੀਂ ਜਾਵੇਗਾ । ਇਸ ਮੌਕੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦੁੱਖਦਾਈ ਘਟਨਾ ਹੈ ਇਸ ਘਟਨਾ ਲਈ ਪੰਜਾਬ ਸਰਕਾਰ ਅਤੇ ਪ੍ਰਸਾਸਨ ਮੁੱਖ ਦੋਸੀ ਹੈ ਕਿ ਪ੍ਰਸਾਸਨ ਦੀ ਜਾਂਚ ਕਰਨ ਤੋਂ ਅਣਗਹਿਲੀ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ । ਜਿਕਰਯੋਗ ਹੈ ਕਿ ਇਸ ਦੁਰਘਟਨਾ ਮੌਕੇ ਨੇੜੇ ਦੇ ਖੇਤਾਂ ਵਿੱਚ ਮੌਜੂਦ ਕਿਸਾਨ ਵੀਰਾਂ ਵੱਲੋਂ ਨੰਨੇ ਮੁੰਨੇ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਕਾਫੀ ਤਰੱਦਦ ਕੀਤਾ ਗਿਆ ਜਿਸ ਕਾਰਨ ਕਾਫੀ ਬਚਾਅ ਹੋਇਆ। ਦੱਸ ਦੇਈਏ ਕਿ ਵੈਨ ‘ਚ ਕੁਲ 12 ਬੱਚੇ ਸਵਾਰ ਸਨ। ਹਾਦਸੇ ‘ਚ ਮਾਰੇ ਗਏ ਚਾਰਾਂ ਬੱਚਿਆਂ ਦੀ ਉਮਰ 4 ਤੋਂ 5 ਸਾਲ ਵਿਚਕਾਰ ਹੈ। ਵੈਨ ਨੂੰ ਅੱਗ ਲੱਗੀ ਵੇਖ ਨੇੜੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਨੇ ਤੁਰੰਤ 8 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮ੍ਰਿਤਕ ਬੱਚਿਆਂ ਦੀ ਪਛਾਣ ਸਿਮਰਜੀਤ ਕੌਰ, ਅਰਾਧਿਆ, ਕਮਲਪ੍ਰੀਤ ਕੌਰ ਅਤੇ ਤਨਜੋਰ ਕੌਰ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਐਂਬੁਲੈਂਸ ਮੌਕੇ ‘ਤੇ ਪਹੁੰਚੀ। ਸਾਰੇ ਬੱਚਿਆਂ ਅਤੇ ਜ਼ਖਮੀ ਡਰਾਈਵਰ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਮੁਤਾਬਿਕ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ।

Comments are closed.

COMING SOON .....


Scroll To Top
11